ਪੋਲੈਂਡ ਦੀ ਇਗਾ ਨੇ ਜਿੱਤਿਆ ਫਰੈਂਚ ਓਪਨ ਦਾ ਖਿਤਾਬ

savtika

ਪੋਲੈਂਡ ਦੀ ਇਗਾ ਨੇ ਜਿੱਤਿਆ ਫਰੈਂਚ ਓਪਨ ਦਾ ਖਿਤਾਬ (Iga Wins French Open)

  • ਫਾਈਨਲ ’ਚ ਅਮਰੀਕਾ ਦੀ ਕੋਕੋ ਗਾਫ ਨੂੰ ਹਰਾਇਆ 

ਪੈਰਿਸ। ਵਰਲਡ ਨੰਬਰ ਇੱਕ ਖਿਡਾਰਨ ਇਗਾ ਸਵਿਆਤੇਕ ਨੇ ਫਰੈਂਚ ਓਪਨ ਦਾ ਖਿਤਾਬ ਆਪਣੇ ਨਾਂਅ ਕਰ ਲਿਆ ਹੈ। ਵਿਮੇਨ ਸਿੰਗਲਜ਼ ਦੇ ਫਾਈਨਲ ਮੁਕਾਬਲੇ ’ਚ ਅਮਰੀਕਾ ਦੀ ਕੋਕੋ ਗਾਫ ਨੂੰ 6-1, 6-3 ਨਾਲ ਹਰਾਇਆ। ਇਗਾ ਪਹਿਲੇ ਸੈੱਟ ਤੋਂ ਕੋਕੋ ’ਤੇ ਹਾਵੀ ਰਹੀ ਤੇ ਪੂਰੇ ਮੈਚ ਦੌਰਾਨ ਇਗਾ ਨੇ ਵਿਰੋਧੀ ਖਿਡਾਰਨ ਨੂੰ ਕੋਈ ਮੌਕਾ ਨਹੀਂ ਦਿੱਤਾ। ਮੈਚ ਤੋਂ ਬਾਅਦ ਜਦੋਂ ਇਗਾ ਟਰਾਫ਼ੀ ਲੈਣ ਗਈ ਤਾਂ ਚੈਂਪੀਅਨ ਸਪੀਚ ਦੌਰਾਨ ਪੋਲੈਂਡ ਦਾ ਰਾਸ਼ਟਰੀਗਾਨ ਵੱਜ ਰਿਹਾ ਸੀ ਤਾਂ ਉਹ ਭਾਵੁਕ ਹੋ ਗਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ।

https://twitter.com/livetennis/status/1533092538105712646?ref_src=twsrc%5Etfw%7Ctwcamp%5Etweetembed%7Ctwterm%5E1533092538105712646%7Ctwgr%5E%7Ctwcon%5Es1_c10&ref_url=about%3Asrcdoc

ਇਗਾ ਦੂਜੀ ਵਾਰ ਫਾਈਨਲ ’ਚ ਪਹੁੰਚੀ

ਇਗਾ ਦੂਜੀ ਵਾਰ ਫਰੈਂਚ ਓਪਨ ਦੇ ਫਾਈਨਲ ’ਚ ਪੁੱਜੀ। ਇਸ ਤੋਂ ਪਹਿਲਾਂ 2020 ’ਚ ਉਹ ਅਮਰੀਕਾ ਦੀ ਸੋਫੀਆ ਕੇਨੀਨ ਨੂੰ 6-4, 6-1 ਨਾਲ ਹਰਾ ਕੇ ਆਪਣਾ ਪਹਿਲਾ ਫਰੈਂਚ ਓਪਨ ਖਿਤਾਬ ਆਪਣੇ ਨਾਂਅ ਕੀਤਾ ਸੀ।

ਜੇਕਰ ਇਸ ਵਾਰੀ ਕੋਕੋ ਜਿੱਤ ਜਾਂਦੀ ਤਾਂ ਉਹ ਫਰੈਂਚ ਓਪਨ ਜਿੱਤਣ ਵਾਲੀ ਸਭ ਤੋਂ ਨੌਜਵਾਨ ਮਹਿਲਾ ਖਿਡਾਰਨ ਬਣ ਜਾਂਦੀ। ਕੋਕੋ ਪਿਛਲੇ ਸਾਲ ਵੀ ਫਰੈਂਚ ਓਪਨ ਦੇ ਕੁਆਰਟਰ ਫਾਈਨਲ ’ਚ ਹਾਰ ਗਈ ਸੀ। ਪਰ ਇਸ ਸਾਲ ਉਹ ਫਾਈਨਲ ’ਚ ਪਹੁੰਚ ਗਈ ਸੀ ਤੇ ਉਸ ਦਾ ਕੱਪ ਜਿੱਤਣ ਦਾ ਸੁਫ਼ਨਾ ਟੁੱਟ ਗਿਆ।

https://twitter.com/rolandgarros/status/1533095952776568833?ref_src=twsrc%5Etfw%7Ctwcamp%5Etweetembed%7Ctwterm%5E1533095952776568833%7Ctwgr%5E%7Ctwcon%5Es1_c10&ref_url=about%3Asrcdoc

ਇਗਾ ਨੇ ਕੀਤੀ ਵੀਨਸ ਵਿਲੀਅਮਸ ਦੇ ਰਿਕਾਰਡ ਦੀ ਬਰਾਬਰੀ

ਇਸ ਜਿੱਤ ਨਾਲ ਹੀ ਇਗਾ ਨੇ ਵੀਨਸ ਵਿਲੀਅਮਸ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਵੀਨਸ ਨੇ ਸਾਲ 2000 ’ਚ ਲਗਾਤਾਰ 35 ਮੈਚ ਜਿੱਤੇ ਸਨ। ਇਗਾ ਨੇ 22 ਸਾਲਾਂ ਬਾਅਦ ਉਨ੍ਹਾਂ ਦੇ ਰਿਕਾਰਡ ਦੀ ਬਰਾਬਰੀ ਕਰਦਿਆਂ 35 ਮੁਕਾਬਲੇ ਜਿੱਤ ਲਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ