ਦੰਤੇਵਾੜਾ, ਏਜੰਸੀ।
ਛੱਤੀਸਗੜ੍ਹ ਦੇ ਦੰਤੇਵਾੜਾ ਜ਼ਿਲ੍ਹੇ ‘ਚ ਨਕਸਲੀਆਂ ਦੇ ਘਾਤ ਲਗਾ ਕੇ ਕੀਤੇ ਗਏ ਹਮਲੇ ‘ਚ ਅੱਜ ਦੂਰਦਰਸ਼ਨ ਦਾ ਇੱਕ ਕੈਮਰਾਮੈਨ, ਪੁਲਿਸ ਦਾ ਇੱਕ ਸਹਾਇਕ ਇੰਸਪੈਕਟਰ ਤੇ ਇੱਕ ਜਵਾਨ ਸ਼ਹੀਦ ਹੋ ਗਿਆ| ਦੰਤੇਵਾੜਾ ਦੇ ਪੁਲਿਸ ਮੁਖੀ ਅਭਿਸ਼ੇਕ ਪੱਲਵ ਨੇ ਦੱਸਿਆ, ‘ਅਰਨਪੁਰ ਥਾਣੇ ਇਲਾਕੇ ਦੇ ਨੀਵਾਯਾ ‘ਚ ਮੰਗਲਵਾਰ ਨੂੰ ਨਕਸਲੀਆਂ ਨੇ ਘਾਤ ਲਗਾ ਕੇ ਹਮਲਾ ਕੀਤਾ ਮੁਕਾਬਲੇ ‘ਚ ਏਐੱਸਆਈ ਰੁਦਰਪ੍ਰਤਾਪ ਤੇ ਸਹਾਇਕ ਰੱਖਿਅਕ ਮੰਗਲਰਾਮ ਸ਼ਹੀਦ ਹੋ ਗਏ ਜਵਾਨ ਵਿਸ਼ਣੂ ਨੇਤਾਮ ਤੇ ਸਹਾਇਕ ਰੱਖਿਅਕ ਰਾਕੇਸ਼ ਕੌਸ਼ਲ ਜ਼ਖਮੀ ਹਨ|
ਉਨ੍ਹਾਂ ਦੱਸਿਆ ਦੂਰਦਰਸ਼ਨ ਦੀ ਤਿੰਨ ਮੈਂਬਰੀ ਟੀਮ ‘ਤੇ ਵੀ ਇੱਥੇ ਨਕਸਲੀਆਂ ਨੇ ਗੋਲੀਬਾਰੀ ਕੀਤੀ ਹੈ, ਜਿਸ ‘ਚ ਕੈਮਰਾਮੈਨ ਅਚਯੁਤਾਨੰਦ ਸਾਹੂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਇੱਕ ਹੋਰ ਪੱਤਰਕਾਰ ਦੇ ਵੀ ਜ਼ਖਮੀ ਹੋਣ ਦੀ ਸੂਚਨਾ ਹੈ| ਜ਼ਿਕਰਯੋਗ ਹੈ?ਕਿ ਛੱਤੀਸਗੜ੍ਹ ‘ਚ ਛੇਤੀ ਹੀ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ ਇਸ ਲਈ ਨਕਸਲੀਆਂ ਦੀ ਸਰਗਰਤਾ ਵਧਣ ਦੀ ਖਬਰ ਹੈ|
ਛੱਤੀਸਗੜ੍ਹ ‘ਚ ਦੋ ਗੇੜਾਂ ‘ਚ ਚੋਣਾਂ ਹੋਣਗੀਆਂ ਪਹਿਲੇ ਗੇੜ ਲਈ 12 ਨਵੰਬਰ ਨੂੰ ਵੋਟਿੰਗ ਹੋਵੇਗੀ ਦੂਜਾ ਗੇੜ 20 ਨਵੰਬਰ ਨੂੰ ਹੋਵੇਗਾ ਵੋਟਾਂ ਦੀ ਗਿਣਤੀ 11 ਦਸੰਬਰ ਨੂੰ ਹੋਵੇਗੀ ਛੱਤੀਸਗੜ੍ਹ ‘ਚ ਵਿਧਾਨ ਸਭਾ ਦੀਆਂ 90 ਸੀਟਾਂ ਹਨ| ਕੈਮਰਾਮੈਨ ਦੇ ਪਰਿਵਾਰ ਨਾਲ ਮੇਰੀ ਹਮਦਰਦੀ ਹੈ ਮੈਂ ਉਨ੍ਹਾਂ ਸਾਰੇ ਮੀਡੀਆ ਕਰਮੀਆਂ ਨੂੰ ਸਲਾਮ ਕਰਦਾ ਹਾਂ ਜੋ ਇੰਨੀਆਂ ਖਤਰਨਾਕ ਥਾਵਾਂ ‘ਤੇ ਕਵਰੇਜ ਲਈ ਜਾਂਦੇ ਹਨ ਉਨ੍ਹਾਂ ਦੀ ਬਹਾਦਰੀ ਨੂੰ ਯਾਦ ਰੱਖਿਆ ਜਾਵੇਗਾ ਕੇਂਦਰੀ ਸੂਚਨਾ ਪ੍ਰਸਾਰਨ ਮੰਤਰੀ ਰਾਜਵਰਧਨ ਸਿੰਘ ਰਾਠੌੜ। (Naxal Attack)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।