Sunam News: ਰਾਤ ਨੂੰ ਘਰਾਂ ਵਿੱਚੋ ਕੀਤੇ ਗ੍ਰਿਫਤਾਰ
Sunam News: ਸੁਨਾਮ ਊਧਮ ਸਿੰਘ ਵਾਲਾ (ਗੁਰਪ੍ਰੀਤ ਸਿੰਘ/ਕਰਮ ਥਿੰਦ)। ਪੁਲਸ ਪ੍ਰਸ਼ਾਸਨ ਨੇ ਬੇਰੁਜ਼ਗਾਰਾਂ ਨੂੰ ਸੁਨਾਮ ਪਹੁੰਚਣ ਤੋਂ ਰੋਕਣ ਲਈ ਦੇਰ ਰਾਤ ਅਤੇ ਸਵੇਰੇ ਛਾਪੇਮਾਰੀ ਕਰਕੇ ਕਈ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਹੈ। ਬੇਰੋਜਗਾਰ ਮੋਰਚੇ ਦੇ ਸੂਬਾ ਕਨਵੀਨਰ ਰਮਨ ਕੁਮਾਰ ਨੂੰ ਉਸਦੇ ਘਰ ਪਿੰਡ ਕਰਮਗੜ੍ਹ ਨੇੜੇ ਮਲੋਟ ਬੀਤੀ ਰਾਤ ਤੋ ਨਜ਼ਰਬੰਦ ਕੀਤਾ ਹੋਇਆ ਹੈ। ਇਸੇ ਤਰ੍ਹਾਂ ਇਕ ਹੋਰ ਆਗੂ ਨੂੰ ਅੱਜ ਸਵੇਰੇ ਕਰੀਬ 5- 30 ਵਜੇ ਪਿੰਡ ਢਿੱਲਵਾਂ ਤੋ ਤਪਾ ਮੰਡੀ ਥਾਣੇ ਦੇ ਐਸ ਐਚ ਓ ਵੱਲੋ ਡਿਟੇਨ ਕੀਤਾ ਗਿਆ।
ਇਸੇ ਤਰਾਂ ਹਰਜਿੰਦਰ ਸਿੰਘ ਬੁਢਲਾਡਾ,ਹਰਵਿੰਦਰ ਸਿੰਘ ਬੁਲਾਡੇਵਾਲਾ,ਨਿਰਮਲ ਸਿੰਘ ਵਿੱਕੀ ਬੁਰਜ ਹਮੀਰਾ,ਗੁਰਪ੍ਰੀਤ ਸਿੰਘ ਪੱਕਾ ਕਲਾਂ, ਤੇਜਿੰਦਰ ਪਾਲ ਸਿੰਘ ਮਾਨਾਂਵਾਲਾ, ਸੁਖਦੇਵ ਸਿੰਘ ਜਲਾਲਾਬਾਦ, ਸੁਖਪਾਲ ਖਾਨ ਲਹਿਰਾ, ਅਸਵਿੰਦਰ ਮਾਲੇਰਕੋਟਲਾ, ਮਨਜੀਤ ਕੌਰ, ਰਾਜਵੀਰ ਕੌਰ, ਪਰਮਜੀਤ ਕੌਰ ਅਤੇ ਜਸਵੰਤ ਸਿੰਘ ਆਦਿ ਨੂੰ ਵੀ ਵੱਖ-ਵੱਖ ਥਾਵਾਂ ‘ਤੇ ਬੰਦ ਕਰਕੇ ਰੱਖਿਆ ਗਿਆ ਹੈ। Sunam News
Read Also : ਜੈਤੋ ‘ਚ ਹੋਇਆ ਵੱਡਾ ਸਿਆਸੀ ਬਦਲ, ਕਈ ਪਰਿਵਾਰ ਆਮ ਆਦਮੀ ਪਾਰਟੀ ‘ਚ ਸ਼ਾਮਲ
ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਵਿੱਚ ਭਰਤੀ ਕੈਲੰਡਰ ਲਾਗੂ ਕਰਨ ਦਾ ਵਾਅਦਾ ਕੀਤਾ ਸੀ।ਸਵਾ ਤਿੰਨ ਸਾਲਾਂ ਵਿੱਚ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਇੱਕ ਵੀ ਪੋਸਟ ਨਹੀਂ ਕੱਢੀ।ਉਲਟਾ ਮੁੱਖ ਮੰਤਰੀ,ਸਿੱਖਿਆ ਮੰਤਰੀ ਅਤੇ ਸਿਹਤ ਮੰਤਰੀ ਮੀਟਿੰਗਾਂ ਤੋ ਭੱਜ ਰਹੇ ਹਨ।ਪਿਛਲੇ ਸਮੇਂ ਤੋਂ ਜਾਰੀ 343 ਲੈਕਚਰਾਰ,646 ਪੀ ਟੀ ਆਈ ਅਤੇ 1158 ਸਹਾਇਕ ਪ੍ਰੋਫ਼ੈਸਰ ਭਰਤੀਆਂ ਰੱਦ ਜਰੂਰ ਕੀਤੀਆਂ ਹਨ।
Sunam News
ਉਹਨਾਂ ਦਸਿਆ ਕਿ ਸਿੱਖਿਆ ਵਿਭਾਗ ਵਿੱਚ ਮਾਸਟਰ ਕੇਡਰ ਦੇ ਸਾਰੇ ਵਿਸ਼ਿਆਂ ਦੀਆਂ ਖਾਲੀ ਪਈਆਂ ਸਾਰੀਆਂ ਅਸਾਮੀਆਂ ਜਾਰੀ ਕਰਵਾਉਣ ,ਲੈਕਚਰਾਰ ਦੀਆਂ ਰੱਦ ਹੋਈਆਂ 343 ਪੋਸਟਾਂ ਵਿੱਚ ਬਾਕੀ ਸਾਰੇ ਵਿਸ਼ਿਆਂ ਦੀਆਂ ਅਸਾਮੀਆਂ ਐਡ ਕਰਵਾ ਕੇ ਉਮਰ ਹੱਦ ਛੋਟ ਸਮੇਤ ਇਸ਼ਤਿਹਾਰ ਜਾਰੀ ਕਰਵਾਉਣ, ਮਾਸਟਰ ਕੇਡਰ ਵਿੱਚ 55 ਪ੍ਰਤੀਸ਼ਤ ਰੱਦ ਕਰਵਾਉਣ, ਸਹਾਇਕ ਪ੍ਰੋਫ਼ੈਸਰ ਦੀਆਂ ਪ੍ਰਵਾਨਿਤ 645 ਪੋਸਟਾਂ ਦਾ ਇਸ਼ਤਿਹਾਰ ਜਾਰੀ ਕਰਵਾਉਣ, ਆਰਟ ਐਂਡ ਕਰਾਫਟ ਦੀਆਂ 250 ਪੋਸਟਾਂ ਦਾ ਹੱਲ ਕਰਵਾਉਣ, ਮਲਟੀ ਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ ਪ੍ਰਵਾਨਤ 270 ਪੋਸਟਾਂ ਦਾ ਉਮਰ ਹੱਦ ਛੋਟ ਸਮੇਤ ਇਸ਼ਤਿਹਾਰ ਜਾਰੀ ਕਰਵਾਉਣ ਲਈ ਬੇਰੁਜ਼ਗਾਰ ਸਾਂਝਾ ਮੋਰਚਾ ਲਗਾਤਾਰ ਸੰਘਰਸ਼ ਕਰ ਰਿਹਾ ਹੈ। ਉਹਨਾਂ ਦੱਸਿਆ ਕਿ ਜੇਕਰ ਫੌਰੀ ਹੱਲ ਨਾ ਕੀਤਾ ਤਾਂ ਪਹਿਲਾਂ ਕੀਤੇ ਐਲਾਨ ਅਨੁਸਾਰ 14 ਅਗਸਤ ਤੋਂ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਅੱਗੇ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ।