ADGP ਦੀ ਮੌਜੂਦਗੀ ’ਚ ਪੁਲਿਸ ਨੇ ਛਾਉਣੀ ਮੁਹੱਲਾ ਤੇ ਘੋੜਾ ਕਲੋਨੀ ਦਾ ਇਲਾਕਾ ਛਾਣਿਆ

Ludhiana News
ਤਲਾਸ਼ੀ ਦੌਰਾਨ ਹਾਜ਼ਰ ਪੁਲਿਸ ਦੇ ਜਵਾਨ।

ਆਪ੍ਰੇਸ਼ਨ ਦੌਰਾਨ ਪੁਲਿਸ ਨੇ ਬਰਾਮਦ ਨਸ਼ੀਲੇ ਪਦਾਰਥਾਂ, 3.15 ਲੱਖ ਰੁਪਏ ਦੀ ਨਕਦੀ ਤੋਂ ਬਿਨ੍ਹਾਂ 3 ਵਿਅਕਤੀਆਂ ਨੂੰ ਹਿਰਾਸਤ ’ਚ | Ludhiana News

ਲੁਧਿਆਣਾ (ਜਸਵੀਰ ਸਿੰਘ ਗਹਿਲ)। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਘੁਰਕੀ ਦਾ ਅਸਰ ਜ਼ਮੀਨੀ ਪੱਧਰ ’ਤੇ ਦਿਖਾਈ ਦੇਣ ਲੱਗਾ ਹੈ। ਜਿਸ ਤਹਿਤ ਸਥਾਨਕ ਪੁਲਿਸ ਨੇ ਏਡੀਜੀਪੀ ਪ੍ਰਵੀਨ ਕੁਮਾਰ ਸਿਨਹਾ ਦੀ ਮੌਜੂਦਗੀ ’ਚ ਲੁਧਿਆਣਾ ਵਿਖੇ ਕਾਰਡੋਨ ਅਤੇ ਸਰਚ ਆਪਰੇਸ਼ਨ ਚਲਾਕੇ ਮਾੜੇ ਤੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ। ਸੁਵੱਖਤੇ 8 ਵਜੇ ਤੋਂ ਦੁਪਿਹਰ 1 ਵਜੇ ਤੱਕ ਚੱਲੇ ਇਸ ਆਪ੍ਰੇਸ਼ਨ ’ਚ 12 ਗਜ਼ਟਿਡ ਅਫ਼ਸਰ, 10 ਐੱਸਐੱਚਓਜ਼, 25 ਐੱਨਜੀਓਜ਼, 160 ਈਪੀਓਜ ਅਤੇ ਪੀਸੀਆਰ ਦੀਆਂ ਪਾਰਟੀਆਂ ਸ਼ਾਮਲ ਸਨ। (Ludhiana News)

Ludhiana News

ਜਿੰਨ੍ਹਾਂ ਵੱਲੋਂ ਏਡੀਜੀਪੀ ਪ੍ਰਵੀਨ ਕੁਮਾਰ ਸਿਨਹਾ, ਕਮਿਸ਼ਨਰ ਪੁਲਿਸ ਕੁਲਦੀਪ ਚਾਹਲ ਤੇ ਡਿਪਟੀ ਕਮਿਸ਼ਨਰ ਪੁਲਿਸ ਜਸਕਿਰਨਜੀਤ ਸਿੰਘ ਤੇਜਾ ਦੀ ਮੌਜੂਦਗੀ ’ਚ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਜੋਨ-1 ਦੇ ਇਲਾਕਾ ਛਾਉਣੀ ਮੁਹੱਲਾ ਤੇ ਜੋਨ 4 ਦੀ ਘੋੜਾ ਕਲੋਨੀ ’ਚ ਆਪ੍ਰੇਸ਼ਨ ਚਲਾ ਕੇ ਮਾੜੇ ਅਤੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ। ਜਿਸ ਦੌਰਾਨ ਪੁਲਿਸ ਨੂੰ 4 ਕਿੱਲੋ ਭੁੱਕੀ ਚੂਰਾ ਪੋਸਤ, ਇੱਕ ਕਿੱਲੋ ਗਾਂਜਾ, ਇੱਕ ਚੋਰੀ ਦਾ ਮੋਟਰਸਾਇਕਲ ਅਤੇ 3.15 ਲੱਖ ਰੁਪਏ ਵੀ ਬਰਾਮਦ ਹੋਏ। ਇਸ ਤੋਂ ਬਿਨ੍ਹਾਂ ਕੁੱਲ ਤਿੰਨ ਵਿਅਕਤੀਆਂ ਨੂੰ ਪੁਲਿਸ ਨੇ ਆਪ੍ਰੇਸ਼ਨ ਦੌਰਾਨ ਹਿਰਾਸਤ ’ਚ ਲਿਆ ਹੈ। (Ludhiana News)

ਇਹ ਵੀ ਪੜ੍ਹੋ : ਪੁਲਿਸ ਨੇ ਨਸ਼ਿਆਂ ਵਿਰੁੱਧ ਜਾਗਰੂਕਤਾ ਦੇ ਮੰਤਵ ਨਾਲ ਕਰਵਾਈ ਸਪੋਰਟਸ ਮੀਟ