ਆਲੂ ਰਵਾ ਵੜਾ
2 ਜਣਿਆਂ ਲਈ
ਸਮੱਗਰੀ:
1/2 ਕੱਪ ਸੂਜੀ, ਸਵਾਦ ਅਨੁਸਾਰ ਨਮਕ, 1/2 ਛੋਟਾ ਚਮਚ ਲਾਲ ਮਿਰਚ ਪਾਊਡਰ, 1 ਛੋਟਾ ਚਮਚ ਹਲਦੀ ਪਾਊਡਰ, 1 ਕੱਪ ਦਹੀਂ, 1/4 ਕੱਪ ਬਾਜਰੇ ਦੇ ਦਾਣੇ, 1 ਵੱਡਾ ਚਮਚ ਪਿਆਜ ਬਰੀਕ ਕੱਟਿਆ ਹੋਇਆ, 1 ਛੋਟਾ ਚਮਚ ਹਰੀ ਮਿਰਚ ਬਰੀਕ ਕੱਟੀ ਹੋਈ, 2 ਛੋਟੇ ਚਮਚ ਹਰਾ ਧਨੀਆ ਬਰੀਕ ਕੱਟਿਆ ਹੋਇਆ, ਡੇਢ ਛੋਟਾ ਚਮਚ ਬੂਰਿਆ ਹੋਇਆ ਪਨੀਰ, 1 ਕੱਪ ਆਲੂ ਉੱਬਲਿਆ ਅਤੇ ਮਿੱਧਿਆ ਹੋਇਆ, ਤਲਣ ਲਈ ਤੇਲ, ਸਜਾਉਣ ਲਈ ਇੱਕ ਟਮਾਟਰ ਕੱਟਿਆ ਹੋਇਆ, ਪੁਦੀਨੇ ਦੀ ਚਟਨੀ
ਤਰੀਕਾ:
1. ਇੱਕ ਕਟੋਰੀ ਵਿਚ ਸੂਜੀ, ਨਮਕ, ਲਾਲ ਮਿਰਚ ਪਾਊਡਰ, ਹਲਦੀ ਪਾਊਡਰ ਅਤੇ ਦਹੀਂ ਪਾ ਕੇ ਚੰਗੀ ਤਰ੍ਹਾਂ ਹਿਲਾਉਂਦੇ ਹੋਏ ਗਾੜ੍ਹਾ ਮਿਸ਼ਰਣ ਤਿਆਰ ਕਰੋ
2. ਬਾਜਰੇ ਦੇ ਦਾਣੇ, ਪਿਆਜ, ਹਰੀ ਮਿਰਚ, ਧਨੀਆ, ਮਿੱਧਿਆ ਹੋਇਆ ਆਲੂ ਅਤੇ ਬੂਰਿਆ ਹੋਇਆ ਪਨੀਰ ਪਾ ਕੇ ਚੰਗੀ ਤਰ੍ਹਾਂ ਮਿਲਾਓ 10-12 ਮਿੰਟ ਲਈ ਵੱਖ ਰੱਖੋ
3. ਇਸ ਮਿਸ਼ਰਣ ਨਾਲ ਆਪਣੇ ਮਨਪਸੰਦ ਅਕਾਰ ਵਿਚ ਵੜੇ ਤਿਆਰ ਕਰਕੇ ਸੂਜੀ ਦੇ ਘੋਲ ਵਿਚ ਡੋਬ ਕੇ ਗਰਮ ਤੇਲ ਵਿਚ ਸੁਨਹਿਰੇ ਹੋਣ ਤੱਕ ਤਲੋ
4. ਆਪਣੇ ਮਨਪਸੰਦ ਅਕਾਰ ਵਿਚ ਬਣਾ ਕੇ ਸੁਨਹਿਰਾ ਤਲ਼ ਲਓ ਟਿਸ਼ੂ ਪੇਪਰ ’ਤੇ ਰੱਖੋ ਤਾਂ ਕਿ ਵਾਧੂ ਤੇਲ ਨਿੱਕਲ ਜਾਵੇ ਟਮਾਟਰ ਦੇ ਟੁਕੜਿਆਂ ਅਤੇ ਪੁਦੀਨੇ ਦੀ ਚਟਣੀ ਨਾਲ ਗਰਮਾ-ਗਰਮ ਪਰੋਸੋ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।