ਮੁੱਖ ਮੰਤਰੀ ਦੇ ਜ਼ਿਲ੍ਹੇ ‘ਚ ਸਰਕਾਰੀ ਵਿਭਾਗਾਂ ਵੱਲ 146 ਕਰੋੜ ਤੋਂ ਵੱਧ ਦੇ ਬਿਜਲੀ ਬਿੱਲ ਬਕਾਇਆ
ਖੁਸ਼ਵੀਰ ਸਿੰਘ ਤੂਰ, ਪਟਿਆਲਾ, 28 ਅਗਸਤ|
ਮੁੱਖ ਮੰਤਰੀ ਦੇ ਜ਼ਿਲ੍ਹੇ ਦੇ ਸਰਕਾਰੀ ਵਿਭਾਗ ਬਿੱਲਾਂ ਦੇ ਲੱਖਾਂ-ਕਰੋੜਾਂ ਰੁਪਏ ਦੱਬੀ ਬੈਠੇ ਹਨ ਉਂਝ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇਹ ਰਕਮ ਅਰਬਾਂ ਰੁਪਏ ਵਿੱਚ ਪੁੱਜਦੀ ਹੈ ਇੱਧਰ ਪਾਵਰਕੌਮ ਦੀ ਹਾਲਤ ਇਹ ਹੈ ਕਿ ਖੁਦ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਜੱਦੋ-ਜਹਿਦ ਕਰ ਰਹੀ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਜ਼ਿਲ੍ਹੇ ਪਟਿਆਲਾ ਵਿਚ ਸਰਕਾਰੀ ਵਿਭਾਗਾਂ ਵੱਲ 146 ਕਰੋੜ 77 ਲੱਖ ਰੁਪਏ ਤੋਂ ਵੱਧ ਦੇ ਬਿਜਲੀ ਬਿੱਲ ਬਕਾਇਆ ਖੜ੍ਹੇ ਹਨ ਪਾਵਰਕਾਮ ਲਈ ਇਹ ਰਾਸ਼ੀ ਬਹੁਤ ਅਹਿਮੀਅਤ ਰੱਖਦੀ ਹੈ ਤੇ ਬਿਜਲੀ ਬਿੱਲਾਂ ਦੇ ਬਕਾਏ ਨੂੰ ਲੈ ਕੇ ਦੋ ਦਿਨ ਪਹਿਲਾਂ ਹੀ ਪਾਵਰਕਾਮ ਅਤੇ ਪੁਲਿਸ ਦਰਮਿਆਨ ਖਿੱਚੋਤਾਣ ਪੈਦਾ ਹੋ ਕੇ ਹਟੀ ਹੈ ਜੁਲਾਈ 2020 ਤੱਕ ਦੇ ਮਿਲੇ ਅੰਕੜਿਆਂ ਮੁਤਾਬਕ ਸਭ ਤੋਂ ਵੱਧ ਰਾਸ਼ੀ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲ 83 ਕਰੋੜ 53 ਲੱਖ ਖੜ੍ਹੀ ਹੈ
ਇਸ ਮਗਰੋਂ ਸਥਾਨਕ ਸਰਕਾਰ ਵਿਭਾਗ ਜਿਸਦੇ ਅਧੀਨ ਨਗਰ ਨਿਗਮ ਤੇ ਨਗਰ ਕੌਂਸਲਾਂ ਆਉਂਦੀਆਂ ਹਨ, ਵੱਲ 38 ਕਰੋੜ 82 ਲੱਖ ਤੋਂ ਵੱਧ ਦੇ ਬਿਜਲੀ ਬਿੱਲ ਪੈਂਡਿੰਗ ਹਨ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲ 16 ਕਰੋੜ 11 ਲੱਖ ਰੁਪਏ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲ 1 ਕਰੋੜ 69 ਲੱਖ ਰੁਪਏ, ਗ੍ਰਹਿ ਵਿਭਾਗ ਤੇ ਜੇਲ੍ਹਾਂ ਵੱਲ 1 ਕਰੋੜ 29 ਲੱਖ ਰੁਪਏ, ਸਿੰਜਾਈ ਵਿਭਾਗ ਵੱਲ ਇੱਕ ਕਰੋੜ 27 ਲੱਖ ਰੁਪਏ, ਮੈਡੀਕਲ ਸਿੱਖਿਆ ਤੇ ਖੋਜ ਵੱਲ 77 ਲੱਖ ਰੁਪਏ, ਸਕੂਲ ਸਿੱਖਿਆ ਵੱਲ 71 ਲੱਖ ਰੁਪਏ, ਜੰਗਲਾਤ ਵਿਭਾਗ ਵੱਲ 26 ਲੱਖ 21 ਹਜ਼ਾਰ ਰੁਪਏ, ਪ੍ਰਸ਼ਾਸਕੀ ਸੁਧਾਰ ਵਿਭਾਗ ਵੱਲ 40 ਲੱਖ ਰੁਪਏ, ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗ ਵੱਲ 11 ਲੱਖ 97 ਹਜ਼ਾਰ ਰੁਪਏ, ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਵੱਲ 42 ਲੱਖ ਰੁਪਏ, ਉਚੇਰੀ ਸਿੱਖਿਆ ਵੱਲ 10 ਲੱਖ 78 ਹਜ਼ਾਰ ਰੁਪਏ, ਟਰਾਂਸਪੋਰਟ ਵਿਭਾਗ ਵੱਲ 3 ਲੱਖ 35 ਹਜ਼ਾਰ ਰੁਪਏ, ਖੇਤੀਬਾੜੀ ਵਿਭਾਗ ਵੱਲ 10 ਲੱਖ 82 ਹਜ਼ਾਰ ਰੁਪਏ, ਪਸ਼ੂ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਵੱਲ 10 ਲੱਖ 19 ਹਜ਼ਾਰ ਰੁਪਏ, ਸ਼ਹਿਰੀ ਹਵਾਬਾਜ਼ੀ ਵੱਲ 12 ਲੱਖ 56 ਹਜ਼ਾਰ ਰੁਪਏ, ਸਹਿਕਾਰਤਾ ਵਿਭਾਗ ਵੱਲ 10 ਲੱਖ ਰੁਪਏ, ਇੰਡਸਟਰੀ ਤੇ ਕਾਮਰਸ ਵਿਭਾਗ ਵੱਲ 9 ਲੱਖ 99 ਹਜ਼ਾਰ ਰੁਪਏ ਅਤੇ ਤਕਨੀਕੀ ਸਿੱਖਿਆ ਵਿਭਾਗ ਵੱਲ 11 ਲੱਖ 95 ਹਜ਼ਾਰ ਰੁਪਏ ਦੇ ਬਿੱਲ ਪੈਂਡਿੰਗ ਹਨ ਇਸ ਤੋਂ ਇਲਾਵਾ ਹੋਰ ਅਜਿਹੇ ਕਈ ਵਿਭਾਗ ਹਨ ਜਿਨ੍ਹਾਂ ਵੱਲ 1 ਲੱਖ ਤੋਂ ਲੈ ਕੇ 7 ਲੱਖ ਰੁਪਏ ਤੱਕ ਦੇ ਬਿੱਲ ਪੈਂਡਿੰਗ ਹਨ
ਪਟਿਆਲਾ ਸ਼ਹਿਰ ‘ਚ ਪੁਲਿਸ ਵਿਭਾਗ ਦੇ 85 ਲੱਖ ਰੁਪਏ ਬਕਾਇਆ
ਵੈਸਟ ਡਵੀਜ਼ਨ ਅਤੇ ਮਾਡਲ ਟਾਊਨ ਡਵੀਜ਼ਨ ਅਧੀਨ ਆਉਂਦੇ ਪਟਿਆਲਾ ਸ਼ਹਿਰ ਦੇ ਪੁਲਿਸ ਦੇ ਅਦਾਰਿਆਂ, ਜਿਹਨਾਂ ਵਿਚ ਪੁਲਿਸ ਥਾਣੇ, ਚੌਂਕੀਆਂ ਤੇ ਪੁਲਿਸ ਲਾਈਨ ਆਦਿ ਆਉਂਦੇ ਹਨ, ਵੱਲ 85 ਲੱਖ ਰੁਪਏ ਦੇ ਬਿੱਲ ਪੈਂਡਿੰਗ ਪਏ ਹਨ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਦੇ ਅਧਿਕਾਰੀ ਸਰਕਾਰੀ ਵਿਭਾਗਾਂ ਤੋਂ ਬਕਾਇਆ ਬਿੱਲਾਂ ਦੀ ਰਾਸ਼ੀ ਉਗਰਾਹੁਣ ਲਈ ਵਾਰ-ਵਾਰ ਚਿੱਠੀਆਂ ਪਾ ਰਹੇ ਹਨ ਪਰ ਜਦੋਂ ਤੱਕ ਸਰਕਾਰ ਤੋਂ ਇਹਨਾਂ ਵਿਭਾਗਾਂ ਨੂੰ ਗ੍ਰਾਂਟ ਨਹੀਂ ਮਿਲਦੀ, ਬਿੱਲਾਂ ਦੀ ਅਦਾਇਗੀ ਦਾ ਮਸਲਾ ਸੁਲਝਦਾ ਨਜ਼ਰ ਨਹੀਂ ਆਉਂਦਾ ਦੱਸਣਯੋਗ ਹੈ ਕਿ ਪਿਛਲੇ ਦਿਨੀਂ ਪਾਵਰਕਾਮ ਵੱਲੋਂ ਮੁੱਖ ਮੰਤਰੀ ਦੇ ਸ਼ਹਿਰ ਦੇ ਕਈ ਥਾਣਿਆਂ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਅਤੇ ਬਿਜਲੀ ਮੁਲਾਜ਼ਮਾਂ ਵਿੱਚ ਆਪਸੀ ਖਿੱਚੋਤਾਣ ਪੈਦਾ ਹੋ ਗਈ ਸੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.