ਪੁਲਿਸ ਨੇ ਤਿੰਨ ਵੱਖ-ਵੱਖ ਮਾਮਲਿਆਂ ‘ਚ 6 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ

Punjab News
ਪੁਲਿਸ ਨੇ ਤਿੰਨ ਵੱਖ-ਵੱਖ ਮਾਮਲਿਆਂ 'ਚ 6 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ

320 ਗ੍ਰਾਮ ਹੈਰੋਇਨ ਤੇ ਦੋ ਬਾਇਕ ਕੀਤੇ ਬਰਾਮਦ | Punjab News

  • ਫੜੇ ਗਏ ਅਰੋਪੀਆ ’ਚ ਇੱਕ ਨਾਬਾਲਿਗ ਸ਼ਾਮਲ

ਫਰੀਦਕੋਟ (ਗੁਰਪ੍ਰੀਤ ਪੱਕਾ)। Punjab News: ਫਰੀਦਕੋਟ ’ਚ ਨਵੇਂ ਆਏ ਡਾ. ਪ੍ਰਗਿਆ ਜੈਨ ਆਈਪੀਐਸ ਐਸਐਸਪੀ ਫਰੀਦਕੋਟ ਜੀ ਦੀ ਅਗਵਾਈ ਹੇਠ ਜਸਮੀਤ ਸਿੰਘ ਸਾਹੀਵਾਲ ਐਸਪੀ (ਇੰਨਵੈਸਟੀਗੇਸ਼ਨ), ਫਰੀਦਕੋਟ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਫਰੀਦਕੋਟ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਤਹਿਤ ਲਗਾਤਾਰ ਨਸ਼ਾ ਤਸਕਰਾਂ ਤੇ ਸਮਗਲਰਾਂ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਤਹਿਤ ਫਰੀਦਕੋਟ ਪੁਲਿਸ ਵੱਲੋਂ 24 ਘੰਟਿਆ ਅੰਦਰ 03 ਮੁਕੰਦਮੇ ਦਰਜ ਕਰਕੇ 06 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ 320 ਗ੍ਰਾਮ ਹੈਰੋਇਨ ਤੇ 02 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ।

ਜਾਣਕਾਰੀ ਦਿੰਦੇ ਹੋਏ ਐੱਸਪੀ ਜਸਮੀਤ ਸਿੰਘ ਨੇ ਦੱਸਿਆ ਕਿ ਇੰਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਸੀਆਈਏ ਫਰੀਦਕੋਟ ਦੀ ਅਗਵਾਈ ’ਚ ਦੇ ਮੁਲਜ਼ਮ ਅੰਮ੍ਰਿਤਪਾਲ ਸਿੰਘ ਉਰਫ ਬਬਲੂ ਪੁੱਤਰ ਬੂਟਾ ਸਿੰਘ ਗਲੀ ਨੰ 06 ਡੋਗਰ ਬਸਤੀ ਫਰੀਦਕੇਟ ਹਾਲ ਗਲੀ ਨੰਬਰ 06 ਨੇੜੇ ਤਪ ਅਸਥਾਨ ਗੁਰਦੁਆਰਾ ਸਾਹਿਬ ਫਰੀਦਕੇਟ ਤੇ ਜਸ਼ਨਪ੍ਰੀਤ ਸਿੰਘ ਉਰਫ ਜਸ਼ਨ ਪੁੱਤਰ ਬਲਵਿੰਦਰ ਸਿੰਘ ਗਲੀ ਨੰ. 06 ਸੱਜਾ ਡੋਗਰ ਬਸਤੀ ਫਰੀਦਕੋਟ ਨੂੰ 110 ਗ੍ਰਾਮ ਹੈਰੋਇਨ ਸਮੇਤ ਗਿ੍ਰਫਤਾਰ ਕੀਤਾ। ਜਦਕਿ 1 ਹੋਰ ਮਾਮਲੇ ਤਹਿਤ ਮੁਲਜ਼ਮ ਮਨਮਿੰਦਰ ਸਿੰਘ ਉਰਫ ਹਰਮਨ ਬਿੱਲਾ ਪੁੱਤਰ ਕੇਵਲ ਸਿੰਘ ਵਾਸੀ ਫੌਜੀ ਜਿੰਮ ਵਾਲੀ ਗਲੀ ਬਾਜੀਗਰ ਬਸਤੀ ਫਰੀਦਕੋਟ ਤੇ ਇੱਕ ਜੁਵਨਾਇਲ ਨੂੰ 60 ਗ੍ਰਾਮ ਹੈਰੋਇਨ ਤੇ 1 ਮੋਟਰਸਾਈਕਲ ਸਮੇਤ ਗਿ੍ਰਫਤਾਰ ਕੀਤਾ ਗਿਆ ਹੈ। Punjab News

Read This : Punjab News: 17 ਸਾਲ ਦੀ ਉਮਰ ’ਚ ਸਾਗਰ ਨਿਊਟਰਨ ਨੇ ਧਰਿਆ ਅਪਰਾਧ ਦੀ ਦੁਨੀਆਂ ’ਚ ਪੈਰ

ਇਸੇ ਤਰਾਂ ਹੀ ਇੰਸਪੈਕਟਰ ਰਾਜੇਸ਼ ਕੁਮਾਰ ਮੁੱਖ ਅਫਸਰ ਥਾਣਾ ਜੈਤੋ ਵੱਲੋਂ ਥਾਣਾ ਜੈਤੋਂ ’ਚ 02 ਮੁਲਜ਼ਮਾਂ ਰਾਹੁਲ ਪੁੱਤਰ ਜਸਵੀਰ ਸਿੰਘ ਤੇ ਰਮਨਦੀਪ ਸਿੰਘ ਉਰਫ ਰਮਨ ਪੁੱਤਰ ਬਲਦੇਵ ਸਿੰਘ ਵਾਸੀਆਨ ਨੇੜੇ ਜਗਦੇਸ਼ਾ ਭਵਨ ਮਾਂਛੀਆਂ ਵਾਲੀ ਬਸਤੀ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਨੂੰ 150 ਗ੍ਰਾਮ ਹੈਰੋਇਨ ਤੇ ਇੱਕ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਨੂੰ ਲੈਕੇ ਸਾਰੇ ਅਰੋਪਿਆ ਖਿਲਾਫ ਐਨਡੀਪੀਐਸ ਐਕਟ ਤਹਿਤ ਤਿੰਨ ਵੱਖ ਵੱਖ ਮਾਮਲੇ ਦਰਜ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਾਰੇ ਆਰੋਪਿਆ ਖਿਲਾਫ ਪਹਿਲਾ ਤੋਂ ਹੀ ਐਨਡੀਪੀਐਸ ਐਕਟ ਤਹਿਤ ਮਾਮਲੇ ਦਰਜ਼ ਹਨ ਤੇ ਇਹ ਆਦਿ ਮੁਜ਼ਰਮ ਹਨ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। Punjab News