ਨਿਯੁਕਤੀ ਸਮੇਂ ਤੋਂ ਜ਼ੋਰਅਜ਼ਮਾਇਸ਼
ਬੰਗਾਲ ‘ਚ ਸਿਆਸਤਦਾਨਾਂ ਤੇ ਸੰਵਿਧਾਨਕ ਅਹੁਦੇਦਾਰਾਂ ਦੀ ਲੜਾਈ ਸ਼ਰਮਨਾਕ ਦੌਰ ‘ਚ ਪਹੁੰਚ ਗਈ ਹੈ ਸੂਬੇ ਦੇ ਰਾਜਪਾਲ ਜਗਦੀਪ ਧਨਖੜ ਨੂੰ ਵਿਧਾਨ ਸਭਾ ਕੈਂਪਸ ‘ਚ ਹੀ ਦਾਖ਼ਲ ਨਹੀਂ ਹੋਣ ਦਿੱਤਾ ਹੈ ਅਗਾਊਂ ਸੁਚਨਾ ਹੋਣ ਦੇ ਬਾਵਜੂਦ ਜਦੋਂ ਉਹਨਾਂ ਦੀ ਗੱਡੀ ਗੇਟ ‘ਤੇ ਪਹੁੰਚੀ ਤਾਂ ਉੱਥੇ ਤਾਲਾ ਜੜਿਆ ਹੋਇਆ ਸੀ ਆਖ਼ਰ ਰਾਜਪਾਲ ਪੈਦਲ ਤੁਰ ਕੇ ਵਿਧਾਨ ਸਭਾ ‘ਚ ਦਾਖ਼ਲ ਹੋਏ ਇਹ ਘਟਨਾ ਚੱਕਰ ਬੇਹੱਦ ਸ਼ਰਮਨਾਕ ਹੈ ਰਾਜਪਾਲ ਤੇ ਸਰਕਾਰ ਦੀ ਲੜਾਈ ਦੋ ਪਾਰਟੀਆਂ ਦੀ ਲੜਾਈ ਵਾਂਗ ਨਜ਼ਰ ਆ ਰਹੀ ਹੈ।
ਦਰਅਸਲ ਤ੍ਰਿਣਮੂਲ ਸਰਕਾਰ ਤੇ ਧਨਖੜ ਦਰਮਿਆਨ ਉਹਨਾਂ ਦੀ ਰਾਜਪਾਲ ਦੇ ਰੂਪ ‘ਚ ਨਿਯੁਕਤੀ ਸਮੇਂ ਤੋਂ ਜ਼ੋਰਅਜ਼ਮਾਇਸ਼ ਚੱਲ ਰਹੀ ਹੈ ਵਿਧਾਨ ਸਭਾ ਦੇ ਅੰਦਰ ਵੀ ਮੁੱਖ ਮੰਤਰੀ ਤੇ ਰਾਜਪਾਲ ਦਰਮਿਆਨ ਸਿਸ਼ਟਾਚਾਰ ਤੇ ਸਨਮਾਨ ਦੀ ਕਮੀ ਵੇਖੀ ਗਈ ਹੈ ਸੈਸ਼ਨ ਦੀ ਸ਼ੁਰੂਆਤ ਦੌਰਾਨ ਮੁੱਖ ਮੰਤਰੀ ਨੇ ਆਪਣਾ ਭਾਸ਼ਣ ਉਦੋਂ ਪੜ੍ਹਨਾ ਸ਼ੁਰੂ ਕੀਤਾ ਤਾਂ ਰਾਜਪਾਲ ਸਦਨ ‘ਚੋਂ ਜਾ ਚੁੱਕੇ ਸਨ ਦਰਅਸਲ ਇਸ ਟਕਰਾਅ ਦਾ ਅਸਲ ਕਾਰਨ ਰਾਜਪਾਲਾਂ ਦਾ ਸਿਆਸੀ ਪਿਛੋਕੜ ਹੈ ।
ਜ਼ਿਆਦਾਤਰ ਰਾਜਪਾਲ ਸੱਤਾਧਾਰੀ ਪਾਰਟੀਆਂ ਵੱਲੋਂ ਆਪਣੇ ਲਾਏ ਜਾਂਦੇ ਹਨ ਸਰਗਰਮ ਸਿਆਸਤ ਤੋਂ ਪਾਸੇ ਹੋ ਚੁੱਕੇ ਆਗੂਆਂ ਨੂੰ ਸੱਤਾਧਾਰੀ ਪਾਰਟੀਆਂ ਰਾਜਪਾਲ ਨਿਯੁਕਤ ਕਰ ਦਿੰਦੀਆਂ ਹਨ ਜਦੋਂ ਰਾਜਪਾਲ ਨਾਲ ਸਬੰਧਿਤ ਸੂਬੇ ‘ਚ ਵਿਰੋਧੀ ਪਾਰਟੀ ਦੀ ਸਰਕਾਰ ਹੋਵੇ ਤਾਂ ਰਾਜਪਾਲ ਤੇ ਸਰਕਾਰ ਦਰਮਿਆਨ ਟਕਰਾਅ ਵਾਲੇ ਹਾਲਾਤ ਬਣੇ ਰਹਿੰਦੇ ਹਨ ਪੱਛਮੀ ਬੰਗਾਲ ‘ਚ ਕੋਈ ਅਜਿਹਾ ਮੌਕਾ ਨਹੀਂ ਹੋਣਾ ਜਦੋਂ ਰਾਜਪਾਲ ਤੇ ਸੱਤਾਧਾਰੀ ਪਾਰਟੀ ‘ਚ ਟਕਰਾਅ ਨਾ ਹੋਇਆ ਹੋਵੇ।
ਟਕਰਾਅ ਸੂਬੇ ਦੇ ਹਿੱਤ ‘ਚ ਨਹੀਂ
ਕਿਸੇ ਵੀ ਤਰ੍ਹਾਂ ਦਾ ਟਕਰਾਅ ਸੂਬੇ ਦੇ ਹਿੱਤ ‘ਚ ਨਹੀਂ ਹੈ ਜਿੱਥੋਂ ਤੱਕ ਬੰਗਾਲ ਦਾ ਸਬੰਧ ਹੈ ਤ੍ਰਿਣਮੂਲ ਕਾਂਗਰਸ ਸਰਕਾਰ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇਜ਼-ਤਰਾਰ, ਬੇਬਾਕ ਤੇ ਸਖ਼ਤ ਮਿਜਾਜ ਆਗੂ ਹਨ ਕੇਂਦਰ ‘ਚ ਸੱਤਾਧਾਰੀ ਭਾਜਪਾ ਨਾਲ ਉਹਨਾਂ ਦਾ 36 ਦਾ ਅੰਕੜਾ ਚੱਲ ਰਿਹਾ ਹੈ ਰਾਜਪਾਲ ਭਾਜਪਾ ਨਾਲ ਸਬੰਧਿਤ ਹਨ ਦੂਜੇ ਪਾਸੇ ਸੂਬਾ ਸਰਕਾਰਾਂ ‘ਚ ਵੀ ਇਹ ਧਾਰਨਾ ਬਣ ਗਈ ਹੈ ਕਿ ਰਾਜਪਾਲ ਸਿਰਫ਼ ਰਬੜ ਦੀ ਮੋਹਰ ਹੁੰਦਾ ਹੈ।
ਸੂਬਾ ਸਰਕਾਰਾਂ ਰਾਜਪਾਲ ਦੀ ਨਿਯੁਕਤੀ ਨੂੰ ਕੇਂਦਰ ਸਰਕਾਰ ਦੀ ਟੇਢੇ ਢੰਗ ਨਾਲ ਸੂਬੇ ‘ਚ ਸਿਆਸੀ ਦਖਲ਼ਅੰਦਾਜ਼ੀ ਹੀ ਮੰਨਦੀਆਂ ਹਨ ਸਰਕਾਰ ਨੂੰ ਰਾਜਪਾਲ ਦੇ ਅਹੁਦੇ ਦੀ ਅਹਿਮੀਅਤ ਨੂੰ ਸਮਝਣਾ ਚਾਹੀਦਾ ਹੈ ਤੇ ਘੱਟੋ-ਘੱਟ ਸਿਸ਼ਟਾਚਾਰ ਦਾ ਸੂਬਾ ਸਰਕਾਰ ਨੂੰ ਖਿਆਲ ਰੱਖਣਾ ਚਾਹੀਦਾ ਹੈ ਰਾਜਪਾਲ ਨੂੰ ਆਪਣੇ ਅਹੁਦੇ ਤੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕਿਸੇ ਤਰ੍ਹਾਂ ਦੇ ਸਿਆਸੀ ਪ੍ਰਭਾਵ ਤੋਂ ਨਿਰਲੇਪ ਰਹਿਣਾ ਪਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।