ਭਾਰਤ ਹਿਤੈਸ਼ੀ ਦੇਓਬਾ ਦੇ ਹੱਥਾਂ ’ਚ ਨੇਪਾਲ ਦੀ ਸੱਤਾ
ਨੇਪਾਲ ’ਚ ਸੱਤਾਧਿਰ ਅਤੇ ਵਿਰੋਧੀ ਧਿਰ ਦਰਮਿਆਨ ਬੀਤੇ ਪੰਜ ਮਹੀਨਿਆਂ ਤੋਂ ਸੱਤਾ ਸਬੰਧੀ ਸਿਆਸੀ ਜੰਗ ਛਿੜੀ ਹੋਈ ਸੀ ਪ੍ਰਧਾਨ ਮੰਤਰੀ ਦੀ ਕੁਰਸੀ ਹਥਿਆਉਣ ਲਈ ਦੋਵਾਂ ’ਚ ਯੁੱਧ ਵਰਗੀ ਜ਼ੋਰ-ਅਜ਼ਮਾਇਸ਼ ਹੋ ਰਹੀ ਸੀ ਆਖ਼ਰ ਜੰਗ ’ਚ ਸਫ਼ਲਤਾ ਵਿਰੋਧੀ ਪਾਰਟੀਆਂ ਦੇ ਹੱਥ ਲੱਗੀ ਉਮੀਦ ਨਹੀਂ ਸੀ ਕਿ ਸ਼ੇਰ ਬਹਾਦਰ ਦੇਓਬਾ ਨੂੰ ਦੇਸ਼ ਦੀ ਕਮਾਨ ਸੌਂਪੀ ਜਾਵੇਗੀ, ਜ਼ਿਆਦਾ ਉਮੀਦ ਤਾਂ ਜਲਦ ਸੰਸਦੀ ਚੋਣਾਂ ਹੋਣ ਦੀ ਸੀ ਕਿਉਂਕਿ ਇਸ ਲਈ ਨੇਪਾਲ ਚੋਣ ਕਮਿਸ਼ਨ ਨੇ ਤਰੀਕਾਂ ਵੀ ਮੁਕੱਰਰ ਕੀਤੀਆਂ ਹੋਈਆਂ ਸਨ ਸੰਭਵ ਹੈ 12 ਜਾਂ 19 ਨਵੰਬਰ ਨੂੰ ਸੰਸਦੀ ਚੋਣਾਂ ਹੋਣੀਆਂ ਸਨ ਪਰ, ਸੁਪਰੀਮ ਕੋਰਟ ਨੇ ਸਭ ਕੁਝ ਉਲਟ-ਪੁਲਟ ਕਰਕੇ ਰੱਖ ਦਿੱਤਾ ਫ਼ਿਲਹਾਲ, ਇਸ ਦੇ ਨਾਲ ਹੀ ਇੱਕ ਵਾਰ ਫਿਰ ਨੇਪਾਲ ’ਚ ਸੱਤਾ ਪਰਿਵਰਤਨ ਹੋਇਆ ਹੈ ਸੁਪਰੀਮ ਕੋਰਟ ਨੇ ਪੁਰਾਣੇ ਮਾਮਲਿਆਂ ’ਚ ਸਿੱਧਾ ਦਖ਼ਲ ਦਿੰਦਿਆਂ ਮੌਜੂਦਾ ਰਾਸ਼ਟਰਪਤੀ ਵਿੱਦਿਆ ਦੇਵੀ ਭੰਡਾਰੀ ਦੇ ਦੋਵੇਂ ਮਹੱਤਵਪੂਰਨ ਫੈਸਲੇ ਬਰਖਾਸਤ ਕਰ ਦਿੱਤੇ।
ਦਰਸਅਸਲ, ਸੁਪਰੀਮ ਕੋਰਟ ਨੇ ਦੋਵਾਂ ਹੀ ਫੈਸਲਿਆਂ ’ਚ ਭੰਡਾਰੀ ਦੇ ਨਿੱਜੀ ਸਵਾਰਥ ਨੂੰ ਦੇਖਿਆ ਪਹਿਲਾ, ਉਨ੍ਹਾਂ ਨੇ ਗਲਤ ਤਰੀਕੇ ਨਾਲ ਕੇਪੀ ਸ਼ਰਮਾ ਓਲੀ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਬੈਠਣ ਦੀ ਇਜਾਜਤ ਦਿੱਤੀ ਉੱਥੇ, ਦੂਜਾ ਉਨ੍ਹਾਂ ਦਾ ਫੈਸਲਾ ਉਨ੍ਹਾਂ ਦੇ ਮਨ-ਮੁਤਾਬਿਕ ਵਕਤ ’ਚ ਦੇਸ਼ ਅੰਦਰ ਚੋਣਾਂ ਕਰਾਉਣਾ? ਹਾਲਾਂਕਿ ਉਂਜ ਵਿਰੋਧੀ ਪਾਰਟੀਆਂ ਵੀ ਤੁਰੰਤ ਚੋਣਾਂ ਚਾਹੁੰਦੀਆਂ ਸਨ ਪਰ ਜਦੋਂ ਸੁਪਰੀਮ ਕੋਰਟ ਨੇ ਕੋਰੋਨਾ ਮਹਾਂਮਾਰੀ ਦਾ ਹਵਾਲਾ ਦਿੰਦਿਆਂ ਚੋਣਾਂ ਨਾ ਕਰਾਉਣ ਅਤੇ ਪ੍ਰਧਾਨ ਮੰਤਰੀ ਅਹੁਦੇ ਤੋਂ ਓਲੀ ਨੂੰ ਹਟਾ ਕੇ ਉਨ੍ਹਾਂ ਦੀ ਥਾਂ ਸਹੀ ਵਿਅਕਤੀ ਦੇ ਹੱਥ ਸਰਕਾਰ ਦੀ ਵਾਗਡੋਰ ਸੌਂਪਣ ਦਾ ਫਾਰਮੂਲਾ ਸੁਝਾਇਆ ਤਾਂ ਵਿਰੋਧੀ ਪਾਰਟੀਆਂ ਬਿਨਾਂ ਸੋਚੇ ਰਾਜ਼ੀ ਹੋ ਗਈਆਂ ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਆਦੇਸ਼ ਨਾਲ ਇੱਕ ਵਾਰ ਫਿਰ ਨੇਪਾਲ ਦੀ ਸੱਤਾ ਸ਼ੇਰ ਬਹਾਦਰ ਦੇਓਬਾ ਨੂੰ ਸੌਂਪੀ ਗਈ ਤਲਖ਼ੀ ਦੇ ਅੰਦਾਜ਼ ’ਚ ਜਦੋਂ ਚੀਫ਼ ਜਸਟਿਸ ਚੋਲੇਂਦਰ ਸ਼ਮਸ਼ੇਰ ਰਾਣਾ ਦੀ ਪ੍ਰਧਾਨਗੀ ਵਾਲੀ ਪੰਜ ਮੈਂਬਰੀ ਸੰਵਿਧਾਨ ਬੈਂਚ ਨੇ ਖੁੱਲ੍ਹੇਆਮ ਰਾਸ਼ਟਰਪਤੀ ਵਿੱਦਿਆ ਦੇਵੀ ਭੰਡਾਰੀ ਦੇ ਫੈਸਲਿਆਂ ਦੀ ਅਲੋਚਨਾ ਕੀਤੀ ਤਾਂ ਸੱਤਾਧਿਰ ਕੋਲ ਕੋਈ ਦਲੀਲ ਨਹੀਂ ਬਚੀ ਚੀਫ਼ ਜਸਟਿਸ ਨੇ ਸਾਫ਼ ਕਿਹਾ ਕਿ ਰਾਸ਼ਟਰਪਤੀ ਨੇ ਹੇਠਲੇ ਸਦਨ ਨੂੰ ਅਸੰਵਿਧਾਨਕ ਤਰੀਕੇ ਨਾਲ ਭੰਗ ਕੀਤਾ ਸੀ, ਜੋ ਨਹੀਂ ਕੀਤਾ ਜਾਣਾ ਚਾਹੀਦਾ ਸੀ।
ਜ਼ਿਕਰਯੋਗ ਹੈ, ਸਾਡੇ ਪਹਾੜੀ ਸੂਬੇ ਉੱਤਰਾਖੰਡ ਵਾਂਗ ਹੀ ਨੇਪਾਲ ਵੀ ਲਗਾਤਾਰ ਸਿਆਸੀ ਅਸਿਥਰਤਾ ਝੱਲ ਰਿਹਾ ਸੀ ਫ਼ਿਲਹਾਲ ਦੋਵਾਂ ਥਾਵਾਂ ’ਤੇ ਮੁਖੀਆਂ ਦੀਆਂ ਨਿਯੁਕਤੀਆਂ ਹੋ ਚੁੱਕੀਆਂ ਹਨ ਉੱਤਰਾਖੰਡ ’ਚ ਪੁਸ਼ਕਰ ਸਿੰਘ ਧਾਮੀ ਦੇ ਰੂਪ ’ਚ ਨਵੇਂ ਮੁੱਖ ਮੰਤਰੀ, ਤਾਂ ਗੁਆਂਢੀ ਦੇਸ਼ ਨੇਪਾਲ ਨੂੰ ਨਵਾਂ ਪ੍ਰਧਾਨ ਮੰਤਰੀ ਸ਼ੇਰ ਬਹਾਦਰ ਦਓਬਾ ਦੇ ਰੂਪ ’ਚ ਮਿਲਿਆ ਹੈ ਦੋਵਾਂ ਦੇ ਖੇਤਰ ਇੱਕ-ਦੂਜੇ ਨਾਲ ਜੁੜੇ ਹਨ, ਇਸ ਲਈ ਇਨ੍ਹਾਂ ਖੇਤਰਾਂ ਦੀ ਰਾਜਨੀਤੀ ਵੀ ਲਗਭਗ ਇੱਕ-ਦੂਜੇ ਨਾਲ ਮੇਲ ਖਾਂਦੀ ਹੈ ਨੇਪਾਲ ਦੀ ਸਿਆਸਤ ’ਚ ਭਾਰਤੀ ਰਾਜਨੀਤੀ ਦਾ ਅਸਰ ਹਮੇਸ਼ਾ ਰਹਿੰਦਾ ਹੈ ਜਿਵੇਂ, ਦੋਵੇਂ ਮੁਲਕਾਂ ਦੀਆਂ ਸਰਹੱਦਾਂ ਆਪਸ ’ਚ ਜੁੜੀਆਂ ਹਨ, ਠੀਕ ਉਂਜ ਹੀ ਸਿਆਸੀ ਤਾਰਾਂ ਵੀ ਆਪਸ ’ਚ ਜੁੜੀਆਂ ਰਹਿੰਦੀਆਂ ਹਨ ਆਵਾਜਾਈ ’ਚ ਕੋਈ ਅੜਿੱਕਾ ਨਹੀਂ ਹੁੰਦਾ ਆਯਾਤ-ਨਿਰਯਾਤ ਵੀ ਬੇਰੋਕ ਹੁੰਦਾ ਹੈ ਪਰ, ਬੀਤੇ ਕੁਝ ਮਹੀਨਿਆਂ ’ਚ ਇਸ ਅਜ਼ਾਦੀ ’ਚ ਕੁਝ ਅੜਿੱਕਾ ਲੱਗ ਗਿਆ ਸੀ ਉਸਦਾ ਕਾਰਨ ਵੀ ਸਾਰਿਆਂ ਨੂੰ ਪਤਾ ਹੈ ਦਰਅਸਲ, ਓਲੀ ਦਾ ਝੁਕਾਅ ਚੀਨ ਵੱਲ ਰਿਹਾ, ਚੀਨ ਜਿਸ ਹਿਸਾਬ ਨਾਲ ਨੇਪਾਲ ’ਚ ਆਪਣੀ ਘੁਸਪੈਠ ਕਰ ਰਿਹਾ ਹੈ ਉਸ ਦਾ ਨੁਕਸਾਨ ਨਾ ਸਿਰਫ਼ ਉਨ੍ਹਾਂ ਨੂੰ ਹੋਵੇਗਾ, ਸਗੋਂ ਉਸ ਦਾ ਅਸਿੱਧਾ ਅਸਰ ਭਾਰਤ ’ਤੇ ਵੀ ਪਵੇਗਾ ਪਰ ਸ਼ਾਇਦ ਨਵੇਂ ਪ੍ਰਧਾਨ ਮੰਤਰੀ ਸ਼ੇਰ ਬਹਾਦਰ ਦੇਓਬਾ ਦੇ ਆਉਣ ਨਾਲ ਰੋਕ ਲੱਗੇਗੀ।
ਸਭ ਨੂੰ ਪਤਾ ਹੈ, ਦੇਓਬਾ ਨੂੰ ਹਮੇਸ਼ਾ ਤੋਂ ਹਿੰਦੁਸਤਾਨ ਦਾ ਹਿਤੈਸ਼ੀ ਮੰਨਿਆ ਗਿਆ ਹੈ ਉਨ੍ਹਾਂ ਦੀ ਦੋਸਤੀ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਚੰਗੀ ਹੈ ਦੋਵਾਂ ਆਗੂਆਂ ਦੀ ਸਿਆਸੀ ਕੈਮਿਸਟ੍ਰੀ ਆਪਸ ’ਚ ਚੰਗੀ ਹੈ ਇਸ ਲਿਹਾਜ਼ ਨਾਲ ਦਓਬਾ ਦਾ ਪ੍ਰਧਾਨ ਮੰਤਰੀ ਬਣਨਾ ਦੋਵਾਂ ਲਈ ਬਿਹਤਰ ਹੈ ਫ਼ਿਲਹਾਲ, ਨੇਪਾਲ ਅੰਦਰ ਦੀ ਰਾਜਨੀਤੀ ਦੀ ਗੱਲ ਕਰੀਏ ਤਾਂ ਕੇਪੀ ਸ਼ਰਮਾ ਓਲੀ ਨੂੰ ਸੱਤਾ ਤੋਂ ਹਟਾਉਣ ਲਈ ਵਿਰੋਧੀ ਧਿਰ ਲੰਮੇ ਸਮੇਂ ਤੋਂ ਲਾਮਬੰਦ ਸੀ ਵਿਰੋਧੀ ਪਾਰਟੀਆਂ ਤੋਂ ਇਲਾਵਾ ਨੇਪਾਲੀ ਅਵਾਮ ਵੀ ਨਿਵਰਤਮਾਨ ਹਕੂਮਤ ਦੇ ਖਿਲਾਫ਼ ਹੋ ਗਈ ਸੀ ਸੁਪਰੀਮ ਕੋਰਟ ਨੇ ਇਸ ਗੜਬੜ-ਘੁਟਾਲੇ ਸਬੰਧੀ ਇੱਕ ਕਮੇਟੀ ਵੀ ਬਣਾਈ ਹੋਈ ਹੈ ਜਿਸ ਦੀ ਜਾਂਚ ਜਾਰੀ ਹੈ ਬਾਕੀ ਸਭ ਤੋਂ ਵੱਡਾ ਇਲਜ਼ਾਮ ਤਾਂ ਇਹੀ ਸੀ ਕਿ ਓਲੀ ਅਤੇ ਉਨ੍ਹਾਂ ਦੀ ਸਰਕਾਰ ਚੀਨ ਦੇ ਇਸ਼ਾਰੇ ’ਤੇ ਨੱਚਦੀ ਸੀ ਭਾਰਤ ਖਿਲਾਫ ਗਤੀਵਿਧੀਆਂ ਲਗਾਤਾਰ ਵਧ ਰਹੀਆਂ ਸਨ।
ਉਨ੍ਹਾਂ ਨੂੰ ਸਰਕਾਰ ਰੋਕਣ ਦੀ ਬਜਾਇ ਹੋਰ ਹੱਲਾਸ਼ੇਰੀ ਦੇ ਰਹੀ ਸੀ ਕਈ ਅਜਿਹੇ ਮਸਲੇ ਸਨ ਜਿਨ੍ਹਾਂ ਨੂੰ ਦੇਖਦਿਆਂ ਸੁਪਰੀਮ ਕੋਰਟ ਨੇ ਦੇਸ਼ਹਿੱਤ ’ਚ ਫੈਸਲਾ ਸੁਣਾਇਆ ਕੋਰਟ ਦੇ ਫੈਸਲੇ ਦੀ ਨੇਪਾਲੀ ਲੋਕ ਵੀ ਪ੍ਰਸੰਸਾ ਕਰ ਰਹੇ ਹਨ ਸ਼ੇਰ ਬਹਾਦਰ ਦੇਓਬਾ ਨੇਪਾਲ ’ਚ ਹਰਮਨਪਿਆਰੇ ਆਗੂ ਮੰਨੇ ਜਾਂਦੇ ਹਨ ਜਨਤਾ ਉਨ੍ਹਾਂ ਨੂੰ ਪਸੰਦ ਕਰਦੀ ਹੈ ਇਸ ਤੋਂ ਪਹਿਲਾਂ ਵੀ ਚਾਰ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਰਹਿ ਕੇ ਦੇਸ਼ ਦੀ ਵਾਗਡੋਰ ਸਹੀ ਤਰ੍ਹਾਂ ਸੰਭਾਲ ਚੁੱਕੇ ਹਨ ਅਜਿਹੇ ਤਜ਼ਰਬੇਕਾਰ ਆਗੂ ਨੂੰ ਹੀ ਨੇਪਾਲ ਦੀ ਆਵਾਮ ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਦੇਖਣਾ ਚਾਹੁੰਦੀ ਸੀ ਹਾਲਾਂਕਿ ਇਸ ਕਾਰਜਕਾਲ ’ਚ ਉਨ੍ਹਾਂ ਕੋਲ ਜ਼ਿਆਦਾ ਕੁਝ ਕਰਨ ਲਈ ਹੋਵੇਗਾ ਨਹੀਂ? ਕਿਉਂਕਿ ਸਰਕਾਰ ਕੋਲ ਸਮਾਂ ਘੱਟ ਬਚਿਆ ਹੈ, ਸੰਭਾਵ ਹੈ ਅਗਲੇ ਸਾਲ ਚੋਣਾਂ ਹੋਣਗੀਆਂ।
ਭਾਰਤ-ਨੇਪਾਲ ਦੋਵਾਂ ਦੇਸ਼ਾਂ ’ਚ ਦਓਬਾ ਨੂੰ ਸੂਝ-ਬੂਝ ਵਾਲਾ ਲੋਕ-ਆਗੂ ਕਿਹਾ ਜਾਂਦਾ ਹੈ ਉਨ੍ਹਾਂ ਦੀ ਸਾਦਗੀ ਲੋਕਾਂ ਨੂੰ ਪਸੰਦ ਹੈ, ਮਿਲਣਸਾਰ ਤਾਂ ਹਨ ਹੀ, ਬੇਹੱਦ ਇਮਾਨਦਾਰੀ ਨਾਲ ਆਪਣੇ ਕੰਮ ਨੂੰ ਅੰਜਾਮ ਦਿੰਦੇ ਹਨ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਉਹ ਦੇਸ਼ਹਿੱਤ ਦੇ ਸਾਰੇ ਫੈਸਲੇ ਸਰਵਸੰਮਤੀ ਨਾਲ ਲੈਂਦੇ ਹਨ 75 ਸਾਲਾ ਦੇਓਬਾ ਦਾ ਜਨਮ ਪੱਛਮੀ ਨੇਪਾਲ ਦੇ ਦਦੇਲਧੁਰਾ ਜਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ’ਚ ਹੋਇਆ ਸੀ ਸਕੂਲ ਕਾਲਜ ਦੇ ਸਮੇਂ ਤੋਂ ਹੀ ਉਹ ਰਾਜਨੀਤੀ ’ਚ ਸਨ ਸੱਤਵੇਂ ਦਹਾਕੇ ਦਾ ਜਦੋਂ ਆਗਮਨ ਹੋਇਆ, ਉਦੋਂ ਉਹ ਰਾਜਨੀਤੀ ’ਚ ਠੀਕ-ਠਾਕ ਸਰਗਰਮ ਹੋ ਚੁੱਕੇ ਸਨ ਰਾਜਧਾਨੀ ਕਾਠਮੰਡੂ ਦੇ ਦੂਰ-ਪੱਛਮੀ ’ਚ ਉਨ੍ਹਾਂ ਦਾ ਅੱਜ ਵੀ ਬੋਲਬਾਲਾ ਹੈ ਵਿਦਿਆਰਥੀ ਕਮੇਟੀਆਂ ’ਚ ਵੀ ਉਹ ਹਰਮਨ ਪਿਆਰੇ ਰਹੇ ਕਾਲਜ ’ਚ ਵਿਦਿਆਰਥੀ ਸੰਘ ਦੀਆਂ ਕਈ ਚੋਣਾਂ ਜਿੱਤੀਆਂ ਉਂਜ, ਦੇਖੀਏ ਤਾਂ ਵਿਦਿਆਰਥੀ ਕਮੇਟੀਆਂ ਸਿਆਸਤ ਦੀ ਮੁੱਖ ਧਾਰਾ ’ਚ ਆਉਣ ਦੀਆਂ ਮਜ਼ਬੂਤ ਪੌੜੀਆਂ ਮੰਨੀਆਂ ਗਈਆਂ ਹਨ ਸਾਰੇ ਜ਼ਮੀਨੀ ਆਗੂ ਇਸ ਰਸਤੇ ਨੂੰ ਅਪਣਾਉਂਦੇ ਆਏ ਹਨ ਫ਼ਿਲਹਾਲ, ਦੇਓਬਾ ਦਾ ਮੁੱਖ ਮੰਤਰੀ ਬਣਨਾ ਭਾਰਤ ਲਈ ਬੇਹੱਦ ਸੁਖਦਾਈ ਅਤੇ ਚੀਨ-ਪਾਕਿਸਤਾਨ ਦੀ ਨਾਖੁਸ਼ੀ ਵਰਗਾ ਹੈ ਦੇਓਬਾ ਦੇ ਵਿਚਾਰ ਚੀਨ ਅਤੇ ਪਾਕਿਸਤਾਨ ਨਾਲ ਮੇਲ ਨਹੀਂ ਖਾਂਦੇ, ਉਨ੍ਹਾਂ ਦਾ ਭਾਰਤ ਪ੍ਰਤੀ ਲਗਾਵ ਅਤੇ ਹਿਤੈਸ਼ੀਪਣ ਜੱਗ-ਜ਼ਾਹਿਰ ਹੈ ਦੇਓਬਾ ਜਰੀਏ ਭਾਰਤ ਹੁਣ ਨਿਸ਼ਚਿਤ ਰੂਪ ਨਾਲ ਨੇਪਾਲ ’ਚ ਚੀਨ ਦੀ ਘੁਸਪੈਠ ਨੂੰ ਰੋਕਣ ਦਾ ਯਤਨ ਕਰੇਗਾ।
ਡਾ. ਰਮੇਸ਼ ਠਾਕੁਰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।