ਪੁਲਿਸ ਨੂੰ ਵਿਕਾਸ ਦੁਬੇ ਦੇ ਘਰੋਂ ਮਿਲੀ ਏਕੇ-47 : ਕੁਮਾਰ

ਪੁਲਿਸ ਨੂੰ ਵਿਕਾਸ ਦੁਬੇ ਦੇ ਘਰੋਂ ਮਿਲੀ ਏਕੇ-47 : ਕੁਮਾਰ

ਕਾਨਪੁਰ। ਉੱਤਰ ਪ੍ਰਦੇਸ਼ ‘ਚ ਕਾਨਪੁਰ ਦੇ ਚੌਬੇਪੁਰ ਖੇਤਰ ‘ਚ ਪਿਛਲੀ ਦੋ-ਤਿੰਨ ਜੁਲਾਈ ਦੀ ਰਾਤ ਬਿਕਰੂ ਪਿੰਡ ‘ਚ ਅੱਠ ਪੁਲਿਸ ਮੁਲਾਜ਼ਮਾਂ ਦੇ ਕਤਲ ਦੀ ਘਟਨਾ ‘ਚ ਸ਼ਾਮਲ 50 ਹਜ਼ਾਰ ਰੁਪਏ ਦੇ ਇੱਕ ਹੋਰ ਮੁਲਜ਼ਮਾ ਨੂੰ ਪੁਲਿਸ ਨੇ ਮੰਗਲਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਸਦੀ ਨਿਸ਼ਾਨਦੇਹੀ ‘ਚ ਪੁਲਿਸ ਤੋਂ ਲੁਟੀ ਗਈ ਏਕੇ-47 ਸਮੇਤ ਹੋਰ ਹਥਿਆਰ ਤੇ ਗੋਲੀ ਬਾਰੂਦ ਬਰਾਮਦ ਕੀਤੇ।

ਡਿਪਟੀ ਪੁਲਿਸ ਜਨਰਲ ਡਾਇਰੈਕਟਰ ਕਾਨੂੰਨ ਵਿਵਸਥਾ ਪ੍ਰਸ਼ਾਂਤ ਕੁਮਾਰ ਨੇ ਪੁਲਿਸ ਲਾਈਨ ‘ਚ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਿਸ ਨੇ ਬੀਤੀ ਦੇਰ ਰਾਤ 2:50 ਮਿੰਟ ‘ਤੇ ਵਿਕਾਸ ਦੁਬੇ ਗੈਂਗ ਦੇ ਮੈਂਬਰ ਤੇ ਦੋ ਤਿੰਨ ਜੁਲਾਈ ਨੂੰ ਪੁਲਿਸ ਪਾਰਟੀ ‘ਚ ਹਮਲੇ ਦੇ ਮੁਲਜ਼ਮ 50 ਹਜ਼ਾਰ ਦੇ ਇਨਾਮੀ ਬਦਮਾਸ ਸ਼ਸ਼ੀਕਾਂਤ ਉਰਫ਼ ਸੋਨੂੰ ਨੂੰ ਮੈਲਾ ਤਿਰਾਹਾ ਕਸਬਾ ਚੌਬੇਪੁਰ ਤੋਂ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਮੁਲਜ਼ਮ ਦੀ ਨਿਸ਼ਾਨਦੇਹੀ ‘ਤੇ ਪੁਲਿਸ ਤੋਂ ਲੁਟੀ ਗਈ ਏਕੇ-47 ਤੇ 17 ਕਾਰਤੂਸ ਵਿਕਾਸ ਦੁਬੇ ਦੇ ਘਰੋਂ ਬਰਾਮਦ ਕੀਤੀ ਗਈ ਜਦੋਂਕਿ ਸ਼ਸ਼ੀਕਾਂਤ ਦੇ ਘਰ ‘ਚ ਰਾਈਫਲ ਤੇ 20 ਕਾਰਤੂਸ ਬਰਾਮਦ ਕੀਤੇ ਗਏ ਹਨ। ਮੁਲਜ਼ਮ ਨੇ ਪੁਲਿਸ ਟੀਮ ‘ਤੇ ਹਮਲੇ ‘ਚ ਆਪਣੀ ਸ਼ਮੂਲੀਅਤ ਸਵੀਕਾਰ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਵਿਕਾਸ ਤੇ ਉਸਦੇ ਸਾਥੀਆਂ ਨੇ ਦੋ-ਤਿੰਨ ਜੁਲਾਈ ਦੀ ਰਾਤ ਨੂੰ ਦਬਸ਼ ਦੇਣ ਗਈ ਪੁਲਿਸ ਟੀਮ ‘ਤੇ ਯੋਨਨਾ ਤਹਿਤ ਤਰੀਕੇ ਨਾਲ ਹਮਲਾ ਕੀਤਾ ਸੀ ਤੇ ਇਸ ‘ਚ ਘਾਤਕ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ। ਇਸ ਹਮਲੇ ‘ਚ ਮ੍ਰਿਤਕ ਪੁਲਿਸ ਮੁਲਾਜ਼ਮਾਂ ਦੇ ਹਥਿਆਰ ਵੀ ਬਦਮਾਸ਼ਾਂ ਨੇ ਲੁੱਟ ਲਏ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ