ਬਹੁਤੇ ਸਰਵੇਖਣਾਂ ’ਚ ਪੰਜਾਬ ’ਚ ‘ਆਪ’ ਨੂੰ ਬਹੁਮਤ ਦੇ ਆਸਾਰ
- 4 ਸੂਬਿਆਂ ’ਚ ਭਾਜਪਾ ਦੀ ਸਰਕਾਰ ਬਣਨ ਦੀ ਉਮੀਦ
(ਏਜੰਸੀ) ਨਵੀਂ ਦਿੱਲੀ। ਪੰਜ ਰਾਜਾਂ ’ਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਚੋਣ ਸਰਵੇਖਣਾਂ (Poll Punjab) ਨੇ ਸਿਆਸੀ ਚਰਚਾ ਛੇੜ ਦਿੱਤੀ ਹੈ ਉੱਤਰ ਪ੍ਰਦੇਸ਼, ਉੱਤਰਾਖੰਡ, ਮਣੀਪੁਰ, ਗੋਆ ’ਚ ਭਾਜਪਾ ਦੀ ਸਰਕਾਰ ਬਣਨ ਦਾ ਅਨੁਮਾਨ ਹੈ ਦੂਜੇ ਪਾਸੇ ਬਹੁਤੇ ਸਰਵੇਖਣਾਂ ’ਚ ਪੰਜਾਬ ’ਚ ‘ਆਪ’ ਨੂੰ ਬਹੁਮਤ ਵਿਖਾਇਆ ਗਿਆ ਹੈ ਪਰ ਹਿੰਦੀ ਅਖਬਾਰ ਭਾਸਕਰ ਵੱਲੋਂ ਕੀਤਾ ਗਿਆ।
ਸਰਵੇਖਣ ਸਭ ਤੋਂ ਵੱਖਰਾ ਨਜ਼ਰ ਆ ਰਿਹਾ ਹੈ ਭਾਸਕਰ ਅਨੁਸਾਰ ਪੰਜਾਬ ’ਚ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੀ ਟੱਕਰ ਹੈ ਇਸ ਸਰਵੇਖਣ ’ਚ ਆਮ ਆਦਮੀ ਪਾਰਟੀ ਨੂੰ 38 ਤੋਂ 44, ਸ਼ੋ੍ਰਮਣੀ ਅਕਾਲੀ ਦਲ ਨੂੰ 30 ਤੋੋਂ 39, ਕਾਂਗਰਸ ਨੂੰ 26 ਤੋਂ 32 ਅਤੇ ਭਾਜਪਾ ਤੇ ਸਹਿਯੋਗੀਆਂ ਨੂੰ 7 ਤੋਂ 10 ਸੀਟਾਂ ਅਤੇ ਇੱਕ-ਦੋ ਸੀਟਾਂ ਹੋਰਨਾਂ ਨੂੰ ਵੀ ਦੱਸੀਆਂ ਜਾ ਰਹੀਆਂ ਹਨ। ਉੱਤਰ ਪ੍ਰਦੇਸ਼ ’ਚ ਭਾਜਪਾ ਨੂੰ 400 ਸੀਟਾਂ ’ਚੋਂ 211-285 ਸੀਟਾਂ ਮਿਲ ਸਕਦੀਆਂ ਹਨ, ਜਦਕਿ ਸਮਾਜਵਾਦੀ ਪਾਰਟੀ ਨੂੰ 116 ਤੋਂ 160 ਸੀਟਾਂ ਮਿਲ ਸਕਦੀਆਂ ਹਨ।
ਉੱਤਰਾਖੰਡ ’ਚ ਭਾਜਪਾ ਨੂੰ 43 ਸੀਟਾਂ ਮਿਲ ਸਕਦੀਆਂ ਹਨ ਜਦਕਿ ਕਾਂਗਰਸ ਨੂੰ ਸਿਰਫ 24 ਸੀਟਾਂ ਮਿਲ ਸਕਦੀਆਂ ਹਨ। ਗੋਆ ’ਚ ਭਾਜਪਾ 13-19 ਸੀਟਾਂ’ ’ਤੇ ਜਿੱਤ ਹਾਸਲ ਕਰ ਸਕਦੀ ਹੈ, ਜਦੋਂਕਿ ਕਾਂਗਰਸ ਨੂੰ ਵੀ 14 ਤੋਂ 19 ਸੀਟਾਂ ’ਤੇ ਜਿੱਤ ਮਿਲਣ ਦੀ ਸੰਭਾਵਨਾ ਹੈ। ਗੋਆ ਵਿੱਚ ਭਾਜਪਾ ਅਤੇ ਕਾਂਗਰਸ ਵਿਚਾਲੇ ਸਖਤ ਮੁਕਾਬਲਾ ਹੈ।
ਮਣੀਪੁਰ ਦੇ ਚੋਣ ਸਰਵੇ ’ਚ ਭਾਜਪਾ 23 ਤੋਂ 28 ਸੀਟਾਂ ’ਤੇ ਅੱਗੇ ਹੈ ਜਦੋਂਕਿ ਕਾਂਗਰਸ ਨੂੰ 10 ਤੋਂ 14 ਸੀਟਾਂ ਮਿਲਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਦੇਸ਼ ਭਰ ਦੀਆਂ ਵੱਖ-ਵੱਖ ਏਜੰਸੀਆਂ ਚੋਣਾਂ ਨੂੰ ਲੈ ਕੇ ਸਰਵੇਖਣ ਕਰਦੀਆਂ ਹਨ, ਜਿਸ ਦੇ ਆਧਾਰ ’ਤੇ ਇਹ ਅੰਦਾਜਾ ਲਾਇਆ ਜਾਂਦਾ ਹੈ ਕਿ ਕਿਹੜੀ ਪਾਰਟੀ ਸਰਕਾਰ ਬਣਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ