Poonch Bus Accident: ਪੁੰਛ (ਏਜੰਸੀ)। ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਘਨੀ ਮੇਂਧਰ ਇਲਾਕੇ ’ਚ ਮੰਗਲਵਾਰ ਨੂੰ ਇੱਕ ਯਾਤਰੀ ਬੱਸ ਖੱਡ ’ਚ ਡਿੱਗ ਗਈ। ਇਸ ਹਾਦਸੇ ’ਚ ਦੋ ਲੋਕਾਂ ਦੀ ਮੌਤ ਹੋ ਗਈ। ਕਈ ਜ਼ਖਮੀ ਹਨ। ਅਧਿਕਾਰੀਆਂ ਅਨੁਸਾਰ, ਬੱਸ ਮੇਂਢਰ ਵੱਲ ਜਾ ਰਹੀ ਸੀ ਜਦੋਂ ਖੋੜ ਧਾਰਾ ਨੇੜੇ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ। ਖ਼ਬਰ ਮਿਲਦੇ ਹੀ ਪੁਲਿਸ, ਫੌਜ ਤੇ ਸਥਾਨਕ ਲੋਕ ਮੌਕੇ ’ਤੇ ਪਹੁੰਚ ਗਏ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। Poonch Bus Accident
ਇਹ ਖਬਰ ਵੀ ਪੜ੍ਹੋ : ICC Rankings: ਟੈਸਟ ਰੈਂਕਿੰਗ ’ਚ ਟੀਮ ਇੰਡੀਆ ਨੂੰ ਝਟਕਾ… ਇੰਗਲੈਂਡ ਨੇ ਛੱਡਿਆ ਪਿੱਛੇ, ਪਰ ਵਨਡੇ-ਟੀ20 ’ਚ ਚਮਕੀ…
4 ਮਈ ਨੂੰ ਇੱਕ ਫੌਜ ਦੀ ਗੱਡੀ ਹੋਈ ਸੀ ਹਾਦਸੇ ਦਾ ਸ਼ਿਕਾਰ | Poonch Bus Accident
4 ਮਈ ਨੂੰ, ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਦੇ ਬੈਟਰੀ ਚਸ਼ਮਾ ਖੇਤਰ ’ਚ ਇੱਕ ਫੌਜ ਦਾ ਵਾਹਨ 600 ਮੀਟਰ ਡੂੰਘੀ ਖੱਡ ’ਚ ਡਿੱਗ ਗਿਆ ਸੀ। ਇਸ ਹਾਦਸੇ ਵਿੱਚ ਤਿੰਨ ਸੈਨਿਕ ਸ਼ਹੀਦ ਹੋਏ ਸਨ। ਮ੍ਰਿਤਕ ਸੈਨਿਕਾਂ ਦੀ ਪਛਾਣ ਅਮਿਤ ਕੁਮਾਰ, ਸੁਜੀਤ ਕੁਮਾਰ ਤੇ ਮਾਨ ਬਹਾਦਰ ਵਜੋਂ ਹੋਈ ਹੈ। ਫੌਜ ਦੀ ਗੱਡੀ ਜੰਮੂ ਤੋਂ ਸ਼੍ਰੀਨਗਰ ਜਾ ਰਹੇ ਕਾਫਲੇ ਦਾ ਹਿੱਸਾ ਸੀ। ਸਵੇਰੇ ਲਗਭਗ 11:30 ਵਜੇ, ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 44 ’ਤੇ ਡਰਾਈਵਰ ਨੇ ਆਪਣਾ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਗੱਡੀ ਖੱਡ ਵਿੱਚ ਡਿੱਗ ਗਈ।