6-2 ਨਾਲ ਪ੍ਰਾਪਤੀ ਕੀਤੀ ਜਿੱਤ
ਵਾਰਸਾ (ਪੋਲੈਂਡ)। ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ (53 ਕਿੱਲੋਗ੍ਰਾਮ) ਨੇ ਦੋ ਉਲਟਫੇਰ ਕਰਦਿਆਂ ਸ਼ਾਨਦਾਰ ਜਿੱਤ ਨਾਲ ਪੋਲੈਂਡ ਓਪਨ ਦੇ ਫਾਈਨਲ ’ਚ ਪਹੁੰਚਣ ਨਾਲ ਹੀ ਇਹ ਸਾਬਿਤ ਕੀਤਾ ਕਿ ਟੋਕੀਓ ਓਲੰਪਿਕ ਦੇ ਲਈ ਉਨ੍ਹਾਂ ਦੀਆਂ ਤਿਆਰੀਆਂ ਸਹੀ ਦਿਸ਼ਾ ’ਚ ਅੱਗੇ ਵਧ ਰਹੀ ਹੈ ।
ਵਿਨੇਸ਼ ਨੂੰ 2019 ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਏਕਾਤੇਰੀਨਾ ਪੋਲੇਸ਼ਚੁਕ ਖਿਲਾਫ਼ ਆਪਣੇ ਸ਼ੁਰੂਆਤੀ ਮੁਕਾਬਲੇ ’ਚ 6-2 ਨਾਲ ਜਿੱਤ ਹਾਸਲ ਕਰਨ ’ਚ ਸੰਘਰਸ਼ ਕਰਨਾ ਪਿਆ ਤਾਂ ਓਧਰ ਅਮਰੀਕੀ ਵਿਰੋਧੀ ਏਮੀ ਏਤਰ ਫੇਰਨਸਾਈਡ ਨੂੰ ਸਿਰਫ਼ 75 ਸੈਂਕਿੰਡ ’ਚ ਹਰਾ ਦਿੱਤਾ ਇਸ ਸਾਲ ਮਾਰਚ ’ਚ ਮਾਰਤੇਓ ਪੇਲੀਕੋਨ ਤੇ ਅਪਰੈਲੀ ’ਚ ਏਸ਼ੀਆਈ ਚੈਂਪੀਅਨਸ਼ਿਪ ’ਚ ਸੋਨ ਜਿੱਤਣ ਵਾਲੀ 26 ਸਾਲਾ ਪਹਿਲਵਾਨ ਲਗਾਤਾਰ ਤੀਜੇ ਟੂਰਨਾਮੈਂਟ ’ਚ ਇੱਕ ਹੋਰ ਸੋਨ ਤਮਗਾ ਜਿੱਤਣ ਦੇ ਕਰੀਬ ਹੈ।
ਵਿਨੇਸ਼ ਨੂੰ ਸ਼ੁਰੂਆਤੀ ਗੇੜ ’ਚ ਪੋਲੇਸ਼ਚੁਕ ਦੀ ਰੱਖਿਆਤਮਕ ਖੇਡ ਨਾਲ ਸਖ਼ਤ ਚੁਣੌਤੀ ਮਿਲੀ ਉਨ੍ਹਾਂ ਰੂਸ ਦੀ ਇਸ ਪਹਿਲਵਾਨ ਖਿਲਾਫ਼ ਖੱਬੇ ਪੈਰੇ ’ਤੇ ਹਮਲਾ ਕਰਨ ਦੀ ਰਣਨੀਤੀ ਅਪਣਾਈ ਪਰ ਉਨ੍ਹਾਂ ਦਾ ਦਾਅ ਉਲਟ ਪੈ ਗਿਆ ਤੇ ਪੋਲੇਸ਼ਚੁਕ ਨੇ 2-0 ਦਾ ਵਾਧਾ ਕਾਇਮ ਕਰ ਲਿਆ। ਵਿਨੇਸ਼ ਨੇ ਦੂਜੇ ਰਾਊਂਡ ’ਚ ਵਿਰੋਧੀ ਦੇ ਦੋਵੇਂ ਪੈਰਾਂ ’ਤੇ ਹਮਲਾ ਕੀਤਾ ਤੇ ਸਕੋਰ ਨੂੰ 2-2 ਕਰਨ ’ਚ ਸਫ਼ਲ ਰਹੀ ਪੋਲੇਸ਼ਚੁਕ ਨੇ ਇਸ ਤੋਂ ਬਾਅਦ ਤਕਨੀਕੀ ਗਲਤੀ ਕਰ ਦਿੱਤੀ ਜਿਸ ਨਾਲ ਵਿਨੇਸ਼ ਨੇ ਦੋ ਅੰਕ ਹੋਰ ਹਾਸਲ ਕਰ ਲਏ ਉਨ੍ਹਾਂ ਰੂਸੀ ਪਹਿਲਵਾਨ ਨੂੰ ਇੱਕ ਹੋਰ ਵਾਰ ਪਟਖਣੀ ਦੇ ਕੇ 6-2 ਨਾਲ ਮੁਕਾਬਲਾ ਆਪਣੇ ਨਾਂਅ ਕਰ ਲਿਆ। ਅਗਲੇ ਗੇੜ ’ਚ ਹਾਲਾਂਕਿ ਉਨ੍ਹਾਂ ਆਸਾਨੀ ਨਾਲ ਜਿੱਤ ਮਿਲ ਗਈ ਉਨ੍ਹਾਂ ਅਮਰੀਕੀ ਪਹਿਲਵਾਨ ਨੂੰ ਸਿਰਫ਼ 75 ਸੈਂਕਿੰਡ ’ਚ ਹਰਾ ਦਿੱਤਾ ਇਸ ਤੋਂ ਪਹਿਲਾਂ ਅੰਸ਼ੂ ਮਲਿਕ ਨੂੰ ਬੁਖਾਰ ਦੇ ਕਾਰਨ 57 ਕਿੱਲੋਗ੍ਰਾਮ ਦੇ ਟੂਰਨਾਮੈਂਟ ਤੋਂ ਹਟਣਾ ਪਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।