ਮੁੱਖ ਮੰਤਰੀ ਦੇ ਸ਼ਹਿਰ ਚ ਧਰਨਿਆਂ ਕਾਰਨ ਪੁਲੀਸ ਪਈ ਚੱਕਰਾਂ ਚ

ਮੋਤੀ ਮਹਿਲ ਦੇ ਚਾਰੇ ਪਾਸੇ ਸਖ਼ਤ ਸੁਰੱਖਿਆ ਪ੍ਰਬੰਧ

ਖੁਸ਼ਵੀਰ ਸਿੰਘ ਤੂਰ (ਪਟਿਆਲਾ)। ਮੁੱਖ ਮੰਤਰੀ ਸ਼ਹਿਰ ਚ ਅੱਜ ਵੱਖ ਵੱਖ ਧਰਨਿਆਂ ਨੇ ਪੁਲੀਸ ਨੂੰ ਚੱਕਰਾਂ ਚ ਪਾਈ ਰੱਖਿਆ। ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਕੱਚੇ ਕਾਮਿਆਂ ਵੱਲੋਂ ਧਰਨਾ ਲਾ ਕੇ ਗੇਟ ਬੰਦ ਕੀਤਾ ਹੋਇਆ ਹੈ ਅਤੇ ਅਤੇ ਆਵਾਜਾਈ ਪੂਰੀ ਤਰ੍ਹਾਂ ਬੰਦ ਰੱਖੀ ਗਈ ਹੈ ਇੱਥੇ ਭਾਰੀ ਗਿਣਤੀ ਪੁਲੀਸ ਪ੍ਰਸ਼ਾਸਨ ਮੌਜੂਦ ਹੈ ।

ਇਸ ਦੇ ਨਾਲ ਹੀ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਅੱਜ ਇੱਥੇ ਪੀਐਸਐਲ ਪਾਰਕ ਵਿਖੇ ਆਪਣਾ ਧਰਨਾ ਸ਼ੁਰੂ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਮੁੱਖ ਮੰਤਰੀ ਦੇ ਮੋਤੀ ਮਹਿਲ ਦੇ ਘਿਰਾਓ ਦੀ ਚਿਤਾਵਨੀ ਦਿੱਤੀ ਹੋਈ ਹੈ ਹੁਣ ਉਨ੍ਹਾਂ ਵੱਲੋਂ ਫੁਹਾਰਾ ਚੌਕ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਗਿਆ ਹੈ

ਪੁਲੀਸ ਵੱਲੋਂ ਉਨ੍ਹਾਂ ਨੂੰ ਰੋਕਣ ਲਈ ਜ਼ਬਰਦਸਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ ਇਧਰ ਇਸ ਤੋਂ ਪਹਿਲਾਂ ਸਾਂਝਾ ਅਧਿਆਪਕ ਮੋਰਚਾ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਦੇ ਮੋਤੀ ਮਹਿਲ ਤੱਕ ਮੋਟਰਸਾਈਕਲ ਮਾਰਚ ਕੀਤਾ ਗਿਆ ਇਸ ਮੌਕੇ ਪੁਲੀਸ ਵੱਲੋਂ ਮੋਤੀ ਮਹਿਲ ਨੂੰ ਸਾਰੇ ਪਾਸਿਓਂ ਘੇਰਿਆ ਹੋਇਆ ਸੀ ਮੁੱਖ ਮੰਤਰੀ ਸ਼ਹਿਰ ਚ ਹੀ ਮਿੱਡੇ ਮੀਲ ਕਾਮਿਆਂ ਵੱਲੋਂ ਆਪਣਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਅੱਜ ਸਾਰਾ ਦਿਨ ਹੀ ਪੁਲੀਸ ਪ੍ਰਸ਼ਾਸਨ ਧਰਨਾਕਾਰੀਆਂ ਰੋਕਣ ਤੇ ਲੱਗਿਆ ਹੋਇਆ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।