ਚੋਰੀ ਦੇ ਮੋਟਰਸਾਈਕਲ ਤੇ ਸਕੂਟੀ ਸਣੇ ਪੁਲਿਸ ਨੇ 3 ਦਬੋਚੇ

Sangrur News
ਸੁਨਾਮ: ਚੋਰੀ ਕੀਤੇ ਵਾਹਨਾਂ ਨਾਲ ਮੁਲਜਮ ਪੁਲਿਸ ਪਾਰਟੀ ਨਾਲ। ਤਸਵੀਰ: ਕਰਮ ਥਿੰਦ

ਪਿਛਲੇ ਦਿਨੀਂ ਮੋਦੀਖਾਨਾ ਮੈਡੀਕਲ ਤੋਂ ਕੀਤੀ ਸੀ ਲੁੱਟ-ਖੋਹ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਸ੍ਰੀ ਸੁਰੇਂਦਰ ਲਾਂਬਾ IPS, ਐਸ.ਐਸ.ਪੀ. ਸੰਗਰੂਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਸੁਨਾਮ ਵਿਖੇ ਦਵਾਈਆਂ ਦੀ ਦੁਕਾਨ ਪਰ ਲੁੱਟ ਖੋਹ ਕਰਨ ਵਾਲੇ 3 ਜਣੇ ਗ੍ਰਿਫਤਾਰ ਕੀਤੇ ਹਨ ਅਤੇ ਚੋਰੀ ਦੇ 4 ਮੋਟਰਸਾਇਲ, 1 ਸਕੂਟਰੀ ਅਤੇ 4 ਮੋਬਾਇਲ ਫੋਨ ਵੀਂ ਬਰਾਮਦ ਕੀਤਾ ਗਿਆ ਹੈ। (Sangrur News)

ਸੁਰੇਂਦਰ ਲਾਂਬਾ IPS, ਐਸ.ਐਸ.ਪੀ. ਸੰਗਰੂਰ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 14.02.2023 ਨੂੰ ਸਨੀ ਸਿੰਘ ਪੁੱਤਰ ਕੁਲਵੰਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਸਿਨੇਮਾ ਚੌਂਕ ਕਾਝਲੀਆ ਮੁਹੱਲਾ ਸੁਨਾਮ ਨੇ ਇਤਲਾਹ ਦਿੱਤੀ ਕਿ ਗਗਨਜੋਤ ਸਿੰਘ ਦੀ ਦੁਕਾਨ ਗੁਰੁ ਨਾਨਕ ਮੈਡੀਕਲ ਹਾਲ ਮੋਦੀਖਾਨਾ ਸੁਨਾਮ ਵਿਖੇ ਨੌਕਰੀ ਪਰ ਹਾਜਰ ਸੀ, ਤਾਂ ਵਕਤ ਕਰੀਬ 07.50 ਪੀ.ਐਮ ਪਰ ਇੱਕ ਨਾ ਮਾਲੂਮ ਨੌਜਵਾਨ ਮੋਟਰ ਸਾਈਕਲ ਮਾਰਕਾ ਸਪਲੈਂਡਰ ਪਰ ਦਵਾਈ ਲੈਣ ਦੇ ਬਹਾਨੇ ਆਇਆ, ਜਿਸ ਨਾਲ ਦੋ ਹੋਰ ਨੌਜਵਾਨ ਲੜਕਿਆX ਨੇ ਆ ਕੇ ਕਿਰਚਾਂ ਦਿਖਾ ਕੇ ਡਰਾ ਕੇ ਉਸਦਾ ਮੋਬਾਇਲ ਮਾਰਕਾ ਵੀਵੋ ਖੋਹ ਲਿਆ ਅਤੇ ਗੱਲੇ ਵਿੱਚੋਂ ਪੈਸੇ ਕੱਢ ਕੇ ਲੈ ਗਏ। ਜਿਸ ਪਰ ਤਿੰਨ ਨਾ ਮਾਲੂਮ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਨੰਬਰ 28 ਮਿਤੀ 15.02.2023 ਅ/ਧ 379-ਬੀ, 506 ਹਿ:ਡੰ: ਥਾਣਾ ਸਿਟੀ ਸੁਨਾਮ ਦਰਜ ਰਜਿਸਟਰ ਕੀਤਾ ਗਿਆ ਸੀ। ਤਫਤੀਸ ਅਮਲ ਵਿੱਚ ਲਿਆਂਦੀ ਗਈ।

 ਤਫਤੀਸ ਉਪ ਕਪਤਾਨ ਪੁਲਿਸ ਸਬ ਡਵੀਜਨ ਸੁਨਾਮ ਡੀਐਸਪੀ ਭਰਪੂਰ ਸਿੰਘ ਦੀ ਅਗਵਾਈ ਹੇਠ ਮੁੱਖ ਅਫਸਰ ਥਾਣਾ ਸਿਟੀ ਸੁਨਾਮ ਅਜੇ ਕੁਮਾਰ ਵੱਲੋਂ ਮਿਤੀ 12.03.2023 ਨੂੰ ਦੋਸ਼ੀ ਜਗਸ਼ਨਦੀਪ ਸਿੰਘ ਉਰਫ ਜੱਸੀ ਪੁੱਤਰ ਮੇਵਾ ਸਿੰਘ ਵਾਸੀ ਲਾਡਵੰਜਾਰਾ ਨੂੰ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ ਅਤੇ ਦੌਰਾਨੇ ਤਫਤੀਸ਼ ਗਗਨਦੀਪ ਸਿੰਘ ਉਰਫ ਗੱਗੀ ਪੁੱਤਰ ਪਾਲਾ ਸਿੰਘ ਅਤੇ ਸਵਰਨਜੀਤ ਸਿੰਘ ਉਰਫ ਵਿੱਕੀ ਰਾਮ ਪੁੱਤਰ ਕੇਵਾ ਰਾਮ ਵਾਸੀਆਨ ਲਾਡਵੰਜਾਰਾ ਨੂੰ ਵੀ ਹੱਕੀ ਦੋਸ਼ੀ ਨਾਮਜਦ ਕਰਕੇ ਮਿਤੀ 14.03.2023 ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ 5 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ

ਤਫਤੀਸ਼ ਉਕਤ ਦੋਸੀਆਨ ਦੇ ਕਬਜੇ ਵਿੱਚੋ ਵੱਖ ਵੱਖ ਥਾਵਾਂ ਤੋਂ ਖੋਹ ਕੀਤੇ ਦੋ ਮੋਟਰਸਾਈਕਲ ਮਾਰਕਾ ਪਲਟੀਨਾ ਰੰਗ ਕਾਲਾ ਬਿਨਾ ਨੰਬਰੀ, ਇੱਕ ਮੋਟਰਸਾਈਕਲ ਮਾਰਕਾ ਹੀਰੋ ਹਾਂਡਾ ਸਪਲੈਂਡਰ ਰੰਗ ਸਿਲਵਰ, ਇੱਕ ਮੋਟਰਸਾਈਕਲ ਮਾਰਕਾ ਹੀਰੋ ਹਾਂਡਾ ਸੀ.ਡੀ. ਡੀਲੈਕਸ ਰੰਗ ਨੀਲਾ ਬਿਨਾ ਨੰਬਰੀ, ਇੱਕ ਮੋਟਰ ਸਾਈਕਲ ਮਾਰਕਾ ਡਿਸਕਵਰ ਰੰਗ ਨੀਲਾ-ਕਾਲਾ ਬਿਨਾ ਨੰਬਰੀ, ਇੱਕ ਸਕੂਟਰੀ ਐਕਟੀਵਾ ਬਿਨਾ ਨੰਬਰੀ ਜਿਸਦੀ ਡਿੱਗੀ ਵਿੱਚ 04 ਮੋਬਾਇਲ ਫੌਨ ਅਤੇ ਇੱਕ ਦਾਤ ਲੋਹਾ ਅਤੇ ਇੱਕ ਕਿਰਚ ਬ੍ਰਾਮਦ ਕਰਵਾਏ ਗਏ, ਦੋਸ਼ੀਆਨ ਨੂੰ ਪੇਸ਼ ਅਦਾਲਤ ਕਰਕੇ 05 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।