ਸਾਡੇ ਨਾਲ ਸ਼ਾਮਲ

Follow us

19.2 C
Chandigarh
Friday, February 27, 2026
More
    Home Breaking News Farmers Prote...

    Farmers Protest: ਕਿਸਾਨਾਂ ਦੀ ਰਿਹਾਈ ਲਈ ਬਠਿੰਡਾ ਜਾਣ ਸਮੇਂ ਕਿਸਾਨਾਂ ਨੂੰ ਪੁਲਿਸ ਨੇ ਘੇਰਿਆ

    Farmers Protest
    ਘੱਗਾ : ਕਿਸਾਨਾਂ ਦੇ ਘੱਗਾ ਸਥਿਤ ਦਫ਼ਤਰ ਸਾਮਣੇ ਧਰਨਾ ਲਗਾਈ ਬੈਠੇ ਕਿਸਾਨ । ਤਸਵੀਰ : ਵਿਸ਼ਾਲ ਕੁਮਾਰ ਗੋਇਲ

    ਕਿਸਾਨਾਂ ਨੇ ਉਥੇ ਹੀ ਲਾਇਆ ਧਰਨਾ

    Farmers Protest: (ਵਿਸ਼ਾਲ ਕੁਮਾਰ ਗੋਇਲ) ਘੱਗਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕਿਸਾਨ ਆਗੂ ਬਲਦੇਵ ਸਿੰਘ ਚੌਕੇ ਅਤੇ ਸ਼ਰਨਦੀਪ ਸਿੰਘ ਨੂੰ ਲਗਾਤਾਰ 10/11 ਮਹੀਨੇ ਤੋਂ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ। ਉਨ੍ਹਾਂ ਦੀ ਪੱਕੀ ਰਿਹਾਈ ਲਈ ਲਗਾਤਾਰ ਮਿੰਨੀ ਸਕੱਤਰੇਤ ਬਠਿੰਡਾ ਵਿਖੇ ਅਣਮਿੱਥੇ ਸਮੇਂ ਲਈ ਘਿਰਾਓ ਦਾ ਐਲਾਨ ਕੀਤਾ ਹੋਇਆ ਸੀ। ਉਸ ਘਿਰਾਓ ਵਿੱਚ ਸ਼ਾਮਲ ਹੋਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਪਾਤੜਾਂ ਵੱਲੋਂ ਅੱਜ ਵੱਡੇ ਪੱਧਰ ’ਤੇ ਸ਼ਾਮਲ ਹੋਣਾ ਸੀ ਪਰ ਪੰਜਾਬ ਸਰਕਾਰ ਦੀ ਸ਼ਹਿ ’ਤੇ ਪੁਲਿਸ ਵੱਲੋਂ ਸਵੇਰੇ ਲਗਭਗ 4 ਵਜੇ ਤੋਂ 6 ਵਜੇ ਤੱਕ ਕਿਸਾਨਾਂ ਦੇ ਘਰਾਂ ਵਿੱਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ।

    ਇਸ ਛਾਪੇਮਾਰੀ ਵਿੱਚ 3 ਕਿਸਾਨ ਪਿੰਡ ਹਾਮਝੜੀ ਤੋਂ, 1 ਕਿਸਾਨ ਪਿੰਡ ਦੁਗਾਲ ਤੋਂ, 2 ਕਿਸਾਨ ਪਿੰਡ ਹਰਿਆਊ ਤੋਂ ਅਤੇ 1 ਕਿਸਾਨ ਜੈਖਰ ਤੋਂ ਚੁੱਕ ਕੇ ਥਾਣੇ ਵਿਚ ਬੰਦ ਕਰ ਦਿੱਤੇ ਗਏ। ਉਸ ਸਮੇਂ ਤੋਂ ਵੱਡੀ ਪੱਧਰ ’ਤੇ ਕਿਸਾਨ, ਕਿਸਾਨਾਂ ਦੇ ਘੱਗਾ ਸਥਿਤ ਦਫ਼ਤਰ ਵਿੱਚ ਇਕੱਤਰ ਹੋਣੇ ਸ਼ੁਰੂ ਹੋ ਗਏ ਅਤੇ ਕਿਸਾਨਾਂ ਨੇ ਬਠਿੰਡੇ ਜਾਣ ਲਈ ਐਲਾਨ ਕਰ ਦਿੱਤਾ ।

    ਇਹ ਵੀ ਪੜ੍ਹੋ: Pakistan Mosque Blast: ਆਤਮਘਾਤੀ ਹਮਲੇ ’ਚ 31 ਤੋਂ ਵੱਧ ਮੌਤਾਂ, 80 ਲੋਕ ਜ਼ਖਮੀ

    ਪ੍ਰੰਤੂ ਜਦੋਂ ਕਿਸਾਨਾਂ ਦਾ ਕਾਫ਼ਲਾ ਬਠਿੰਡਾ ਵਿਖੇ ਜਾਣ ਲਈ ਤੁਰਨ ਲੱਗਾ ਤਾਂ ਘੱਗਾ ਪੁਲਿਸ ਨੇ ਘੇਰਾਬੰਦੀ ਕਰਕੇ ਕਿਸਾਨਾਂ ਨੂੰ ਬਠਿੰਡੇ ਜਾਣ ਤੋਂ ਰੋਕ ਲਿਆ । ਜਿਸ ਕਾਰਨ ਕਿਸਾਨਾਂ ਨੇ ਉੱਥੇ ਹੀ ਰੋਸ ਧਰਨਾ ਸ਼ੁਰੂ ਕਰ ਦਿੱਤਾ। ਕਿਸਾਨਾਂ ਨੇ ਐਲਾਨ ਕਰ ਦਿੱਤਾ ਕਿ ਇਹ ਰੋਸ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਿਨ੍ਹਾਂ ਚਿਰ ਸੂਬਾ ਕਮੇਟੀ ਵੱਲੋਂ ਅਗਲਾ ਐਲਾਨ ਨਹੀਂ ਕਰ ਦਿੱਤਾ ਜਾਂਦਾ। ਇਹ ਧਰਨਾ ਉਨ੍ਹਾਂ ਦੋ ਕਿਸਾਨਾਂ ਦੀ ਪੱਕੀ ਰਿਹਾਈ ਤੱਕ ਜਾਰੀ ਰਹੇਗਾ।

    ਇਸ ਧਰਨੇ ਵਿੱਚ ਬਲਾਕ ਪ੍ਰਧਾਨ ਅਮਰੀਕ ਸਿੰਘ ਘੱਗਾ, ਜਨਰਲ ਸਕੱਤਰ ਅਵਤਾਰ ਸਿੰਘ ਬੂਰੜ, ਗੁਰਮੁਖ ਸਿੰਘ ਕਲਵਾਨੂੰ, ਤੇਜਪਾਲ ਸਿੰਘ ਭੂਤਗੜ੍ਹ, ਬੱਲਮ ਸਿੰਘ ਨਿਆਲ, ਹਰਵਿੰਦਰ ਸਿੰਘ, ਬਲਵਿੰਦਰ ਸਿੰਘ ਘੱਗਾ, ਬਲਕਾਰ ਸਿੰਘ ਕਲਵਾਨੂੰ, ਜਸਵਿੰਦਰ ਸਿੰਘ ਬੂਟਾ ਸਿੰਘ ਵਾਲਾ, ਬਖਸ਼ੀਸ਼ ਸਿੰਘ ਚੁਪਕੀ, ਚਰਨਜੀਤ ਸਿੰਘ ਖੇੜੀ, ਮੱਖਣ ਸਿੰਘ ਬਰਾਸ, ਬਾਬੂ ਸਿੰਘ ਬੂਰੜ, ਜਸਵੰਤ ਸਿੰਘ ਨਿਆਲ, ਸੁਰਜੀਤ ਸਿੰਘ, ਭੁਪਿੰਦਰ ਸਿੰਘ ਹਰਿਆਊ ਖੁਰਦ, ਰਾਮ ਸਿੰਘ ਭੂਤਗੜ੍ਹ, ਭਰਪੂਰ ਸਿੰਘ ਕਲਰਭੈਣੀ ਅਤੇ ਵਰਿੰਦਰ ਸਿੰਘ ਜੈਖਰ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ । Farmers Protest