Panchayat Elections: ਪੰਚਾਇਤੀ ਚੋਣਾਂ ਲਈ ਪੋਲਿੰਗ ਪਾਰਟੀਆਂ ਹੋਈਆਂ ਰਵਾਨਾ, ਸੁਰੱਖਿਆ ਦੇ ਸਖ਼ਤ ਪ੍ਰਬੰਧ

Panchayat Elections
ਅਮਲੋਹ : ਜ਼ਿਲਾ ਪੁਲਿਸ ਮੁੱਖੀ ਡਾ. ਰਵਜੋਤ ਗਰੇਵਾਲ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਨਾਲ ਡੀਐਸਪੀ ਗੁਰਦੀਪ ਸਿੰਘ ਤੇ ਥਾਣਾ ਮੁੱਖੀ ਬਲਵੀਰ ਸਿੰਘ ਅਤੇ ਉਪ ਮੰਡਲ ਮੈਜਿਸਟ੍ਰੇਟ ਕਮ- ਨੋਡਲ ਅਫਸਰ ਪੰਚਾਇਤ ਚੋਣਾਂ ਮਨਜੀਤ ਸਿੰਘ ਰਾਜਲਾ। ਤਸਵੀਰ: ਅਨਿਲ ਲੁਟਾਵਾ

Panchayat Elections: (ਅਨਿਲ ਲੁਟਾਵਾ) ਅਮਲੋਹ। ਉਪ ਮੰਡਲ ਮੈਜਿਸਟ੍ਰੇਟ ਕਮ- ਨੋਡਲ ਅਫਸਰ ਪੰਚਾਇਤ ਚੋਣਾਂ ਮਨਜੀਤ ਸਿੰਘ ਰਾਜਲਾ ਨੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਵਿਖੇ ਪੰਚਾਇਤ ਚੋਣਾਂ ਲਈ ਪੋਲਿੰਗ ਪਾਰਟੀਆਂ ਨੂੰ ਰਵਾਨਾ ਕਰਨ ਸਮੇਂ ਗੱਲਬਾਤ ਕਰਦਿਆਂ ਕਿਹਾ ਕਿ ਬਲਾਕ ਅਮਲੋਹ ਵਿੱਚ 83 ਬੂਥਾਂ ’ਤੇ ਵੋਟਾਂ ਪੈਣਗੀਆਂ। ਜਿਨ੍ਹਾਂ ਵਿੱਚ ਕੁਝ ਬੂਥ ਸੰਵੇਦਨਸ਼ੀਲ ਹਨ ਉਸ ਥਾਵਾਂ ’ਤੇ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਹਨ ।

ਵੋਟਾਂ ਪਾਉਣ ਦਾ ਸਮਾਂ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਦਾ ਹੋਵੇਗਾ। ਜਿਹੜੇ ਵੋਟਰ 4 ਵਜੇ ਤੱਕ ਲਾਈਨ ਵਿੱਚ ਲੱਗਣਗੇ ਉਨ੍ਹਾਂ ਦੀ ਵੋਟ ਜ਼ਰੂਰ ਪੋਲ ਹੋਵੇਗੀ। ਉਨ੍ਹਾਂ ਲੋਕਾਂ ਨੂੰ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀ ਬਣਾਈ ਰੱਖਣ ਦੀ ਅਪੀਲ ਕੀਤੀ। ਜ਼ਿਲ੍ਹਾ ਪੁਲਿਸ ਮੁੱਖੀ ਫ਼ਤਹਿਗੜ੍ਹ ਸਾਹਿਬ ਡਾ. ਰਵਜੋਤ ਗਰੇਵਾਲ ਵੱਲੋਂ ਪੰਚਾਇਤੀ ਚੋਣਾਂ ਵਿੱਚ ਤੈਨਾਤ ਕੀਤੇ ਕਰੀਬ 200 ਪੁਲਿਸ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਪੰਚਾਇਤ ਚੋਣਾਂ ਵਿੱਚ ਲੋਕਤੰਤਰ ਦੀ ਅਖੰਡਤਾ ਨੂੰ ਕਾਇਮ ਰੱਖਣ ਲਈ ਪੁਲਿਸ ਫੋਰਸ ਨੂੰ ਪੰਚਾਇਤ ਚੋਣ ਡਿਊਟੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।

Panchayat-Elections
ਅਮਲੋਹ : ਜ਼ਿਲਾ ਪੁਲਿਸ ਮੁੱਖੀ ਡਾ. ਰਵਜੋਤ ਗਰੇਵਾਲ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਨਾਲ ਡੀਐਸਪੀ ਗੁਰਦੀਪ ਸਿੰਘ ਤੇ ਥਾਣਾ ਮੁੱਖੀ ਬਲਵੀਰ ਸਿੰਘ । ਤਸਵੀਰ: ਅਨਿਲ ਲੁਟਾਵਾ

ਇਹ ਵੀ ਪੜ੍ਹੋ: Human Eye: ਕਿੰਨੇ ਮੈਗਾਪਿਕਸਲ ਦੀ ਹੁੰਦੀ ਹੈ ਇਨਸਾਨ ਦੀ ਅੱਖ? ਬਹੁਤ ਲੋਕ ਨਹੀਂ ਦੇ ਪਾਉਂਦੇ ਇਸ ਗੱਲ ਦਾ ਜਵਾਬ!

ਉਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਸੁਚੇਤ, ਨਿਰਪੱਖ ਅਤੇ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਤਾਂ ਜੋ ਚੋਣਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਿਆ ਜਾ ਸਕੇ। ਉਹਨਾਂ ਕਿਹਾ ਕਿ ਪੁਲਿਸ ਦਾ ਕੰਮ ਪੋਲਿੰਗ ਸਟਾਫ ਅਤੇ ਪੋਲਿੰਗ ਮਟੀਰੀਅਲ ਦੀ ਸੁਰੱਖਿਆ ਕਰਨਾ ਹੁੰਦਾ ਹੈ। ਕੋਈ ਵੀ ਪੁਲਿਸ ਮੁਲਾਜ਼ਮ ਆਪਣੀ ਡਿਊਟੀ ਛੱਡ ਕੇ ਕਿਸੇ ਵੀ ਪਾਸੇ ਨਹੀਂ ਜਾ ਸਕਦਾ। ਜੇਕਰ ਕਿਸੇ ਮੁਲਾਜ਼ਮ ਪ੍ਰਤੀ ਕੋਈ ਅਜਿਹੀ ਸ਼ਿਕਾਇਤ ਆਉਂਦੀ ਹੈ ਤਾਂ ਉਸ 6ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਡੀਐਸਪੀ ਅਮਲੋਹ ਗੁਰਦੀਪ ਸਿੰਘ, ਥਾਣਾ ਮੁੱਖੀ ਅਮਲੋਹ ਬਲਵੀਰ ਸਿੰਘ, ਥਾਣਾ ਮੁੱਖੀ ਮੰਡੀ ਗੋਬਿੰਦਗੜ੍ਹ ਅਰਸ਼ਦੀਪ ਸਿੰਘ ਆਦਿ ਹਾਜ਼ਰ ਸਨ। Panchayat Elections