ਪੁਲਿਸ ਖੇਡਾਂ: ਹਾਕੀ ਮੁਕਾਬਲਿਆਂ ’ਚੋਂ ਬਠਿੰਡਾ ਰੇਂਜ ਨੇ ਮਾਰੀ ਬਾਜੀ

ਸੈਮੀਫਾਈਨਲ ਵਿੱਚ ਲੁਧਿਆਣਾ ਤੇ ਫਾਈਨਲ ‘ਚ ਫਰੀਦਕੋਟ ਰੇਂਜ ਨੂੰ ਹਰਾਇਆ

ਬਠਿੰਡਾ, (ਸੁਖਜੀਤ ਮਾਨ) 57ਵੀਆਂ ਪੰਜਾਬ ਪੁਲਿਸ ਖੇਡਾਂ ਤੇ ਅਥਲੈਟਿਕਸ ਮੀਟ ਜੋ ਪੀਏਪੀ ਜਲੰਧਰ ਵਿਖੇ ਹੋਈ, ਉਸ ਵਿੱਚ ਵੱਖ-ਵੱਖ ਪੁਲਿਸ ਰੇਂਜਾਂ ਦੇ ਖਿਡਾਰੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਇਨ੍ਹਾਂ ਮੁਕਾਬਲਿਆਂ ਦੌਰਾਨ ਹਾਕੀ ਵਿੱਚੋਂ ਬਠਿੰਡਾ ਰੇਂਜ ਨੇ ਜਿੱਤ ਹਾਸਿਲ ਕੀਤੀ ਹੈ ਬਠਿੰਡਾ ਰੇਂਜ ਲਈ ਹਾਕੀ ਵਿੱਚ ਇਹ ਜਿੱਤ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਪਹਿਲੀ ਵਾਰ ਇਹ ਜਿੱਤ ਝੋਲੀ ਪਈ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਚਾਰਜ ਸਪੈਸ਼ਲ ਸਟਾਫ ਬਠਿੰਡਾ ਦਲਜੀਤ ਬਰਾੜ, ਜੋ ਬਠਿੰਡਾ ਰੇਂਜ ਦੀ ਹਾਕੀ ਟੀਮ ਵਿੱਚ ਮੁੱਖ ਖਿਡਾਰੀ ਵਜੋਂ ਸ਼ਾਮਲ ਸਨ, ਨੇ ਦੱਸਿਆ ਕਿ ਕਪਤਾਨ ਬਲਵਿੰਦਰ ਮਾਨ ਦੀ ਅਗਵਾਈ ਵਿੱਚ ਟੀਮ ਨੇ ਬਿਹਤਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਇਹ ਜਿੱਤ ਹਾਸਿਲ ਕੀਤੀ ਹੈ

ਬਰਾੜ ਨੇ ਦੱਸਿਆ ਕਿ ਬਠਿੰਡਾ ਰੇਂਜ ਦਾ ਸੈਮੀਫਾਈਨਲ ਮੁਕਾਬਲਾ ਲੁਧਿਆਣਾ ਰੇਂਜ ਨਾਲ ਹੋਇਆ, ਜਿਸ ਵਿੱਚ ਲੁਧਿਆਣਾ ਨੂੰ 7-1 ਦੇ ਵੱਡੇ ਫਰਕ ਨਾਲ ਹਰਾ ਕੇ ਫਾਈਨਲ ਦੀ ਟਿਕਟ ਕਟਾਈ ਫਾਈਨਲ ਮੁਕਾਬਲਾ ਫਰੀਦਕੋਟ ਰੇਂਜ ਨਾਲ ਹੋਇਆ ਜਿਸ ਵਿੱਚ 1-0 ਨਾਲ ਜਿੱਤ ਹਾਸਿਲ ਕਰਕੇ ਜੇਤੂ ਟ੍ਰਾਫੀ ਬਠਿੰਡਾ ਪੁਲਿਸ ਰੇਂਜ ਦੀ ਝੋਲੀ ਪਾਈ ਦੱਸਣਯੋਗ ਹੈ ਕਿ ਇਹਨਾਂ ਖੇਡਾਂ ਵਿੱਚ ਪੰਜਾਬ ਪੁਲਿਸ ਦੇ ਖਿਡਾਰੀਆਂ ਨੇ ਅਥਲੈਟਿਕਸ, ਫੁੱਟਬਾਲ, ਕਬੱਡੀ, ਰੱਸਾਕਸ਼ੀ, ਵਾਲੀਬਾਲ, ਬਾਸਕਟਬਾਲ, ਹੈਂਡਬਾਲ ਅਤੇ ਹਾਕੀ ਦੀ ਖੇਡ ਵਿਚ ਆਪੋ-ਆਪਣੀ ਰੇਂਜ ਦੀ ਜਿੱਤ ਲਈ ਪੂਰੀ ਵਾਹ ਲਾਈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here