ਸਾਡੇ ਨਾਲ ਸ਼ਾਮਲ

Follow us

19.8 C
Chandigarh
Thursday, February 26, 2026
More
    Home Breaking News ਪਠਾਨਕੋਟ ’ਚ ਲੱ...

    ਪਠਾਨਕੋਟ ’ਚ ਲੱਗੇ ਅਂੰਮ੍ਰਿਤਪਾਲ ਦੇ ਪੋਸਟਰ, ਜਾਣਕਾਰੀ ਦੇਣ ਵਾਲੇ ਨੂੰ ਮਿਲੇਗਾ ਇਨਾਮ

    Amritpal

    (ਸੱਚ ਕਹੂੰ ਨਿਊਜ਼) ਪਠਾਨਕੋਟ।  ਪਿਛਲੇ ਇੱਕ ਮਹੀਨੇ ਤੋਂ ਫਰਾਰ ਅੰਮ੍ਰਿਤਪਾਲ (Amritpal) ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ।  ਪੁਲਿਸ ਅੰਮ੍ਰਿਤਪਾਲ ਨੂੰ ਲੱਭਣ ਲਈ ਥਾਂ-ਥਾਂ ਪੋਸਟਰ ਲਗਵਾ ਰਹੀ ਹੈ। ਹੁਣ ਪਠਾਨਕੋਟ ਕੈਂਟ ’ਤੇ ਵੀਜੀਆਰ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਪੋਸਟਰ ਲਗਵਾ ਗਏ ਹਨ। ਪੋਸਟਰ ’ਤੇ ਲਿਖਿਆ ਹੈ ਇਹ ਤਸਵੀਰ ਅੰਮ੍ਰਿਤਪਾਲ ਦੀ ਹੈ ਜੋ ਵੱਖ-ਵੱਖ ਕੇਸਾਂ ’ਚ ਪੁਲਿਸ ਨੂੰ ਲੋਡ਼ੀਂਦਾ ਹੈ, ਜਿਸ ਕਿਸੇ ਨੂੰ ਜਾਣਕਾਰੀ ਉਹ ਹੇਠ ਲਿਖੇ ਨੰਬਰਾਂ ’ਤੇ ਦੱਸੇ। ਸੂਚਨਾ ਦੇਣ ਵਾਲੇ ਨੂੰ ਇਨਾਮ ਦਿੱਤਾ ਜਾਵੇਗਾ ਤੇ ਉਸ ਦਾ ਨਾਂਅ ਵੀ ਗੁਪਤ ਰੱਖਿਆ ਜਾਵੇਗਾ। ਪੁਲਿਸ ਹੈਲਪਲਾਇਨ ਨੰਬਰ ਵੀ ਜਾਰੀ ਗਿਆ ਹੈ।

    ਇਸ ਤੋਂ ਇਲਾਵਾ ਪੁਲਿਸ ਮੁਲਾਜ਼ਮਾਂ ਵੱਲੋਂ ਸਟੇਸ਼ਨ ਤੇ ਆਉਣ ਜਾਣ ਵਾਲੇ ਯਾਤਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਅੰਮ੍ਰਿਤਪਾਲ (Amritpal) ਬਾਰੇ ਕੋਈ ਜਾਣਕਾਰੀ ਹੋਣ ‘ਤੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਸਮੇਤ ਬੱਸ ਸਟੈਂਡ ਅਤੇ ਹੋਰ ਜਨਤਕ ਥਾਵਾਂ ਤੇ ਵੀ ਇਹ ਪੋਸਟਰ ਲਗਾਏ ਜਾ ਰਹੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬਟਾਲਾ, ਗੁਰਦਾਸਪੁਰ ਤੇ ਸੁਨਾਮ ਆਦਿ ਰੇਲਵੇ ਸਟੇਸ਼ਨਾਂ ’ਤੇ ਅੰਮ੍ਰਿਤਪਾਲ ਦੇ ਪੋਸਟਰ ਲਾਏ ਗਏ ਸਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here