ਸਾਡੇ ਨਾਲ ਸ਼ਾਮਲ

Follow us

13.9 C
Chandigarh
Friday, January 23, 2026
More
    Home Breaking News World Punjabi...

    World Punjabi Conference: ਕਾਵਿ ਪੁਸਤਕ ‘ਮੈਂ ਪੂਣੀ ਕੱਤੀ ਰਾਤ ਦੀ’ ਤੇ ‘ਮੇਰੇ ਪੰਜ ਦਰਿਆ’ ਲਾਹੌਰ ’ਚ ਲੋਕ ਅਰਪਣ

    World Punjabi Conference
    ਲਾਹੌਰ (ਪਾਕਿਸਤਾਨ) ਵਿਖੇ ਵੱਖ ਵੱਖ ਪੁਸਤਕਾਂ ਨੂੰ ਲੋਕ ਅਰਪਣ ਕੀਤੇ ਜਾਣ ਸਮੇਂ ਲੇਖਕ।

    World Punjabi Conference: (ਜਸਵੀਰ ਸਿੰਘ ਗਹਿਲ) ਲੁਧਿਆਣਾ। ਵਿਸ਼ਵ ਪੰਜਾਬੀ ਕਾਨਫਰੰਸ ਦੇ ਆਖਰੀ ਦਿਨ ਲਾਹੌਰ ਵਿਖੇ ਹੋਈ ਪਾਕਿਸਤਾਨੀ ਉੱਘੀ ਪੰਜਾਬੀ ਤੇ ਉਰਦੂ ਕਵਿੱਤਰੀ ਤੇ ਕਹਾਣੀਕਾਰ ਬੁਸ਼ਰਾ ਐਜਾਜ਼ ਦੀ ਕਾਵਿ ਪੁਸਤਕ ‘ਮੈਂ ਪੂਣੀ ਕੱਤੀ ਰਾਤ ਦੀ’ ਦੇ ਗੁਰਮੁਖੀ ਐਡੀਸ਼ਨ ਤੇ ਗੁਰਭਜਨ ਗਿੱਲ ਦੇ ਗੀਤ ਸੰਗ੍ਰਹਿ ‘ਮੇਰੇ ਪੰਜ ਦਰਿਆ’ ਨੂੰ ਲਾਹੌਰ ਵਿੱਚ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਫ਼ਖ਼ਰ ਜ਼ਮਾਂ, ਡਾ. ਦੀਪਕ ਮਨਮੋਹਨ ਸਿੰਘ, ਸਹਿਜਪ੍ਰੀਤ ਸਿੰਘ ਮਾਂਗਟ ਤੇ ਹੋਰ ਲੇਖਕ ਹਾਜ਼ਰ ਸਨ।

    ਬੁਸ਼ਰਾ ਐਜਾਜ਼ ਦੀ ਕਾਵਿ ਪੁਸਤਕ ਨੂੰ ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ ਦੇ ਸੰਚਾਲਕ ਸਤੀਸ਼ ਗੁਲਾਟੀ ਨੇ ਗੁਰਦੇਵ ਸਿੰਘ ਪੰਧੇਰ ਪਾਸੋਂ ਲਿਪੀਅੰਤਰਣ ਕਰਕੇ ਛਾਪਿਆ ਹੈ। ਜਦੋਂਕਿ ਪ੍ਰੋ. ਗੁਰਭਜਨ ਸਿੰਘ ਦੇ ਦੋਹਾਂ ਗੀਤ ਸੰਗ੍ਰਹਿਆਂ ‘ਫੁੱਲਾਂ ਦੀ ਝਾਂਜਰ’ ਤੇ ‘ਪਿੱਪਲ ਪੱਤੀਆਂ’ ਨੂੰ ਇੱਕ ਜਿਲਦ ਵਿੱਚ ਸ਼ਾਹਮੁਖੀ ਲਿਪੀ ਵਿੱਚ ‘ਮੇਰੇ ਪੰਜ ਦਰਿਆ’ ਨਾਂਅ ਹੇਠ ਪ੍ਰਕਾਸ਼ਿਤ ਕਰਕੇ ਲੋਕ ਅਰਪਣ ਕੀਤਾ ਜਿਸਦਾ ਸ਼ਾਹਮੁਖੀ ਲਿਪੀਅੰਤਰਣ ਮੁਹੰਮਦ ਆਸਿਫ਼ ਰਜ਼ਾ ਨੇ ਕੀਤਾ ਹੈ।

    ਇਹ ਵੀ ਪੜ੍ਹੋ: Chinese Door Banned: ਦੇਵੀਗੜ੍ਹ ’ਚ ਚਾਈਨਾ ਡੋਰ ਦੇ ਗੱਟੂ ਕੀਤੇ ਬਰਾਮਦ

    ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਬੁਸ਼ਰਾ ਐਜਾਜ਼ ਕਵਿਤਾ ਲਿਖਣ ਤੋਂ ਇਲਾਵਾ ਵੱਖ-ਵੱਖ ਮਸਲਿਆਂ ’ਤੇ ਅਖ਼ਬਾਰੀ ਕਾਲਮ ਵੀ ਲਿਖਦੀ ਹੈ। ਜਿਸ ਦੀ ਪਹਿਲੀ ਲਿਖਤ ਸਫ਼ਰਨਾਮਾ ਰੂਪ ਵਿੱਚ 1987 ਵਿੱਚ ਅਰਜ਼ ਏ ਹਾਲ ਨਾਮ ਹੇਠ ਬੁਸ਼ਰਾ ਐਜਾਜ਼ ਪਬਲੀਕੇਸ਼ਨ ਵੱਲੋਂ ਛਪੀ ਸੀ। ਇਸ ਦਾ ਦੂਜਾ ਐਡੀਸ਼ਨ ਪ੍ਰਸਿੱਧ ਪ੍ਰਕਾਸ਼ਨ ਅਦਾਰੇ ‘ਸੰਗ ਏ ਮੀਲ’ ਲਾਹੌਰ ਨੇ 1995 ਵਿੱਚ ਛਾਪਿਆ।

    ਵਿਸ਼ਵ ਪੰਜਾਬੀ ਕਾਂਗਰਸ ਦੇ ਚੀਫ ਕੋਆਰਡੀਨੇਟਰ ਸਹਿਜਪ੍ਰੀਤ ਸਿੰਘ ਮਾਂਗਟ ਨੇ ਕਿਹਾ ਕਿ ਸਾਲ 2022 ਵਿੱਚ ਲਾਹੌਰ ਵਿਖੇ ਹੀ ਹੋਈ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਉਸ ਦੀ ਇਹ ਕਾਵਿ ਪੁਸਤਕ ‘ਮੈਂ ਪੂਣੀ ਕੱਤੀ ਰਾਤ ਦੀ’ (ਸ਼ਾਹਮੁਖੀ ਅੱਖਰਾਂ ਵਿੱਚ) ਵੀ ਲੋਕ ਅਰਪਣ ਕੀਤੀ ਸੀ। ਹੁਣ ਇਸ ਕਾਵਿ ਕਿਤਾਬ ਨੂੰ ਸਾਲ 2025 ਵਿੱਚ ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਗੁਰਦੇਵ ਸਿੰਘ ਪੰਧੇਰ ਪਾਸੋਂ ਗੁਰਮੁਖੀ ਵਿੱਚ ਲਿਪੀਅੰਤਰ ਕਰਕੇ ਛਾਪਿਆ ਜਾਣਾ ਮਾਣ ਦੀ ਗੱਲ ਹੈ। World Punjabi Conference

    ਉਨਾਂ ਦੱਸਿਆ ਕਿ ਇਸ ਕਾਨਫਰੰਸ ਵਿੱਚ ਲੇਖਕ ਸਹਿਜਪ੍ਰੀਤ ਸਿੰਘ ਮਾਂਗਟ ਦੀ ਲਿਖੀ ਸਹਿਜ ਮਤੀਆਂ (ਕਵਿਤਾ), ਲੇਖਕ ਤ੍ਰੈਲੋਚਨ ਲੋਚੀ ਦੀ ਦਿਲ ਦਰਵਾਜ਼ੇ (ਗ਼ਜ਼ਲਾਂ), ਲੇਖਕ ਗੁਰਭਜਨ ਗਿੱਲ ਦੀ ਮੇਰੇ ਪੰਜ ਦਰਿਆ (ਗੀਤ), ਲੇਖਕ ਨਵਦੀਪ ਸਿੰਘ ਗਿੱਲ ਦੀ ਪੰਜ ਆਬ ਦੇ ਸ਼ਾਹ ਅਸਵਾਰ (ਦੋਹਾਂ ਪੰਜਾਬਾਂ ਦੇ ਖਿਡਾਰੀਆਂ ਦੇ ਰੇਖਾ ਚਿੱਤਰ), ਜੰਗ ਬਹਾਦਰ ਗੋਇਲ ਦੀ ਸਾਹਿੱਤ ਸੰਜੀਵਨੀ (ਵਾਰਤਕ) ਲੇਖਕ, ਸਤਨਾਮ ਸਿੰਘ ਮਾਣਕ ਦੀ ਬਾਤਾਂ ਵਾਘਿਉਂ ਪਾਰ ਦੀਆਂ (ਸਫ਼ਰਨਾਮਾ), ਸਰਬਜੀਤ ਜੱਸ ਦੀ ਲੁਕੀ ਹੋਈ ਅੱਖ (ਕਵਿਤਾਵਾਂ) ਤੇ ਹਰਮੀਤ ਵਿਦਿਆਰਥੀ ਦੀ ਮੈਂ ਚਸ਼ਮਦੀਦ (ਕਵਿਤਾਵਾਂ) ਗੁਰਮੁਖੀ ਤੋਂ ਸ਼ਾਹਮੁਖੀ ਵਿੱਚ ਲੋਕ ਅਰਪਣ ਕੀਤੀਆਂ ਗਈਆਂ ਹਨ। ਇਸ ਮੌਕੇ ਪਾਕਿਸਤਾਨ ਦੀ ਪ੍ਰਸਿੱਧ ਕਵਿੱਤਰੀ ਤਾਹਿਰਾ ਸਰਾ, ਸਹਿਜਪ੍ਰੀਤ ਸਿੰਘ ਮਾਂਗਟ, ਜਸਵਿੰਦਰ ਕੌਰ ਗਿੱਲ, ਨਵਦੀਪ ਸਿੰਘ ਗਿੱਲ ਤੇ ਕੁਝ ਹੋਰ ਲੇਖਕ ਹਾਜ਼ਰ ਸਨ।

    LEAVE A REPLY

    Please enter your comment!
    Please enter your name here