ਗਰੀਬ, ਕਿਸਾਨ ਤੇ ਪੇਂਡੂ ਕਲਿਆਣ ਦਾ ਚੁਣਾਵੀ ਬਜਟ

Train in Budget

ਅਮਿ੍ਰਤ ਕਾਲ ਦਾ ਪਹਿਲਾ ਬਜਟ ਅਨੇਕਾਂ ਦਿ੍ਰਸ਼ਟੀਆਂ ਤੇ ਦਿਸ਼ਾਵਾਂ ਨਾਲ ਮਹੱਤਵਪੂਰਨ ਅਤੇ ਇਤਿਹਾਸਕ ਹੈ, ਕਿਉਂਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੱਤ ਫੋਕਸ ਖੇਤਰ ਦੀ ਗੱਲ ਕੀਤੀ। ਜਿਨ੍ਹਾਂ ਨੂੰ ਉਨ੍ਹਾਂ ਨੇ ਸਰਕਾਰ ਦਾ ਮਾਰਗਦਰਸ਼ਨ ਕਰਨ ਲਈ ‘ਸਪਤਰਿਸ਼ੀ’ ਕਿਹਾ ਕੱਸ਼ਿਅਪ, ਅੱਤਰੀ, ਵਸਿਸ਼ਟ, ਵਿਸ਼ਵਾਮਿੱਤਰ, ਗੌਤਮ, ਜਮਦਗਨੀ ਤੇ ਭਾਰਦਵਾਜ ਇਨ੍ਹਾਂ ਸੱਤ ਰਿਸ਼ੀਆਂ ਨੂੰ ਸਪਤਰਿਸ਼ੀ ਕਿਹਾ ਜਾਂਦਾ ਹੈ। ਜੋ ਸਿ੍ਰਸ਼ਟੀ ਦਾ ਸੰਤੁਲਨ ਬਣਾਉਣ ’ਚ ਆਪਣਾ ਯੋਗਦਾਨ ਦਿੰਦੇ ਹਨ ਭਾਰਤ ਆਰਥਿਕ ਵਿਕਾਸ ਤੇ ਸੰਤੁਲਨ ’ਚ ਇਨ੍ਹਾਂ ਰਿਸ਼ੀਆਂ ਨੂੰ ਅਧਾਰ ਬਣਾਉਣ ਦੀ ਗੱਲ ਇੱਕ ਮੌਲਿਕ ਸੋਚ ਅਤੇ ਦਿਸ਼ਾ ਹੈ।

ਵਿੱਤੀ ਖੇਤਰਾਂ ’ਤੇ ਜ਼ੋਰ | Welfare

ਦੁਨੀਆਂ ਨੇ ਭਾਰਤੀ ਅਰਥਵਿਵਸਥਾ ਨੂੰ ਇੱਕ ਚਮਕਦੇ ਸਿਤਾਰੇ ਦੇ ਰੂਪ ’ਚ ਸਥਾਪਤ ਕਰਨ ਤੇ ਮਜ਼ਬੂਤ ਆਰਥਿਕ ਵਿਕਾਸ ਲਈ ਇਸ ਸਪਤਰਿਸ਼ੀ ਰੂਪੀ ਬਜਟ ’ਚ ਸੱਤ ਫੋਕਸ ਖੇਤਰਾਂ ’ਚ ਸਮਾਵੇਸ਼ੀ ਵਿਕਾਸ, ਵਾਂਝਿਆਂ ਨੂੰ ਤਰਜ਼ੀਹ, ਬੁਨਿਆਦੀ ਢਾਂਚੇ ਤੇ ਨਿਵੇਸ਼, ਸਮਰੱਥਾ ਵਿਸਥਾਰ ਹਰਿਤ ਵਿਕਾਸ, ਨੌਜਵਾਨ ਸ਼ਕਤੀ, ਵਿੱਤੀ ਖੇਤਰਾਂ ’ਤੇ ਜ਼ੋਰ ਦਿੱਤਾ ਗਿਆ ਹੈ, ਇੰਫ੍ਰਾਸਟ੍ਰਕਚਰ, ਮੈਨੂਫੈਕਚਰਿੰਗ, ਡਿਜ਼ੀਟਲ ਤੇ ਸਮਾਜਿਕ ਵਿਕਾਸ ਦੀ ਦਿ੍ਰਸ਼ਟੀ ਨਾਲ ਦੇਸ਼ ਨੂੰ ਆਤਮ-ਨਿਰਭਰ ਬਣਾਉਂਦਾ ਹੈ। ਇਹ ਬਜਟ ਦੇਸ਼ ਨੂੰ ਨਾ ਸਿਰਫ਼ ਵਿਕਸਿਤ ਦੇਸ਼ਾਂ ’ਚ ਸਗੋਂ ਇਸ ਦੀ ਅਰਥਵਿਵਸਥਾ ਨੂੰ ਸੰਸਾਰ ਪੱਧਰ ’ਤੇ ਤੀਜੇ ਸਥਾਨ ’ਤੇ ਬਣਾਈ ਰੱਖਣ ’ਚ ਸਹਾਇਕ ਬਣੇਗਾ, ਵਿਕਾਸ ਦਰ ਨੂੰ 7 ਫੀਸਦੀ ਬਣਾਈ ਰੱਖੇਗਾ ਤੇ ਅਗਲੇ ਸਾਲ ਭਾਰਤ ਵਧੇਰੇ ਤੇਜ਼ ਰਫ਼ਤਾਰ ਨਾਲ ਵਿਕਾਸ ਕਰ ਸਕੇਗਾ ਨਿਸ਼ਚਿਤ ਹੀ ਸਪਤਰਿਸ਼ੀ ਨਾਲ ਉਪਮਾ ਕੀਤਾ ਇਹ ਬਜਟ ਅਗਾਮੀ ਅਜ਼ਾਦੀ ਦੀ ਸ਼ਤਾਬਦੀ ਤੱਕ ਲਿਜਾਣ ਵਾਲੇ 25 ਸਾਲਾਂ ’ਚ ਭਾਰਤ ਦੀ ਅਰਥਿਕ ਬੁਨਿਆਦ ਨੂੰ ਮਜ਼ਬੂਤੀ ਦੇਣ ਦਾ ਜਰੀਆ ਬਣੇਗਾ।

ਸੰਚਾਲਿਤ ਤੇ ਗਿਆਨ ਅਧਾਰਿਤ ਅਰਥਵਿਵਸਥਾ | Welfare

ਮਜ਼ਬੂਤ ਤੇ ਵਿਕਸਿਤ ਭਾਰਤ ਬਣਾਉਣ ਲਈ ਉਸ ਨੂੰ ਦੁਨੀਆਂ ਦੀ ਆਰਥਿਕ ਮਹਾਂਸ਼ਕਤੀ ਬਣਾਉਨ ਤੇ ਅਰਥਵਿਵਸਥਾ ਨੂੰ ਪਟੜੀ ’ਤੇ ਲਿਆਉਣ ਦੀ ਦਿ੍ਰਸ਼ਟੀ ਨਾਲ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਬੁੱਧਵਾਰ ਨੂੰ ਲੋਕ ਸਭਾ ’ਚ ਪੇਸ਼ ਆਮ ਬਜਟ ਇਸ ਲਈ ਵਿਸ਼ੇਸ਼ ਰੂਪ ’ਚ ਜ਼ਿਕਰਯੋਗ ਹੈ, ਕਿਉਂਕਿ ਮੋਦੀ ਸਰਕਾਰ ਨੇ ਦੇਸ਼ ਦੇ ਆਰਥਿਕ ਭਵਿੱਖ ਨੂੰ ਸੁਧਾਰਨ ’ਤੇ ਧਿਆਨ ਦਿੱਤਾ, ਨਾ ਕਿ ਲੋਕਪਿ੍ਰਯ ਯੋਜਨਾਵਾਂ ਜਰੀਏ ਪ੍ਰਸੰਸਾ ਪਾਉਣ ਜਾਂ ਕੋਈ ਰਾਜਨੀਤਿਕ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਹੈ।

ਰਾਜਨੀਤਿਕ ਹਿੱਤਾਂ ਤੋਂ ਵਧੇਰੇ ਦੇਸ਼ ਹਿੱਤ ਨੂੰ ਸਾਹਮਣੇ ਰੱਖਣ ਦੀ ਇਹ ਪਹਿਲ ਅਨੋਖੀ ਹੈ, ਪ੍ਰੇਰਕ ਹੈ ਅਮਿ੍ਰਤ ਕਾਲ ਦਾ ਵਿਜ਼ਨ ਤਕਨੀਕ ਸੰਚਾਲਿਤ ਤੇ ਗਿਆਨ ਅਧਾਰਿਤ ਅਰਥਵਿਵਸਥਾ ਦਾ ਨਿਰਮਾਣ ਕਰਨਾ ਹੈ, ਜੋ ਇਸ ਬਜਟ ਨਾਲ ਪੂਰਾ ਹੁੰਦਾ ਹੋਇਆ ਦਿਖਾਈ ਦਿੰਦਾ ਹੈ ਇਸ ਬਜਟ ’ਚ ਮੱਧ ਵਰਗ ਨੂੰ ਲੰਮੇ ਅਰਸੇ ਬਾਅਦ ਸੱਤ ਲੱਖ ਰੁਪਏ ਤੱਕ ਦੀ ਕੁੱਲ ਕਮਾਈ ਕਰਨ ਵਾਲਿਆਂ ਨੂੰ ਵੱਡੀ ਰਾਹਤ ਦਿੱਤੀ ਹੈ। ਇਨ੍ਹਾਂ ਲੋਕਾਂ ਨੂੰ ਹੁਣ ਕੋਈ ਆਮਦਨ ਟੈਕਸ ਨਹੀਂ ਦੇਣਾ ਹੋਵੇਗਾ ਇਸ ਤੋਂ ਇਲਾਵਾ ਅਮਦਨ ਟੈਕਸ ਸਲੈਬ ਦੀ ਗਿਣਤੀ ਵੀ ਘਟਾ ਕੇ ਪੰਜ ਕਰ ਦਿੱਤੀ ਗਈ ਹੈ।

ਮਿਲੇਟਰਸ ਸੰਸਥਾਨ ਦੀ ਵੀ ਹੈਦਰਾਬਾਦ ’ਚ ਸਥਾਪਨਾ

ਬਜਟ ’ਚ ਮਹਿਲਾ ਬੱਚਤ ਸਨਮਾਨ ਯੋਜਨਾ ਲਾਗੂ ਕਰਕੇ ਔਰਤਾਂ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਤੇ ਬੱਚਤ ਨੂੰ ਉਤਸ਼ਾਹਿਤ ਕਰਨ ਦਾ ਵੀ ਯਤਨ ਕੀਤਾ ਗਿਆ ਹੈ ਇਸ ਤਹਿਤ 7.5 ਫੀਸਦੀ ਦਾ ਸਾਲਾਨਾ ਵਿਆਜ ਮਿਲੇਗਾ ਕਿਸਾਨਾਂ ਲਈ ਸ੍ਰੀ ਅੰਨ ਯੋਜਨਾ ਲਾਂਚ ਕੀਤੀ ਗਈ ਹੈ, ਇਸ ਤਹਿਤ ਮੋਟੇ ਅਨਾਜ ਦੀ ਪੈਦਾਵਾਰ ਨੂੰ ਤਰਜੀਹ ਦਿੱਤੀ ਜਾਵੇਗੀ ਇਸ ਤਹਿਤ ਬਾਜਰਾ, ਜਵਾਰ, ਰਾਗੀ ਜਿਹੇ ਮਿਲੇਟਸ ਦੀ ਪੈਦਾਵਾਰ ਲਈ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਮਿਲੇਟਰਸ ਸੰਸਥਾਨ ਦੀ ਵੀ ਹੈਦਰਾਬਾਦ ’ਚ ਸਥਾਪਨਾ ਕੀਤੀ ਜਾਵੇਗੀ। ਬਜਟ ’ਚ ਰੇਲਵੇ ਲਈ 2.4 ਲੱਖ ਕਰੋੜ ਰੁਪਏ ਦੀ ਵੰਡ ਕੀਤੀ ਹੈ, ਜਿਸ ਨਾਲ ਭਾਰਤ ਦੀ ਰੇਲ ਨੂੰ ਮਜ਼ਬੂਤੀ ਤੇ ਨਵੀਂ ਉੱਨਤ ਸ਼ਕਲ ਮਿਲੇਗੀ ਉੱਥੇ ਹੀ ਅਰਬਨ ਇੰਫ਼੍ਰ੍ਰਾਸਟ੍ਰੈਕਚਰ ਲਈ ਹਰ ਸਾਲ 10 ਹਜ਼ਾਰ ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਜਾਵੇਗੀ। ਬੀਤੇ ਕੁਝ ਸਾਲਾਂ ’ਚ ਨਰਿੰਦਰ ਮੋਦੀ ਨੇ ਇਕਾਨਮੀ ਨੂੰ ਮਜ਼ਬੂਤ ਕਰਨ ਲਈ ਜੋ ਨੀਂਹ ਰੱਖੀ ਸੀ, ਹੁਣ ਉਸ ’ਤੇ ਮਜ਼ਬੂਤ ਦੀਵਾਰ ਖੜ੍ਹੀ ਕਰਨ ਦਾ ਮੌਕਾ ਹੈ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ 2 ਲੱਖ ਕਰੋੜ ਰੁਪਏ ਕੇਂਦਰ ਸਰਕਾਰ ਵੱਲੋਂ ਵੰਡੇ ਜਾ ਰਹੇ ਹਨ।

ਅਰਥਵਿਵਸਥਾ ’ਚ ਨਵੀਂ ਪਰੰਪਰਾ ਨਾਲ ਰਾਹਤ

ਭਾਰਤ ਦੀ ਅਰਥਵਿਵਸਥਾ ਨੂੰ ਤੇਜ਼ ਰਫ਼ਤਾਰ ਦੇਣ ਦੇ ਨਜ਼ਰੀਏ ਨਾਲ ਇਹ ਬਜਟ ਕਾਰਗਰ ਸਾਬਤ ਹੋਵੇਗਾ, ਜਿਸ ਦੇ ਸਮਾਂ ਪੈਣ ’ਤੇ ਸਕਾਰਾਤਮਿਕ ਨਤੀਜੇ ਦੇਖਣ ਨੂੰ ਮਿਲਣਗੇ, ਰੁਜ਼ਗਾਰ ਦੇ ਨਵੇਂ ਮੌਕੇ ਸਾਹਮਣੇ ਆਉਣਗੇ, ਉਤਪਾਦ ਤੇ ਵਿਕਾਸ ਨੂੰ ਰਫ਼ਤਾਰ ਮਿਲੇਗੀ ਚਾਲੂ ਵਿੱਤੀ ਵਰ੍ਹੇ ’ਚ ਆਰਥਿਕ ਖੇਤਰ ’ਚ ਕਾਫ਼ੀ ਉਤਾਰ-ਚੜ੍ਹਾਅ ਦੇਖਣ ਨੂੰ ਮਿਲੇ, ਪਰ ਇਨ੍ਹਾਂ ਸਾਰੇ ਹਾਲਾਤਾਂ ਦੇ ਬਾਵਜ਼ੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਇਸ ਬਜਟ ਜਰੀਏ ਦੇਸ਼ ਨੂੰ ਸਥਿਰਤਾ ਵੱਲ ਲਿਜਾਂਦੇ ਦਿਖਾਈ ਦੇ ਰਹੇ ਹਨ ਬਜਟ ਹਰ ਸਾਲ ਆਉਂਦਾ ਹੈ।

ਅਨੇਕਾਂ ਵਿਚਾਰਧਾਰਾਵਾਂ ਵਾਲੇ ਵਿੱਤ ਮੰਤਰੀਆਂ ਨੇ ਬੀਤੇ ਸਮੇਂ ’ਚ ਕਈ ਬਜਟ ਪੇਸ਼ ਕੀਤੇ ਪਰ ਹਰ ਬਜਟ ਲੋਕਾਂ ਦੀਆਂ ਮੁਸ਼ੀਬਤਾਂ ਵਧਾ ਕੇ ਹੀ ਜਾਂਦਾ ਰਿਹਾ ਹੈ ਪਰ ਇਸ ਵਾਰ ਬਜਟ ਨੇ ਵਿਗੜੀ ਅਰਥਵਿਵਸਥਾ ’ਚ ਨਵੀਂ ਪਰੰਪਰਾ ਦੇ ਨਾਲ ਰਾਹਤ ਦੇ ਸਾਹ ਦਿੱਤੇ ਹਨ ਤੇ ਨਵਾਂ ਭਾਰਤ, ਮਜ਼ਬੂਤ ਭਾਰਤ ਦੇ ਨਿਰਮਾਣ ਦਾ ਸੰਕਲਪ ਵੀ ਪ੍ਰਗਟ ਕੀਤਾ ਹੈ। ਇਸ ਬਜਟ ’ਚ ਖੇਤੀ, ਸਿੱਖਿਆ, ਸਿਹਤ, ਕੌਸ਼ਲ ਵਿਕਾਸ, ਰੇਲਾਂ ਦਾ ਵਿਕਾਸ, ਸੜਕਾਂ ਤੇ ਹੋਰ ਬੁਨਿਆਦੀ ਖੇਤਰਾਂ ਦੇ ਵਿਕਾਸ ਦੇ ਨਾਲ-ਨਾਲ ਕਿਸਾਨਾਂ, ਪੇਂਡੂ ਤੇ ਗਰੀਬਾਂ ਨੂੰ ਜ਼ਿਆਦਾ ਤਵੱਜੋਂ ਦਿੱਤੀ ਗਈ ਹੈ।

ਸੱਚਾਈ ਇਹੀ ਹੈ ਕਿ ਜਦੋਂ ਤੱਕ ਜਮੀਨੀ ਵਿਕਾਸ ਨਹੀਂ ਹੋਵੇਗਾ ਉਦੋਂ ਤੱਕ ਆਰਥਿਕ ਵਿਕਾਸ ਦੀ ਰਫ਼ਤਾਰ ਯਕੀਨੀ ਨਹੀਂ ਕੀਤੀ ਜਾ ਸਕਦੀ ਇਸ ਵਾਰ ਦੇ ਬਜਟ ’ਚ ਹਰ ਕਿਸੇ ਨੂੰ ਵੱਡੀਆਂ ਉਮੀਦਾਂ ਸਨ ਤੇ ਉਨ੍ਹਾਂ ਉਮੀਦਾਂ ’ਤੇ ਇਹ ਬਜਟ ਖਰਾ ਉੱਤਰਿਆ ਹੈ। ਖਾਸ ਕਰਕੇ ਨੌਕਰੀਪੇਸ਼ਾ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ।

ਦੇਸ਼ ਵਾਸੀਆਂ ਦੀਆਂ ਆਸਾਂ ਨੂੰ ਪੂਰਾ ਕਰਨ ਵਾਲਾ ਬਜ਼ਟ

ਇਸ ਵਾਰ ਆਮ ਬਜਟ ਨੂੰ ਲੈ ਕੇ ਉਤਸੁਕਤਾ ਇਸ ਲਈ ਤੇ ਜ਼ਿਆਦਾ ਸੀ, ਕਿਉਂਕਿ ਇਹ ਬਜਟ ਗੁਆਂਢੀ ਦੇਸ਼ਾਂ ਦੇ ਲਗਾਤਾਰ ਹੋ ਰਹੇ ਹਮਲਿਆਂ , ਮੰਦੇ ਪਏ ਵਪਾਰ, ਰੁਜ਼ਗਾਰ ਉਦਮ ਦੇ ਹਾਲਾਤਾਂ ਵਿਕਚਾਰ ਪੇਸ਼ ਹੋਇਆ ਹੈ ਸੰਭਾਵ ਹੈ ਇਸ ਬਜਟ ਨੂੰ ਨਵਾਂ ਭਾਰਤ ਬਣਾਉਣ ਦੀ ਦਿ੍ਰਸ਼ਾ ’ਚ ਲੋਕ ਕਲਿਆਣਕਾਰੀ ਬਜਟ ਕਹਿ ਸਕਦੇ ਹਨ। ਇਹ ਬਜਟ ਵਿੱਤੀ ਅਨੁਸ਼ਾਸਨ ਸਥਾਪਤ ਕਰਨ ਦੀਆਂ ਦਿਸ਼ਾਵਾਂ ਨੂੰ ਵੀ ਜੱਗ-ਜਾਹਿਰ ਕਰਦਾ ਹੈ। ਆਮ ਬਜਟ ਨਾ ਸਿਰਫ਼ ਆਮ ਆਦਮੀ ਦੇ ਸੁਫ਼ਨੇ ਨੂੰ ਸਾਕਾਰ ਕਰਨ, ਆਮ ਲੋਕਾਂ ਦੀਆਂ ਉਮੀਦਾਂ ਨੂੰ ਅਕਾਰ ਦੇਣ ਤੇ ਦੇਸ਼ ਵਾਸੀਆਂ ਦੀਆਂ ਆਸਾਂ ਨੂੰ ਪੂਰਾ ਕਰਨ ਵਾਲਾ ਹੈ, ਸਗੋਂ ਇਹ ਦੇਸ਼ ਨੂੰ ਖੁਸ਼ਹਾਲ ਤੇ ਸ਼ਕਤੀਸ਼ਾਲੀ ਰਾਸ਼ਟਰ ਬਣਾਉਣ ਦੀ ਦਿਸ਼ਾ ’ਚ ਚੁੱਕਿਆ ਗਿਆ ਮਹੱਤਵਪੂਰਨ ਤੇ ਲੰਮੀ ਸੋਚ ਨਾਲ ਜੁੜਿਆ ਕਦਮ ਹੈ।

ਬਜਟ ਦੀਆਂ ਸਾਰੀਆਂ ਤਜਵੀਜ਼ਾਂ ਤੇ ਪ੍ਰਸਤਾਵਾਂ ’ਚ ਜਿੱਥੇ ਹਰ ਹੱਥ ਨੂੰ ਕੰਮ ਦਾ ਸੰਕਲਪ ਸਾਕਾਰ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ, ਉੱਥੇ ਹੀ ਸਭ ਕਾ ਸਾਥ, ਸਭ ਕਾ ਵਿਕਾਸ, ਸਭ ਕਾ ਵਿਸ਼ਵਾਸ ਦਾ ਪ੍ਰਭਾਵ ਵੀ ਸਪੱਸ਼ਟ ਰੂਪ ’ਚ ਉਜਾਗਰ ਹੋ ਰਿਹਾ ਹੈ ਅਜ਼ਾਦੀ ਦੇ ਅਮਿ੍ਰਤ ਕਾਲ ’ਚ ਪੇਸ਼ ਇਹ ਬਜਟ ਨਿਸ਼ਚਿਤ ਹੀ ਅਮਿ੍ਰਤ ਬਜਟ ਹੈ ਜਿਸ ’ਚ ਭਾਰਤ ਦੇ ਅਗਲੇ 25 ਸਾਲ ਦੇ ਸਮਰਗ ਤੇ ਬਹੁਮੁਖੀ ਵਿਕਾਸ਼ ਨੂੰ ਧਿਆਨ ’ਚ ਰੱਖਿਆ ਗਿਆ ਹੈ।

ਬਜਟ ਦਾ ਫੋਕਸ ਕਿਸ ’ਤੇ?

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਸ ਦੇ ਅਨੁਸਾਰ ਹੀ ਬਜਟ ਦਾ ਫੋਕਸ ਕਿਸਾਨਾਂ, ਸਿਹਤ, ਸਿੱਖਿਆ, ਸ਼ਹਿਰੀ ਵਿਕਾਸ, ਰੁਜ਼ਗਾਰ, ਨੌਜਵਾਨਾਂ ਦੀਆਂ ਉਮੀਦਾਂ, ਵਿਕਾਸ ਤੇ ਪੇਂਡੂ ਖੇਤਰ ’ਤੇ ਰੱਖਿਆ ਹੈ ਆਪਣੇ ਢਾਂਚੇ ’ਚ ਇਹ ਪੂਰੇ ਦੇਸ਼ ਦਾ ਬਜਟ ਹੈ, ਇਹ ਆਦਰਸ਼ ਬਜਟ ਹੈ। ਇਸ ਦਾ ਜ਼ਿਆਦਾ ਜ਼ੋਰ ਸਮਾਜਿਕ ਵਿਕਾਸ ’ਤੇ ਹੈ ਅਕਸਰ ਬਜਟ ’ਚ ਰਾਜਨੀਤੀ, ਵੋਟਨੀਤੀ ਤੇ ਆਪਣੀ ਅਤੇ ਆਪਣੀ ਸਰਕਾਰ ਦੀ ਛਵ੍ਹੀ ’ਚ ਵਾਧਾ ਕਰਨ ਦੀ ਕੋਸ਼ਿਸ਼ ਹੀ ਜ਼ਿਆਦਾ ਵਿਖਾਈ ਦਿੰਦੇ ਹਨ ਪਰ ਇਸ ਵਾਰ ਦਾ ਬਜਟ ਇਸ ਸਾਲ ਨੌਂ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਹੋਣ ਦੇ ਬਾਵਜ਼ੂਦ ਰਾਜਨੀਤੀ ਪ੍ਰੇਰਿਤ ਨਹੀਂ ਹੈ। ਇਸ ਬਜਟ ਵਿਚ ਜੋ ਨਵੀਂਆਂ ਦਿਸ਼ਾਵਾਂ ਉਜਾਗਰ ਹੋਈਆਂ ਹਨ ਤੇ ਸੰਤੁਲਿਤ ਵਿਕਾਸ, ਭਿ੍ਰਸ਼ਟਾਚਾਰ ਖਾਤਮਾ, ਵਿੱਤੀ ਅਨੁਸ਼ਾਸਨ ਤੇ ਪਾਰਦਰਸ਼ੀ ਸ਼ਾਸਨ ਵਿਵਸਥਾ ਦਾ ਜੋ ਸੰਕੇਤ ਦਿੱਤਾ ਗਿਆ ਹੈ, ਸਰਕਾਰ ਨੂੰ ਇਨ੍ਹਾਂ ਖੇਤਰਾਂ ’ਚ ਅਨੁਕੂਲ ਨਤੀਜੇ ਹਾਸਲ ਕਰਨ ’ਤੇ ਖਾਸੀ ਮਿਹਨਤ ਕਰਨੀ ਹੋਵੇਗੀ।

ਲਲਿਤ ਗਰਗ
(ਇਹ ਲੇਖਕ ਦੇ ਨਿੱਜੀ ਵਿਚਾਰ ਹਨ)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।