ਸੱਚ ਕਹੂੰ ਨਿਊਜ਼, ਸੋਨਭਦਰ।
ਕੋਰੋਨਾ ਦੇ ਨਵੇਂ ਵੈਰੀਅੰਟ ਓਮੀਕ੍ਰੋਨ ਦੇ ਰੂਪ ’ਚ ਦੇਸ਼ ’ਚ ਕੋਵਿਡ-19 ਦੀ ਤੀਜੀ ਲਹਿਰ ਦੀ ਮੁੱਖ ਹੁੰਦੀਆਂ ਸੰਭਾਵਨਾਵਾਂ ਨੇ ਉੱਤਰ ਪ੍ਰਦੇਸ਼ ’ਚ ਵਿਧਾਨਸਭਾ ਚੋਣਾਂ ਦੀ ਤਿਆਰੀਆਂ ’ਚ ਦਿਨ ਰਾਤ ਇੱਕ ਕਰ ਰਹੇ ਰਾਜਨੀਤਿਕ ਦਲਾਂ ਦੇ ਮੱਥੇ ਦੀਆਂ ਤੰਦਾਂ ਡੂੰਘੀਆਂ ਹੋ ਗਈਆਂ ਹਨ।
ਪ੍ਰਦੇਸ਼ ’ਚ ਜਨਵਰੀ ’ਚ ਵਿਧਾਨ ਸਭਾ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਹੋਣ ਸੰਭਾਵਨਾ ਹੈ, ਹਾਲਾਂਕਿ ਦੇਸ਼ ’ਚ ਓਮੀਕ੍ਰੋਨ ਦੇ ਵਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਇਲਾਹਾਬਾਦ ਹਾਈ ਕੋਰਟ ਨੇ ਪ੍ਰਘਾਨ ਮੰਤਰੀ ਅਤੇ ਚੋਣ ਕਮਿਸ਼ਨ ਨੂੰ ਚੋਣਾਂ ਨੂੰ ਟਾਲਣ ਦੀ ਬੇਨਤੀ ਕੀਤੀ ਹੈ। ਦੂਜੇ ਪਾਸੇ ਮੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ 25 ਦਸੰਬਰ ਤੋਂ ਸਾਵਧਾਨੀ ਦੇ ਤੌਰ ’ਤੇ ਰਾਤ 11 ਵਜੇ ਤੋਂ ਸਵੇਰੇ ਪੰਜ ਤੱਕ ਕਰਫਿਊ ਦਾ ਐਲਾਨ ਕੀਤਾ ਹੈ।
ਰਾਜਨੀਤਿਕ ਵਿਸ਼ਲੇਸ਼ਕਾਂ ਅਨੁਸਾਰ ਦੇਸ਼ ’ਚ ਕੋਰੋਨਾ ਦੀ ਤੀਜੀ ਲਹਿਰ ਦਾ ਖਤਰਾ ਤੇਜੀ ਨਾਲ ਮੰਡਰਾ ਰਿਹਾ ਹੈ। ਅਜਿਹੇ ’ਚ ਜੇਕਰ ਚੋਣ ਕਮਿਸ਼ਨ ਪ੍ਰਦੇਸ਼ ’ਚ ਚੋਣ ਪ੍ਰਕਿਰਿਆ ਦੀ ਸ਼ੁਰੂਆਤ ਕਰਦਾ ਵੀ ਹੈ ਤਾਂ ਉਸ ਦਿਸ਼ਾ ’ਚ ਵੀ ਵੋਟ ਫੀਸਦੀ ਡਿੱਗਣ ਦਾ ਖਦਸਾ ਬਣਿਆ ਰਹੇਗਾ, ਜਿਸ ਨਾਲ ਰਾਜਨੀਤਿਕ ਪਾਰਟੀਆਂ ਦੇ ਸਮੀਕਰਨ ਵਿਗੜ ਸਕਦੇ ਹਨ।