ਸਿਆਸਤ, ਧਰਮ ਤੇ ਅੱਤਵਾਦ
ਜੰਮੂ-ਕਸ਼ਮੀਰ ‘ਚ ਅੱਤਵਾਦੀਆਂ ਨਾਲ ਸਬੰਧ ਰੱਖਣ ਦੇ ਦੋਸ਼ ‘ਚ ਗ੍ਰਿਫ਼ਤਾਰ ਇੱਕ ਪੁਲਿਸ ਅਧਿਕਾਰੀ ਦੇ ਮਾਮਲੇ ‘ਚ ਸਿਆਸਤ ਸ਼ੁਰੂ ਹੋ ਗਈ ਹੈ ਕਾਂਗਰਸ ਤੇ ਭਾਜਪਾ ਇੱਕ-ਦੂਜੇ ਖਿਲਾਫ਼ ਹਮਲੇ ਕਰ ਰਹੀਆਂ ਹਨ ਇਹ ਰੁਝਾਨ ਅੱਤਵਾਦ ਖਿਲਾਫ਼ ਲੜਾਈ ‘ਚ ਸਭ ਤੋਂ ਵੱਡੀ ਰੁਕਾਵਟ ਹੈ ਪਰ ਹੁਣ ਤਾਂ ਸਿਆਸਤ ਤੋਂ ਅੱਗੇ ਧਰਮ ਦੇ ਪੱਤੇ ਵਰਤਣ ਤੋਂ ਗੁਰੇਜ਼ ਨਹੀਂ ਕੀਤਾ ਜਾ ਰਿਹਾ ਸੰਸਦ ‘ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਨੇ ਗ੍ਰਿਫ਼ਤਾਰ ਅਧਿਕਾਰੀ ਦੇ ਧਰਮ ਦਾ ਜ਼ਿਕਰ ਕਰਕੇ ਜੋ ਵਿਵਾਦ ਖੜ੍ਹਾ ਕੀਤਾ ਹੈ ਉਹ ਨਿੰਦਾਜਨਕ ਹੈ ਅਧੀਰ ਦਾ ਕਹਿਣਾ ਹੈ ਕਿ ਦਵਿੰਦਰ ਸਿੰਘ ਦੀ ਥਾਂ ਜੇਕਰ ਦਵਿੰਦਰ ਖਾਨ ਹੁੰਦਾ ਤਾਂ ਵਿਵਾਦ ਵਧਦਾ ਅਸਲ ‘ਚ ਅਧੀਰ ਰੰਜਨ ਪਹਿਲਾਂ ਵੀ ਕਈ ਵਿਵਾਦਤ ਟਿੱਪਣੀਆਂ ਕਰਕੇ ਮਾਫ਼ੀ ਵੀ ਮੰਗ ਚੁੱਕੇ ਹਨ
ਪਰ ਇਸ ਨਾਲ ਮਾੜਾ ਸੰਦੇਸ਼ ਹੀ ਜਾਂਦਾ ਹੈ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਤੇ ਹਰ ਧਰਮ ਅੱਤਵਾਦ ਦੇ ਖਿਲਾਫ਼ ਹੁੰਦਾ ਹੈ ਕਾਨੂੰਨ ਦੇ ਸਾਹਮਣੇ ਸਾਰੇ ਦੇਸ਼ਵਾਸੀ ਬਰਾਬਰ ਹੁੰਦੇ ਹਨ ਦਰਅਸਲ ਸਿਆਸੀ ਪਾਰਟੀਆਂ ‘ਚ ਆਪਣੇ-ਆਪਣੇ ਹਿੱਤਾਂ ਲਈ ਇੰਨੀ ਜ਼ਿਆਦਾ ਹੋੜ ਲੱਗੀ ਹੁੰਦੀ ਹੈ ਕਿ ਕੋਈ ਵੀ ਪੈਂਤਰਾ ਖੇਡਣ ਤੋਂ ਸੰਕੋਚ ਨਹੀਂ ਕੀਤਾ ਜਾਂਦਾ ਕਸ਼ਮੀਰ ‘ਚ ਗ੍ਰਿਫ਼ਤਾਰ ਅਧਿਕਾਰੀ ਨੂੰ ਕਿਸੇ ਧਰਮ ਵਿਸ਼ੇਸ਼ ਨਾਲ ਸਬੰਧਿਤ ਹੋਣ ਦਾ ਮੁੱਦਾ ਉਠਾਇਆ ਜਾ ਰਿਹਾ ਹੈ
ਜਦੋਂ ਕਿ ਸੱਚਾਈ ਹੈ ਕਿ ਅੱਤਵਾਦ ਦੇ ਮਾਮਲੇ ‘ਚ ਸਿਰਫ਼ ਗਲਤ ਜਾਂ ਠੀਕ ਦਾ ਸਵਾਲ ਹੁੰਦਾ ਹੈ
ਅੱਤਵਾਦ ਦੇ ਖਾਤਮੇ ਲਈ ਰਣਨੀਤੀ ‘ਚ ਧਰਮ ਨੂੰ ਮੁੱਦਾ ਬਣਾਉਣਾ ਸਹੀ ਨਹੀਂ ਸਗੋਂ ਇਸ ਨਾਲ ਪਾਕਿਸਤਾਨ ਵਰਗੇ ਮੁਲਕਾਂ ਨੂੰ ਹੀ ਮੌਕਾ ਮਿਲਦਾ ਹੈ ਪਾਰਟੀਆਂ ਲਈ ਵੀ ਕੋਈ ਸਿਆਸੀ ਸੱਭਿਆਚਾਰ ਹੋਣਾ ਚਾਹੀਦਾ ਹੈ ਜੋ ਅੱਤਵਾਦ ਤੇ ਧਰਮ ਨੂੰ ਜੋੜਨ ਦੀ ਬਜਾਇ ਕਾਨੂੰਨ ਦੀ ਪਰਿਭਾਸ਼ਾ ਨੂੰ ਸਮਝਣ ਸਿਆਸਤ ਸਿਰਫ਼ ਕਸ਼ਮੀਰ ‘ਚ ਵਾਪਰੀਆਂ ਘਟਨਾਵਾਂ ਤੱਕ ਸੀਮਿਤ ਨਹੀਂ ਸਗੋਂ ਮੁੰਬਈ ‘ਚ 26/11 ਹਮਲੇ ਦੇ ਮੌਕੇ ਵੀ ਕੁਝ ਸਿਆਸੀ ਆਗੂਆਂ ਨੇ ਵਿਵਾਦ ਭਰੇ ਬਿਆਨ ਦੇ ਕੇ ਅੱਤਵਾਦ ਖਿਲਾਫ਼ ਸ਼ਹੀਦੀਆਂ ਪਾਉੁਣ ਵਾਲੇ ਪੁਲਿਸ ਅਫ਼ਸਰਾਂ ਦੀਆਂ ਸ਼ਹਾਦਤਾਂ ਦਾ ਵੀ ਅਪਮਾਨ ਕੀਤਾ ਸੀ
ਅੱਤਵਾਦੀ ਅੱਤਵਾਦੀ ਹੁੰਦਾ ਹੈ ਪਰ ਉਸ ਨੂੰ ਕਿਸੇ ਧਰਮ ਨਾਲ ਜੋੜ ਕੇ ਪੇਸ਼ ਕਰਨਾ ਅੱਤਵਾਦ ਵਿਰੋਧੀ ਮੁਹਿੰਮ ਨੂੰ ਕਮਜ਼ੋਰ ਕਰਨਾ ਹੈ ਇਹ ਰੁਝਾਨ ਬਣ ਗਿਆ ਹੈ ਕਿ ਪਹਿਲਾਂ ਧੜਾਧੜ ਵਿਵਾਦ ਭਰੇ ਬਿਆਨ ਦਿੱਤੇ ਜਾਂਦੇ ਹਨ ਮਗਰੋਂ ਸਾਰਾ ਦੋਸ਼ ਮੀਡੀਆ ਸਿਰ ਮੜ੍ਹ ਕੇ ਪਿੱਛਾ ਛੁਡਾ ਲਿਆ ਜਾਂਦਾ ਹੈ ਚੰਗਾ ਹੋਵੇ ਜੇਕਰ ਸਿਆਸੀ ਆਗੂ ਜਿੰਮੇਵਾਰਾਨਾ ਢੰਗ ਨਾਲ ਬਿਆਨ ਦੇਣ ਸਿਰਫ਼ ਮੀਡੀਆ ‘ਚ ਸੁਰਖੀਆਂ ਲੁੱਟਣੀਆਂ ਹੀ ਰਾਜਨੀਤੀ ਨਹੀਂ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।