Theft Gang Arrested: ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਦੇ 3 ਮੈਂਬਰ ਚੋਰੀ ਦੇ ਸਮਾਨ ਸਮੇਤ ਕਾਬੂ

Theft Gang Arrested
Theft Gang Arrested: ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਦੇ 3 ਮੈਂਬਰ ਚੋਰੀ ਦੇ ਸਮਾਨ ਸਮੇਤ ਕਾਬੂ

ਇਨ੍ਹਾਂ ਵਿਅਕਤੀਆਂ ਕੋਲੋਂ ਘਰਾਂ ਵਿੱਚੋਂ ਚੋਰੀ ਕੀਤੀਆਂ 5 ਪਾਣੀ ਵਾਲੀਆਂ ਮੋਟਰਾਂ ਬਰਾਮਦ

Theft Gang Arrested: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਫ਼ਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖ਼ਿਲਾਫ਼ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਸੰਦੀਪ ਕੁਮਾਰ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਦੀ ਰਹਿਨੁਮਾਈ ਹੇਠ ਇੱਕ ਹੋਰ ਸਫਲਤਾ ਹਾਸਿਲ ਕਰਦੇ ਹੋਏ ਥਾਣਾ ਸਦਰ ਫ਼ਰੀਦਕੋਟ ਵੱਲੋਂ ਚੋਰੀਆਂ ਦੀਆਂ ਵਾਰਦਾਤਾ ਨੂੰ ਅੰਜ਼ਾਮ ਦੇਣ ਵਾਲੇ 03 ਵਿਅਕਤੀਆਂ ਨੂੰ ਘਰਾ ਵਿੱਚੋਂ ਚੋਰੀ ਕੀਤੀਆਂ ਪਾਣੀ ਵਾਲੀਆਂ ਮੋਟਰਾਂ ਸਮੇਤ ਕਾਬੂ ਕੀਤਾ ਗਿਆ ਹੈ। ਇਹ ਜਾਣਕਾਰੀ ਤਰਲੋਚਨ ਸਿੰਘ ਡੀ.ਐਸ.ਪੀ (ਸ.ਡ) ਫਰੀਦਕੋਟ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਗਈ।

ਗ੍ਰਿਫਤਾਰ ਕੀਤੇ ਵਿਅਕਤੀਆਂ ਵਿੱਚ ਇੰਦਰਜੀਤ ਸਿੰਘ ਉਰਫ ਭਾਊ ਜੋ ਕਿ ਨਵੀ ਬਸਤੀ ਟਹਿਣਾ ਦਾ ਰਹਿਣ ਵਾਲਾ ਹੈ। ਦੂਸਰੇ 02 ਮੁਲਜ਼ਮ ਰਾਜ ਕੁਮਾਰ ਉਰਫ ਬੋਹੜ ਸਿੰਘ ਅਤੇ ਵਿਸ਼ਵਜੀਤ ਸਿੰਘ ਉਰਫ ਕਾਲਾ ਪੁੱਤਰ ਛਿੰਦਰਪਾਲ ਸਿੰਘ ਜੋ ਕਿ ਡਾਕਟਰ ਅੰਬੇਦਕਰ ਨਗਰ ਫਰੀਦਕੋਟ ਦੇ ਨਿਵਾਸੀ ਹਨ। ਪੁਲਿਸ ਪਾਰਟੀ ਵੱਲੋ ਇਨ੍ਹਾਂ ਕੋਲੋਂ ਘਰਾ ਵਿੱਚੋਂ ਚੋਰੀ ਕੀਤੀਆਂ 05 ਪਾਣੀ ਵਾਲੀਆਂ ਮੋਟਰਾਂ ਬਰਾਮਦ ਕੀਤੀਆਂ ਗਈਆਂ ਹਨ। Theft Gang Arrested

ਕਾਰਵਾਈ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇੰਸਪੈਕਟਰ ਰਾਜੇਸ਼ ਕੁਮਾਰ ਮੁੱਖ ਅਫਸਰ ਥਾਣਾ ਸਦਰ ਫ਼ਰੀਦਕੋਟ ਦੀ ਨਿਗਾਰਾਨੀ ਹੇਠ ਸਹਾਇਕ ਥਾਣੇਦਾਰ ਗੁਰਬਖਸ਼ ਸਿੰਘ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੇ ਸੰਬੰਧ ਵਿੱਚ ਬੱਸ ਅੱਡਾ ਪਿੰਡ ਚਹਿਲ ’ਤੇ ਮੌਜੂਦ ਸੀ ਤਾਂ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਗ੍ਰਿਫਤਾਰ ਮੁਲਜ਼ਮ ਇੰਦਰਜੀਤ ਸਿੰਘ ਉਰਫ ਭਾਊ, ਰਾਜ ਕੁਮਾਰ ਉਰਫ ਬੋਹੜ ਸਿੰਘ ਅਤੇ ਵਿਸ਼ਵਜੀਤ ਸਿੰਘ ਉਰਫ ਕਾਲਾ ਜੋ ਕਿ ਚੋਰੀਆ, ਲੁੱਟਾ-ਖੋਹਾਂ ਅਤੇ ਨਸ਼ਾ ਕਰਨ ਦੇ ਆਦੀ ਹਨ ਜੋ ਅਘਰਾ ਵਿੱਚੋਂ ਚੋਰੀ ਕੀਤੀਆਂ ਪਾਣੀ ਵਾਲੀਆਂ ਮੋਟਰਾਂ ਬੀੜ ਚਹਿਲ ਵਿੱਚ ਰੱਖ ਕੇ ਵੇਚਣ ਦੀ ਤਾਕ ਵਿੱਚ ਹਨ। ਜਿਸ ’ਤੇ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮਾਂ ਨੂੰ ਘਰਾ ਵਿੱਚੋਂ ਚੋਰੀ ਕੀਤੀਆਂ 05 ਪਾਣੀ ਵਾਲੀਆਂ ਮੋਟਰਾਂ ਸਮੇਤ ਕਾਬੂ ਕੀਤਾ ਗਿਆ ਹੈ ।

ਇਹ ਵੀ ਪੜ੍ਹੋ: Test Rankings: ਮੁਹੰਮਦ ਸਿਰਾਜ ਅਤੇ ਪ੍ਰਸਿਧ ਕ੍ਰਿਸ਼ਨਾ ਨੇ ਕਰੀਅਰ ਦੀ ਸਰਵੋਤਮ ਟੈਸਟ ਰੈਂਕਿੰਗ ਪ੍ਰਾਪਤ ਕੀਤੀ

ਇਸ ਸਬੰਧੀ ਥਾਣਾ ਸਦਰ ਫ਼ਰੀਦਕੋਟ ਵਿਖੇ ਮਕੱਦਮਾ ਨੰਬਰ 187 ਅਧੀਨ ਧਾਰਾ 112,303(2), 3(5) ਬੀ.ਐਨ.ਐਸ ਵਾਧਾ ਜੁਰਮ 317(2) ਬੀ.ਐਨ.ਐਸ ਦਰਜ ਰਜਿਸਟਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਗ੍ਰਿਫਤਾਰ ਵਿਅਕਤੀਆਂ ਦੇ ਕ੍ਰਿਮੀਨਲ ਰਿਕਾਰਡ ਦੀ ਜਾਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਗ੍ਰਿਫਤਾਰ ਵਿਅਕਤੀ ਇੰਦਰਜੀਤ ਸਿੰਘ ਉਰਫ ਭਾਊ ਖਿਲਾਫ ਪਹਿਲਾ ਵੀ ਚੋਰੀ ਅਤੇ ਨਸ਼ੇ ਦੀ ਤਸਕਰੀ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਕੁੱਲ 09 ਮੁਕੱਦਮੇ ਦਰਜ ਰਜਿਸਟਰ ਹਨ। ਇਸ ਤੋਂ ਇਲਾਵਾ ਗ੍ਰਿਫਤਾਰ ਮੁਲਜ਼ਮ ਰਾਜ ਕੁਮਾਰ ਉਰਫ ਬੋਹੜ ਸਿੰਘ ਦੇ ਖਿਲਾਫ ਵੀ ਪਹਿਲਾ ਹੀ ਨਸ਼ਾ ਤਸਕਰੀ ਸਬੰਧੀ ਥਾਣਾ ਸਿਟੀ ਫ਼ਰੀਦਕੋਟ ਵਿਖੇ ਕੁੱਲ 02 ਮੁਕੱਦਮੇ ਦਰਜ ਰਜਿਸਟਰ ਹਨ। ਉਕਤ ਮੁਕੱਦਮੇ ਵਿੱਚ ਗ੍ਰਿਫਤਾਰ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ। ਰਿਮਾਂਡ ਹਾਸਿਲ ਕਰਨ ਉਪਰੰਤ ਮੁਲਜ਼ਮਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। Theft Gang Arrested