ਸਾਡੇ ਨਾਲ ਸ਼ਾਮਲ

Follow us

10.7 C
Chandigarh
Tuesday, January 20, 2026
More
    Home Breaking News ਹਥਿਆਰਾਂ ਦੇ ਬੈ...

    ਹਥਿਆਰਾਂ ਦੇ ਬੈਗ ਦੀ ਸੂਚਨਾ ਨਾਲ ਹਰਕਤ ‘ਚ ਆਈ ਪੁਲਿਸ

    Police, Arrive Action , Information, Arms, Bag

    ਟਰੇਨ ‘ਚੋਂ ਸੁੱਟੇ ਹਥਿਆਰਾਂ ਦੇ ਬੈਗ ਦੀ ਸੂਚਨਾ ਨਾਲ ਹਰਕਤ ‘ਚ ਆਈ ਪੁਲਿਸ Information

    ਕਰਤਾਰਪੁਰ। ਬੀਤੀ ਸ਼ਾਮ ਪੁਲਿਸ ਕੰਟਰੋਲ ਰੂਮ ‘ਚ 112 ਨੰਬਰ ‘ਤੇ ਇੱਕ ਫੋਨ ਆਇਆ ਜਿਸ ਵਿੱਚ ਰੇਲ ਵਿੱਚੋਂ ਟਰੈਕ ਦੇ ਨਾਲ ਝਾੜੀਆਂ ‘ਚ ਵੱਡੇ ਬੈਗ ਸੁੱਟਣ ਦੀ ਸੂਚਨਾ ਦਿੱਤੀ ਗਈ। ਫੋਨ ਕਰਨ ਵਾਲੇ ਵਿਅਕਤੀ ਵੱਲੋਂ ਦੱਸਿਆ ਗਿਆ ਕਿ ਰੇਲ ਗੱਡੀ ‘ਚੋਂ ਦੋ ਲੰਬੇ ਕੱਦ ਦੇ ਕੇਸਧਾਰੀ ਵਿਅਕਤੀਆਂ ਵੱਲੋਂ ਹਥਿਆਰਾਂ ਨਾਲ ਭਰੇ ਤਿੰਨ ਬੈਗ ਰੇਲਵੇ ਟਰੈਕ ਦੇ ਨਾਲ ਝਾੜੀਆਂ ‘ਚ ਸੁੱਟੇ ਹਨ। Information

    ਇਸ ਗੱਲ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਹੱਥ-ਪੈਰ ਫੁੱਲ ਗਏ। ਕੁਝ ਹੀ ਸਮੇਂ ‘ਚ ਪੁੱਜੀ ਪੁਲਿਸ ਨੇ ਘਟਨਾ ਵਾਲੀ ਥਾਂ ‘ਤੇ ਕਰੀਬ ਦੋ ਘੰਟੇ ਲਗਾਤਾਰ ਸਰਚ ਮੁਹਿੰਮ ਚਲਾਈ ਅਤੇ ਹਰ ਪਹਿਲੂ ‘ਤੇ ਜਾਂਚ ਵੀ ਕੀਤੀ। ਪਰ ਦੇਰ ਰਾਤ ਤੱਕ ਵੀ ਪੁਲਿਸ ਨੂੰ ਕੁਝ ਨਹੀਂ ਮਿਲਿਆ। ਪੁਲਿਸ ਵੱਲੋਂ ਸਾਰੇ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਅਤੇ ਸਾਰੀ ਰਾਤ ਸਰਚ ਅਭਿਆਨ ਚਲਾਇਆ ਗਿਆ।

    ਸ਼ਾਮ ਸਾਡੇ ਪੰਜ ਵਜੇ ਜਲੰਧਰ ਤੋਂ ਅੰਮ੍ਰਿਤਸਰ ਜਾਣ ਵਾਲੀ ਰੇਲ ‘ਚੋਂ ਬੈਗ ਸੁੱਟਣ ਦੀ ਸੂਚਨਾ Information

    ਮੌਕੇ ‘ਤੇ ਹਾਜ਼ਰ ਡੀ. ਐੱਸ. ਪੀ. ਸੁਰਿੰਦਰਪਾਲ ਸਿੰਘ ਧੋਗੜੀ, ਥਾਣਾ ਮੁਖੀ ਰਜੀਵ ਕੁਮਾਰ ਨੇ ਦੱਸਿਆ ਕਿ ਸ਼ਾਮ ਸਾਡੇ ਪੰਜ ਵਜੇ ਜਲੰਧਰ ਤੋਂ ਅੰਮ੍ਰਿਤਸਰ ਜਾਣ ਵਾਲੀ ਡੀ. ਐੱਮ. ਯੂ. ਗੱਡੀ ਨੰ. 74643 ਕਰਤਾਰਪੁਰ ਆ ਰਹੀ ਸੀ ਕਿ ਪਲੇਟਫਾਰਮ ਤੋਂ ਕਰੀਬ 500 ਮੀਟਰ ਦੂਰ ਅਣਪਛਾਤੇ ਕੇਸਧਾਰੀ ਦੋ ਲੰਬੇ ਉੱਚੇ ਵਿਅਕਤੀਆਂ ਨੇ ਕਥਿਤ ਤੌਰ ‘ਤੇ ਤਿੰਨ ਬੈਗ ਜਿਸ ‘ਚ ਹਥਿਆਰ ਸਨ, ਰੇਲਵੇ ਟਰੈਕ ਨਾਲ ਝਾੜੀਆਂ ਵਿਚ ਸੁੱਟ ਦਿੱਤੇ ਅਤੇ ਗੱਡੀ ਦੇ ਕਰਤਾਰਪੁਰ ਰੁਕਦਿਆਂ ਹੀ ਦੋਵੇਂ ਵਿਅਕਤੀ ਉਤਰ ਗਏ।

    ਉਨ੍ਹਾਂ ਦੇ ਉਤਰਦੇ ਹੀ ਅਤੇ ਗੱਡੀ ਦੇ ਚੱਲਦਿਆਂ ਹੀ ਇੱਕ ਦੇਸ਼ ਭਗਤ ਯਾਤਰੀ ਨੇ ਪੁਲਿਸ ਕੰਟਰੋਲ ਰੂਮ ‘ਚ ਸੂਚਨਾ ਦੇ ਦਿੱਤੀ। ਮੌਕੇ ‘ਤੇ ਪੁੱਜੀ ਪੁਲਿਸ ਨੇ ਛਾਣਬੀਣ ਤਾਂ ਕੀਤੀ ਪਰ ਦੇਰ ਰਾਤ ਤੱਕ ਵੀ ਕੋਈ ਬੈਗ ਅਤੇ ਹਥਿਆਰ ਨਹੀਂ ਮਿਲੇ। ਡੀ. ਐੱਸ. ਪੀ. ਸੁਰਿੰਦਰ ਪਾਲ ਨੇ ਦੱਸਿਆ ਕਿ ਕਰਤਾਰਪੁਰ, ਮਕਸੂਦਾਂ, ਲਾਂਬੜਾ ਅਤੇ ਰੇਲਵੇ ਪੁਲਸ ਦੇ ਜਵਾਨ ਤਾਇਨਾਤ ਕਰ ਦਿੱਤੇ ਗਏ ਹਨ।

    ਫੋਨ ਕਰਨ ਵਾਲਾ ਵਿਅਕਤੀ ਪੁਲਿਸ ਦੇ ਸਹਿਯੋਗ ਲਈ ਤਿਆਰ Information

    • ਬਹਿਰਹਾਲ ਦੇਸ਼ ਭਗਤ ਯਾਤਰੀ ਦੀ ਸੂਚਨਾ ਪੁਲਿਸ ਨੂੰ ਮਿਲ ਗਈ ਹੈ।
    • ਦੇਸ਼ ਭਗਤ ਯਾਤਰੀ ਪੁਲਿਸ ਨੂੰ ਸਹਿਯੋਗ ਦੇਣ ਲਈ ਤਿਆਰ ਹੈ।
    • ਪੁਲਿਸ ਮਾਮਲੇ ਸਬੰਧੀ ਇਸ ਇਲਾਕੇ ਦੇ ਸੀ. ਸੀ. ਟੀ. ਵੀ. ਕੈਮਰੇ ਵੀ ਖੰਗਾਲੇਗੀ ਅਤੇ ਹੋਰ ਜਾਣਕਾਰੀ ਵੀ ਇਕੱਤਰ ਕੀਤੀ ਜਾਵੇਗੀ।
    • ਰੇਲਵੇ ਪਲੇਟਫਾਰਮ ‘ਤੇ ਕੋਈ ਵੀ ਸੀ. ਸੀ. ਟੀ. ਵੀ. ਕੈਮਰਾ ਨਹੀਂ ਹੈ। ਪੁਲਿਸ ਮੁਸਤੈਦੀ ਨਾਲ ਤਾਇਨਾਤ ਹੈ ਅਤੇ ਸਾਰਥਕ ਨਤੀਜੇ ਸਾਹਮਣੇ ਆ ਸਕਦੇ ਹਨ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here