ਸਿਆਸੀ ਅੰਦੋਲਨ: ਅਹਿੰਸਕ ਅੰਦੋਲਨਾਂ ਦਾ ਪ੍ਰਭਾਵ
ਜਿਵੇਂ ਕਿ ਸਾਰੇ ਜਾਣਦੇ ਹਨ ਕਿ ਅੱਜ ਸਾਡਾ ਸਮਾਜ ਵਿਸਫੋਟਕ ਅਤੇ ਤਣਾਅਗ੍ਰਸਤ ਹੈ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਜ਼ਿਆਦਾਤਰ ਹਿੱਸਿਆਂ ’ਚ ਹਿੰਸਾ ਦੇਖਣ ਨੂੰ ਮਿਲਦੀ ਹੈ ਭੌਤਿਕ ਖੁਸ਼ਹਾਲੀ ਅਤੇ ਜ਼ਿਆਦਾ ਸ਼ਕਤੀ ਅਤੇ ਸੰਪੱਤੀ ਦੇ ਲਾਲਚ ਕਾਰਨ ਗਰੀਬੀ ਵਧਦੀ ਜਾ ਰਹੀ ਹੈ ਨਾਲ ਹੀ ਸਮਾਜ ’ਚ ਅਸਮਾਨਤਾ ਵੀ ਵਧਦੀ ਜਾ ਰਹੀ ਹੈ ਅਤੇ ਇਨ੍ਹਾਂ ਦੇਸ਼ਾਂ ’ਚ ਅਬਾਦੀ ਦੇ ਇੱਕ ਵੱਡੇ ਵਰਗ ’ਚ ਨਿਰਾਸ਼ਾ ਅਤੇ ਹੀਣਤਾ ਵਧ ਰਹੀ ਹੈ ਇਨ੍ਹਾਂ ਕਾਰਕਾਂ ਨਾਲ ਭਾਰਤ ਸਮੇਤ ਇਨ੍ਹਾਂ ਦੇਸ਼ਾਂ ’ਚ ਸਮਾਜਿਕ ਵਾਤਾਵਰਨ ਹਿੰਸਕ ਬਣ ਗਿਆ ਹੈ ਪਰੰਤੂ ਇਹ ਵੀ ਸੱਚ ਹੈ ਕਿ ਇਨ੍ਹਾਂ ਦੇਸ਼ਾਂ ’ਚ ਅਹਿੰਸਕ ਅੰਦੋਲਨ ਵੀ ਚੱਲੇ ਅਤੇ ਉਹ ਆਪਣੀਆਂ ਰਾਸ਼ਟਰੀ ਚਿੰਤਾਵਾਂ ਨੂੰ ਦੂਰ ਕਰਨ ’ਚ ਸਫ਼ਲ ਰਹੇ ਹਨ
ਸਪੱਸ਼ਟ ਹੈ ਕਿ ਸੱਤਾਧਾਰੀ ਸ਼ਾਸਕਾਂ ਵੱਲੋਂ ਅਣਉੱਚਿਤ ਨੀਤੀਆਂ ਕਾਰਨ ਸਿਆਸੀ ਅੰਦੋਲਨ ਚੱਲ ਰਹੇ ਹਨ ਕੁਝ ਲੋਕ ਇਨ੍ਹਾਂ ਨੀਤੀਆਂ ਨੂੰ ਲੋਕ-ਵਿਰੋਧੀ ਅਤੇ ਜਨਤਾ ਦੇ ਅਧਿਕਾਰਾਂ ’ਤੇ ਹਮਲਾ ਵੀ ਮੰਨਦੇ ਹਨ ਸਵਾਲ ਇਹ ਉੱਠਦਾ ਹੈ ਕਿ ਕੀ ਅਜਿਹੇ ਵਿਰੋਧ ਪ੍ਰਦਰਸ਼ਨ ਜਾਂ ਅੰਦੋਲਨ ਅਹਿੰਸਕ ਹਨ ਮਹਾਤਮਾ ਗਾਂਧੀ ਦੇ ਦੇਸ਼ ਵਿਚ ਇਹ ਸਵਾਲ ਮਹੱਤਵਪੂਰਨ ਹੈ ਕਿਉਂਕਿ ਉਨ੍ਹਾਂ ਨੇ ਵਿਸ਼ਵ ਨੂੰ ਅਹਿੰਸਾ ਅਤੇ ਸੱਤਿਆਗ੍ਰਹਿ ਦਾ ਪਾਠ ਪੜ੍ਹਾਇਆ ਅਤੇ ਜਿਸ ਦੇ ਚੱਲਦਿਆਂ ਭਾਰਤ ਨੇ ਅਜ਼ਾਦੀ ਪ੍ਰਾਪਤ ਕੀਤੀ
ਕਿਸਾਨਾਂ ਦਾ ਅੰਦੋਲਨ ਹੁਣ ਤੱਕ ਅਹਿੰਸਕ ਰਿਹਾ ਹੈ ਅਤੇ ਇਹ ਪ੍ਰਭਾਵਸ਼ਾਲੀ ਵੀ ਰਿਹਾ ਹੈ ਹਿੰਸਾ ਇੱਕ ਪਸ਼ੂਪੁਣਾ ਹੈ ਪਰ ਵਿਅਕਤੀ ਦੇ ਲਾਲਚ ਦੇ ਚੱਲਦਿਆਂ ਹਿੰਸਾ ਵਿਆਪਕ ਰੂਪ ’ਚ ਦੇਖਣ ਨੂੰ ਮਿਲ ਰਹੀ ਹੈ ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਨੇ ਕਿਹਾ ਸੀ, ਮਨੁੱਖ ਸ਼ੁਰੂ ਤੋਂ ਹੀ ਅਜ਼ਾਦੀ ਲਈ ਸੰਘਰਸ਼ ਕਰ ਰਿਹਾ ਹੈ ਨਾਲ ਹੀ ਉਹ ਆਪਣੀ ਪਛਾਣ ਬਣਾਉਣ ਦਾ ਵੀ ਯਤਨ ਕਰ ਰਿਹਾ ਹੈ ਕਿ ਕੀ ਉਹ ਮਨੁੱਖੀ ਪ੍ਰਾਪਤੀਆਂ ’ਚ ਕੁਝ ਯੋਗਦਾਨ ਪਾ ਰਿਹਾ ਹੈ ਇਸ ਮੌਕੇ ਤੋਂ ਵਾਂਝਾ ਰਹਿਣ ’ਤੇ ਉਹ ਉਸ ਸਮਾਜਿਕ ਪ੍ਰਣਾਲੀ ਖਿਲਾਫ਼ ਯਕੀਨੀ ਰੂਪ ਨਾਲ ਵਿਦਰੋਹ ਕਰੇਗਾ ਜਿਸ ਨੇ ਉਸ ਨੂੰ ਇਸ ਤੋਂ ਵਾਂਝਾ ਕੀਤਾ ਹੈ
ਮਹਾਤਮਾ ਗਾਂਧੀ ਅਨੁਸਾਰ ਹਿੰਸਾ ਨੂੰ ਸ਼ੋਸ਼ਣ ਕਿਹਾ ਜਾ ਸਕਦਾ ਹੈ ਏਕੀਕ੍ਰਿਤ ਨੌਕਰਸ਼ਾਹੀ, ਵੱਡੇ ਸੰਗਠਨ, ਵੱਡੇ-ਵੱਡੇ ਉਦਯੋਗ ਅਤੇ ਵਪਾਰ ਆਦਿ ਮਿਲ ਕੇ ਜਨਤਾ ਖਿਲਾਫ਼ ਹਿੰਸਾ ਕਰਦੇ ਹਨ ਜਦੋਂਕਿ ਪ੍ਰਸ਼ਾਸਨ ਕਿੰਨਾ ਵੀ ਢਿੱਲਾ ਰਹੇ ਅਤੇ ਜਨਤਾ ਦੇ ਕਲਿਆਣ ਪ੍ਰਤੀ ਚਿੰਤਤ ਰਹੇ ਉਸ ਵਿਚ ਸ਼ੋਸ਼ਣਕਾਰੀ ਪ੍ਰਵਿਰਤੀ ਨਹੀਂ ਹੁੰਦੀ ਹੈ ਜਦੋਂਕਿ ਸ਼ਕਤੀਆਂ ਦਾ ਕੇਂਦਰੀਕਰਨ ਅਸਲ ਵਿਕਾਸ ਲਈ ਲਾਹੇਵੰਦ ਨਹੀਂ ਹੋ ਸਕਦਾ ਹੈ ਪ੍ਰਸਿੱਧ ਗਾਂਧੀਵਾਦੀ ਵਿਦਵਾਨ ਪ੍ਰੋ. ਸੁਗਤਾ ਦਾਸਗੁਪਤਾ ਨੇ ਸਹੀ ਹੀ ਕਿਹਾ ਹੈ,
ਪ੍ਰਸ਼ਾਸਨ ਸ਼ੋਸ਼ਣ ਕਰਦਾ ਹੈ ਅਤੇ ਕਿਉਂਕਿ ਹਰ ਸ਼ੋਸ਼ਣ ਨਾਲ ਜਨਤਾ ਨੂੰ ਪ੍ਰੇਸ਼ਾਨੀ ਹੁੰਦੀ ਹੈ ਹਿੰਸਾ ਦਾ ਸ਼ੋਸ਼ਣ ਵੀ ਸਾਰੇ ਲੋਕਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਸਿਆਸੀ ਦ੍ਰਿਸ਼ਟੀਕੋਣ ਨੂੰ ਵਿਆਪਕ ਬਣਾਉਣ ਦਾ ਮਤਲਬ ਸਿਆਸੀ ਪ੍ਰੋਗਰਾਮ ਨਹੀਂ ਹੈ ਜੈਪ੍ਰਕਾਸ਼ ਨਾਰਾਇਣ ਦੀ ਸਮੁੱਚੀ ਕਾਂਤੀ ਲੋਕਤੰਤਤਿਕ ਵਿਕੇਂਦਰੀਕਰਨ ਅਤੇ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦਾ ਮਿਲਿਆ-ਜੁਲਿਆ ਰੂਪ ਸੀ ਅਤੇ ਇਸ ਨਾਲ ਦੇਸ਼ ਦੀ ਜਨਤਾ ਵਿਆਪਕ ਰੂਪ ਨਾਲ ਜੁੜੀ ਅਤੇ ਲੋਕ ਸਰਕਾਰ ਦੇ ਖਿਲਾਫ਼ ਹੋ ਗਏ ਹਾਲ ਦੇ ਦਿਨਾਂ ’ਚ ਨਾਗਰਿਕਤਾ ਸੋਧ ਐਕਟ ਖਿਲਾਫ਼ ਅੰਦੋਲਨ ਘੱਟ-ਗਿਣਤੀ ਬਹੁਤਾਤ ਵਾਲੇ ਖੇਤਰਾਂ ਤੋਂ ਪਰੇ ਫੈਲਣ ਵਿਚ ਅਸਫ਼ਲ ਰਿਹਾ ਅਤੇ ਇਸ ਨਾਲ ਸਰਕਾਰ ਦਾ ਸਿਆਸੀ ਗਣਿਤ ਨਹੀਂ ਡੋਲਿਆ
ਇਨ੍ਹਾਂ ਦੋਵਾਂ ਮਾਮਲਿਆਂ ਵਿਚ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਵਿਰੋਧ ਅਗਵਾਈ ਦੀ ਘਾਟ ’ਚ ਇੱਕ ਨਿਸ਼ਚਿਤ ਵਰਗ ਤੱਕ ਸੀਮਤ ਰਹੇ ਇਸ ਲਈ ਵਿਰੋਧੀ ਸਿਆਸੀ ਪਾਰਟੀਆਂ ਸਰਕਾਰ ਦੀ ਨਾਕਾਮੀ ਨੂੰ ਨਹੀਂ ਭੁਨਾ ਸਕੀਆਂ ਜਿਸ ਦੇ ਚੱਲਦਿਆਂ ਨਾਗਰਿਕ ਸਮਾਜ ਦੇ ਸੰਗਠਨਾਂ ਨੂੰ ਸਥਾਨ ਮਿਲਿਆ ਅਤੇ ਉਨ੍ਹਾਂ ’ਚ ਗੁੱਸਾ ਪੈਦਾ ਹੋਇਆ ਪਰ ਇਸ ਗੱਲ ਨਾਲ ਕਦੇ ਸਹਿਮਤ ਨਹੀਂ ਹੋਵਾਂਗੇ ਕਿ ਨਾਗਰਿਕਤਾ ਸੋਧ ਵਿਰੋਧੀ ਅੰਦੋਲਨ, ਜੋ ਦਸੰਬਰ 2019 ਤੋਂ ਫ਼ਰਵਰੀ 2020 ਤੱਕ ਚੱਲਿਆ ਸੀ, ਉਹ ਅਸਲ ਵਿਚ ਇੱਕ ਲੋਕਤੰਤਰਿਕ ਅੰਦੋਲਨ ਸੀ ਜਿਸ ਦੀ ਅਗਵਾਈ ਔਰਤਾਂ ਅਤੇ ਵਿਦਿਆਰਥੀ ਕਰ ਰਹੇ ਸਨ
ਸੰਵਿਧਾਨ ਦੀ ਪ੍ਰਸਤਾਵਨਾ, ਰਾਸ਼ਟਰੀ ਝੰਡਾ, ਰਾਸ਼ਟਰੀ ਗਾਨ ਇਸ ਲੋਕ-ਅੰਦੋਲਨ ਦੇ ਪ੍ਰਤੀਕ ਸਨ ਇਸ ਅੰਦੋਲਨ ਨੂੰ ਮਿਲੀ ਹਮਾਇਤ ਨਾਲ ਸਰਕਾਰ ਘਬਰਾਈ ਅਤੇ ਉਸ ਨੇ ਨਾਗਰਿਕਤਾ ਸੋਧ ਐਕਟ ਖਿਲਾਫ਼ ਅੰਦੋਲਨ ਨੂੰ ਦੇਸ਼ ਵਿਰੋਧੀ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਅੰਦੋਲਨ ਹਿੰਸਾ ਫੈਲਾਉਣ ਅਤੇ ਦੇਸ਼ ’ਚ ਕਾਨੂੰਨ ਦੇ ਸ਼ਾਸਨ ਨੂੰ ਭੰਗ ਕਰਨ ਲਈ ਚਲਾਇਆ ਜਾ ਰਿਹਾ ਹੈ
ਵਿਰੋਧ ਨੂੰ ਦਬਾਉਣ ਲਈ ਰਾਸ਼ਟਰੀ ਸੁਰੱਖਿਆ ਕਾਨੂੰਨ ਅਤੇ ਕਾਨੂੰਨ ਵਿਰੁੱਧ ਕਾਰਜ ਕਲਾਪ ਨਿਵਾਰਨ ਕਾਨੂੰਨ ਵਰਗੇ ਸਖ਼ਤ ਕਾਨੂੰਨਾਂ ਦੀ ਵਰਤੋ ਕੀਤੀ ਗਈ ਨਾਗਰਿਕਤਾ ਸੋਧ ਐਕਟ ਵਿਰੋਧੀ ਅੰਦੋਲਨ ਦੇ ਇੱਕ ਵੱਖਵਾਦੀ ਅੰਦੋਲਨ ’ਚ ਬਦਲਣ ਅਤੇ ਇਸ ਨੂੰ ਹਥਿਆਰਬੰਦ ਵਿਦਰੋਹ ਦੇ ਰੂਪ ’ਚ ਪ੍ਰਚਾਰਿਤ ਕਰਨ ਨਾਲ ਇਸ ਦੀ ਭਰੋਸੇਯੋਗਤਾ ’ਤੇ ਸਵਾਲੀਆ ਨਿਸ਼ਾਨ ਲੱਗੇ ਦਿੱਲੀ ਦੰਗਿਆਂ ਬਾਰੇ ਪੁਲਿਸ ਦੇ ਦੋਸ਼ ਪੱਤਰਾਂ ’ਚ ਇਸ ਅੰਦੋਲਨ ਨੂੰ ਇਸ ਰੂਪ ’ਚ ਪੇਸ਼ ਕੀਤਾ ਗਿਆ ਹੈ ਵਰਤਮਾਨ ’ਚ ਚੱਲ ਰਹੇ ਕਿਸਾਨ ਅੰਦੋਲਨ ਤੋਂ ਇਹ ਸਾਬਤ ਹੁੰਦਾ ਹੈ ਕਿ ਮਜ਼ਬੂਤ ਅਗਵਾਈ ਤੋਂ ਬਿਨਾਂ ਵੀ ਕਿਸਾਨਾਂ ਦਾ ਮੁੱਦਾ ਸਾਹਮਣੇ ਆਇਆ ਹੈ ਸਿਆਸੀ ਵਿਰੋਧ ਪ੍ਰਦਰਸ਼ਨ ਅਤੇ ਅੰਦੋਲਨ ਲੋਕਤੰਤਰਿਕ ਸਮਾਜ ’ਚ ਚੱਲਦੇ ਰਹਿਣਗੇ
ਹਾਲਾਂਕਿ ਸੱਤਾਧਾਰੀ ਵਰਗ ਅਨੈਤਿਕ ਸਾਧਨਾਂ ਦੁਆਰਾ ਇਨ੍ਹਾਂ ਲੋਕਾਂ ਦੀ ਮੰਗ ਨੂੰ ਨਜ਼ਰਅੰਦਾਜ ਕਰਨ ਦਾ ਯਤਨ ਕਰੇਗਾ ਜਿਵੇਂ ਕਿ ਨਾਗਰਿਕਤਾ ਸੋਧ ਕਾਨੂੰਨ ਵਿਰੋਧੀ ਅੰਦੋਲਨ ਅਤੇ ਹੁਣ ਕਿਸਾਨ ਅੰਦੋਲਨ ’ਚ ਦੇਖਣ ਨੂੰ ਮਿਲ ਰਿਹਾ ਹੈ ਅਹਿੰਸਾ ਅਜਿਹੇ ਅੰਦੋਲਨਾਂ ਦਾ ਆਧਾਰ ਹੋਣਾ ਚਾਹੀਦਾ ਹੈ ਅਤੇ ਉਹ ਲੋੜੀਂਦਾ ਵੀ ਹੈ ਇਨ੍ਹਾਂ ਅੰਦੋਲਨਾਂ ਦੇ ਸਾਹਮਣੇ ਰਾਜ ਦਾ ਪੁਲਿਸ ਬਲ ਖੜ੍ਹਾ ਹੈ ਅਤੇ ਜੋ ਅਕਸਰ ਹਿੰਸਾ ’ਤੇ ਉਤਾਰੂ ਹੋ ਜਾਂਦਾ ਹੈ ਹਾਲਾਂਕਿ ਲੋਕਤੰਤਰਿਕ ਕਾਰਜਪ੍ਰਣਾਲੀ ’ਚ ਕਈ ਅੜਚਨਾਂ ਰਹੀਆਂ ਪਰ ਸਮੇਂ-ਸਮੇਂ ’ਤੇ ਦੇਸ਼ ’ਚ ਅੰਦੋਲਨ ਹੁੰਦੇ ਰਹੇ ਹਨ ਅਤੇ ਨੀਤੀਗਤ ਮੁੱਦਿਆਂ ਖਿਲਾਫ਼ ਉਹ ਆਪਣੀ ਚਿੰਤਾ ਨੂੰ ਪ੍ਰਗਟ ਕਰਨ ’ਚ ਸਫ਼ਲ ਰਹੇ ਹਨ
ਭਾਰਤ ’ਚ ਲੋਕਾਂ ਦੀ ਸ਼ਕਤੀ ਅਤੇ ਸੰਜਮ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ ਉਹ ਰਾਜ ਪੱਧਰ ’ਤੇ ਅਤੇ ਰਾਸ਼ਟਰੀ ਪੱਧਰ ’ਤੇ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਘੋਰ ਸਖ਼ਤੀਆਂ ਦੇ ਬਾਵਜੂਦ ਅੰਦੋਲਨ ਚਲਾਉਣ ’ਚ ਸਫ਼ਲ ਰਹੇ ਹਨ ਮਹਾਤਮਾ ਗਾਂਧੀ, ਡਾ. ਮਾਰਟਿਨ ਲੂਥਰ ਕਿੰਗ ਅਤੇ ਅਜਿਹੇ ਹੋਰ ਮਹਾਂਪੁਰਸ਼ਾਂ ਨੇ ਸੰਭਵ ਹੈ ਅਜਿਹੇ ਅੰਦੋਲਨਾਂ ’ਚ ਜਨਤਾ ਨੂੰ ਨਿੱਡਰ ਹੋ ਕੇ ਖੜ੍ਹੇ ਰਹਿਣ ਲਈ ਪ੍ਰੇਰਿਤ ਕੀਤਾ ਹੈ
ਧੁਰਜਤੀ ਮੁਖ਼ਰਜੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.