ਥਾਣਾ ਮੁਖੀ ਨੇ ਸਾਈਕਲ ਰੈਲੀ ਚ ਸ਼ਾਮਲ ਹੋਣ ਲਈ ਸਕੂਲਾਂ ਚ ਦਿੱਤੇ ਸੱਦਾ ਪੱਤਰ
ਸੇਰਪੁਰ(ਰਵੀ ਗੁਰਮਾ)। ਥਾਣਾ ਮੁਖੀ ਸ਼ੇਰਪੁਰ ਮੈਡਮ ਇੰਸਪੈਕਟਰ ਸੁਖਵਿੰਦਰ ਕੌਰ ਵੱਲੋਂ ਅੱਜ ਵੱਖ- ਵੱਖ ਸਕੂਲਾਂ ਵਿੱਚ ਜਾ ਕੇ ਸੰਗਰੂਰ ਪੁਲਿਸ ਵੱਲੋਂ ਕੱਢੀ ਜਾ ਰਹੀ ਸਾਈਕਲ ਰੈਲੀ ਵਿਚ ਵਿਦਿਆਰਥੀਆਂ ਨੂੰ ਸ਼ਾਮਲ ਹੋਣ ਲਈ ਸਕੂਲਾਂ ਦੇ ਨੁਮਾਇੰਦਿਆਂ ਨੂੰ ਸੱਦਾ ਪੱਤਰ ਦਿੱਤੇ ਗਏ।
ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆ ਮੈਡਮ ਸੁਖਵਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਮੁਖੀ ਐੱਸਐੱਸਪੀ ਸਰਦਾਰ ਮਨਦੀਪ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ ਹੇਠ ਸੰਗਰੂਰ ਪੁਲੀਸ ਵੱਲੋਂ ਯੂਥ ਅਗੇਂਸਟ ਡਰੱਗਜ਼ ਅਤੇ ਪੜ੍ਹਦਾ ਪੰਜਾਬ ਦੇ ਮੋਟੋ ਤਹਿਤ ਪੰਜਾਬ ਦੇ ਯੂਥ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ, ਪੜ੍ਹਾਈ ਅਤੇ ਸਿਹਤ ਵੱਲ ਪ੍ਰੇਰਿਤ ਕਰਨ ਦੇ ਲਈ 22 ਮਈ 2022 ਦਿਨ ਐਤਵਾਰ ਨੂੰ ਇੱਕ ਵਿਸਾਲ ਸਾਈਕਲ ਰੈਲੀ ਕੱਢੀ ਜਾ ਰਹੀ ਹੈ ।ਇਸ ਸਬੰਧੀ ਅੱਜ ਵੱਖ-ਵੱਖ ਸਕੂਲਾਂ ਵਿਚ ਜਾ ਕੇ ਸੱਦਾ ਪੱਤਰ ਦਿੱਤੇ ਗਏ ਹਨ ਤਾਂ ਜੋ ਵਿਦਿਆਰਥੀ ਵੱਧ ਤੋਂ ਵੱਧ ਇਸ ਰੈਲੀ ਵਿਚ ਭਾਗ ਲੈ ਸਕਣ ਤੇ ਚੰਗੇ ਸਮਾਜ ਦੀ ਸਿਰਜਣਾ ਕਰਨ । ਉਨ੍ਹਾਂ ਮੀਡੀਆ ਦੇ ਮਾਧਿਅਮ ਰਾਹੀਂ ਵੀ ਵੱਖ ਵੱਖ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਾਈਕਲ ਰੈਲੀ ਵਿੱਚ ਹਿੱਸਾ ਲੈਣ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ