ਸਾਡੇ ਨਾਲ ਸ਼ਾਮਲ

Follow us

12.9 C
Chandigarh
Saturday, February 7, 2026
More
    Home Breaking News Traffic Viola...

    Traffic Violation: ਉੱਚੀ ਆਵਾਜ਼ ‘ਚ ਡੈਕ ਵਜਾਉਣ ਵਾਲੇ ਟਰੈਕਟਰ ਚਾਲਕ ਖਿਲਾਫ਼ ਪੁਲਿਸ ਨੇ ਕੀਤੀ ਸਖ਼ਤ ਕਾਰਵਾਈ

    Traffic-Violation
    Traffic Violation: ਉੱਚੀ ਆਵਾਜ਼ 'ਚ ਡੈਕ ਵਜਾਉਣ ਵਾਲੇ ਟਰੈਕਟਰ ਚਾਲਕ ਖਿਲਾਫ਼ ਪੁਲਿਸ ਨੇ ਕੀਤੀ ਸਖ਼ਤ ਕਾਰਵਾਈ

    Traffic Violation: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਅਕਸਰ ਹੀ ਲੋਕਾਂ ਵੱਲੋਂ ਟਰੈਫਿਕ ਨਿਯਮਾਂ ਦੀ ਉਲੰਘਣਾ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਕਈ ਵਾਰ ਲੋਕਾਂ ਵੱਲੋਂ ਟਰੈਕਟਰਾਂ ਦੇ ਉੱਪਰ ਵੱਡੇ ਡੈਕ ਲਗਾ ਕੇ ਉੱਚੀ ਆਵਾਜ਼ ਛੱਡੀ ਹੁੰਦੀ ਹੈ। ਅਜਿਹੇ ਇੱਕ ਮਾਮਲਾ ਸਾਹਮਣੇ ਆਇਆ ਫ਼ਰੀਦਕੋਟ ਦਾ ਜਿੱਥੇ ਫ਼ਰੀਦਕੋਟ ਪੁਲਿਸ ਵੱਲੋਂ ਇੱਕ ਟਰੈਕਟਰ ਚਾਲਕ ਨੂੰ ਰੋਕਿਆ ਗਿਆ ਜਿਸ ਵੱਲੋਂ ਟਰੈਕਟਰ ’ਤੇ ਡੈਕ ਲਗਾ ਕੇ ਲੋੜ ਤੋਂ ਵੱਧ ਆਵਾਜ਼ ਛੱਡੀ ਹੋਈ ਸੀ ਤੇ ਪੁਲਿਸ ਦੇ ਰੋਕਣ ’ਤੇ ਉਹ ਪੁਲਿਸ ਵਾਲਿਆਂ ਨਾਲ ਬਹਿਸ ਕਰਨ ਲੱਗ ਗਿਆ ।

    ਇਹ ਵੀ ਪੜ੍ਹੋ: Free Medical Camp: ਅੱਖਾਂ ਦੇ ਮੁਫ਼ਤ ਜਾਂਚ ਕੈਂਪ ’ਚ ਸਪੀਕਰ ਸੰਧਵਾਂ ਨੇ ਕੀਤੀ ਸ਼ਿਰਕਤ

    ਇਸ ਸੰਬੰਧ ਦੇ ਵਿੱਚ ਗੱਲਬਾਤ ਕਰਦਿਆਂ ਹੋਇਆਂ ਟਰੈਫਿਕ ਇੰਚਾਰਜ ਵਕੀਲ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਅੱਜ ਇਹ ਰਿਐਕਸ਼ਨ ਨੂੰ ਲੈ ਕੇ ਇੱਕ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਸੀ ਤਾਂ ਇੱਕ ਟਰੈਕਟਰ ਵਾਰ-ਵਾਰ ਉਥੋਂ ਲੰਘ ਰਿਹਾ ਸੀ ਅਤੇ ਟਰੈਕਟਰ ਚਾਲਕ ਵੱਲੋਂ ਟਰੈਕਟਰ ’ਤੇ ਲੱਗੇ ਡੇਕ ਦੀ ਆਵਾਜ਼ ਕਾਫੀ ਜਿਆਦਾ ਕੀਤੀ ਹੋਈ ਸੀ ਅਤੇ ਨਾ ਹੀ ਟਰੈਕਟਰ ਦੇ ਉੱਪਰ ਕੋਈ ਨੰਬਰ ਪਲੇਟ ਨਹੀਂ ਲੱਗੀ ਹੋਈ ਸੀ। ਜਿਸ ਤੋਂ ਬਾਅਦ ਉਹਨੂੰ ਰੋਕਿਆ ਗਿਆ ਤਾਂ ਉਹ ਪੁਲਿਸ ਨਾਲ ਬਹਿਸਬਾਜ਼ੀ ਕਰਨ ਲੱਗ ਪਿਆ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਟਰੈਕਟਰ ਨੂੰ ਬੰਦ ਕਰ ਥਾਣੇ ਭੇਜ ਦਿੱਤਾ ਗਿਆ ਹੈ। Traffic Violation