ਹਰਿਆਣਾ, ਰਾਜਸਥਾਨ ਸਮੇਤ 12 ਰਾਜਾਂ ਵਿੱਚ ਕੋਲੇ ਦੀ ਕਮੀ ਕਾਰਨ ਬਿਜਲੀ ਸੰਕਟ

Electricity

ਹਰਿਆਣਾ, ਰਾਜਸਥਾਨ ਸਮੇਤ 12 ਰਾਜਾਂ ਵਿੱਚ ਕੋਲੇ ਦੀ ਕਮੀ ਕਾਰਨ ਬਿਜਲੀ ਸੰਕਟ

ਨਵੀਂ ਦਿੱਲੀ (ਏਜੰਸੀ)। ਤਾਪ ਬਿਜਲੀ ਘਰ ਚਲਾਉਣ ਲਈ 12 ਸੂਬਿਆਂ ਵਿੱਚ ਕੋਲੇ ਦੇ ਘੱਟ (Shortage Coal) ਭੰਡਾਰ ਦੀ ਸਥਿਤੀ ਨਾਲ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ। ਅਪ੍ਰੈਲ ਦੇ ਪਹਿਲੇ ਪੰਦਰਵਾੜੇ ‘ਚ ਘਰੇਲੂ ਪੱਧਰ ‘ਤੇ ਬਿਜਲੀ ਦੀ ਮੰਗ ਵਧ ਕੇ 38 ਸਾਲ ਦੇ ਉੱਚ ਪੱਧਰ ‘ਤੇ ਪਹੁੰਚ ਗਈ ਹੈ। ਦੂਬੇ ਨੇ ਕਿਹਾ ਕਿ ਅਕਤੂਬਰ 2021 ‘ਚ ਬਿਜਲੀ ਦੀ ਸਪਲਾਈ ਮੰਗ ਦੇ ਮੁਕਾਬਲੇ 1.1 ਫੀਸਦੀ ਘੱਟ ਸੀ ਪਰ ਅਪ੍ਰੈਲ 2022 ‘ਚ ਇਹ ਅੰਤਰ ਵਧ ਕੇ 1.4 ਫੀਸਦੀ ਹੋ ਗਿਆ ਹੈ। ਨਤੀਜੇ ਵਜੋਂ ਆਂਧਰਾ ਪ੍ਰਦੇਸ਼, ਮਹਾਂਰਾਸ਼ਟਰ, ਗੁਜਰਾਤ, ਪੰਜਾਬ, ਝਾਰਖੰਡ ਅਤੇ ਹਰਿਆਣਾ ਵਰਗੇ ਸੂਬਿਆਂ ਵਿੱਚ ਬਿਜਲੀ ਕਟੌਤੀ ਹੋਣ ਲੱਗੀ ਹੈ।

ਉੱਤਰ ਪ੍ਰਦੇਸ਼ ਵਿੱਚ ਵੀ ਬਿਜਲੀ ਦੀ ਮੰਗ ਵਧ ਕੇ 21,000 ਮੈਗਾਵਾਟ ਹੋ ਗਈ ਹੈ, ਪਰ ਸਪਲਾਈ ਸਿਰਫ਼ 19,000-20,000 ਮੈਗਾਵਾਟ ਹੀ ਹੈ। ਇਸ ਤੋਂ ਇਲਾਵਾ ਕੁਝ ਰਾਜਾਂ ਵੱਲੋਂ ਕੋਲਾ ਕੰਪਨੀਆਂ ਨੂੰ ਅਦਾਇਗੀ ਵਿੱਚ ਦੇਰੀ ਕਾਰਨ ਵੀ ਕੋਲੇ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਵੀਰਵਾਰ ਨੂੰ ਭਾਰਤ ਵਿੱਚ ਬਿਜਲੀ ਦੀ ਮੰਗ 201 ਗੀਗਾਵਾਟ ਤੱਕ ਪਹੁੰਚ ਗਈ। ਇਸ ਦੇ ਨਾਲ ਹੀ ਇਸ ਸਮੇਂ ਦੌਰਾਨ ਦੇਸ਼ ਭਰ ਵਿੱਚ 8.2 ਗੀਗਾਵਾਟ ਦੀ ਕਮੀ ਵੀ ਦਰਜ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ‘ਚ ਭਾਰਤ ‘ਚ ਬਿਜਲੀ ਸੰਕਟ ਹੋਰ ਡੂੰਘਾ ਹੋ ਸਕਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ