ਕਸ਼ਮੀਰ ਨੂੰ ਮੋਦੀ ਵੱਲੋਂ ਭਾਵੁਕ ਅਪੀਲ, ਵਿਕਾਸ ਦੇ ਰਾਹ ‘ਤੇ ਵਧੋ, ਪੂਰਾ ਦੇਸ ਤੁਹਾਡੇ ਨਾਲ

ਮੱਧ ਪ੍ਰਦੇਸ਼। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਸ਼ਮੀਰ ‘ਤੇ ਚੁੱਪ ਤੋੜਦਿਆਂ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਸ਼ਮੀਰ ਨੂੰ ਫਿਰ ਤੋਂ ਧਰਤੀ ਦਾ ਸਵਰਗ ਬਣਾਉਣ ਦੀ ਕੋਸ਼ਿਸ਼ ਕਰਨੇ। ਪ੍ਰਧਾਨ ਮੰਤਰੀ ਨੇ ਅੱਜ ਮੱਧ ਪ੍ਰਦੇਸ਼ ‘ਚ ਆਜ਼ਾਦੀ ਦੇ 70 ਵਰ੍ਹਿਆਂ ਤੇ ਭਾਰਤ ਛੱਡੋ ਅੰਦੋਲਨ ਦੀ ਵਰ੍ਹੇਗੰਢ ਮੌਕੇ ‘ਤੇ ‘ਯਾਦ ਕਰੋ ਕੁਰਬਾਨੀ’ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਇਹ ਗੱਲਾਂ ਕਹੀਆਂ। ਉਨ੍ਹਾਂ ਆਪਣੇ ਬਿਆਨ ‘ਚ ਕਿਹਾ ਕਿ ਮੈਂ ਦੇਸ਼ ਦਾ ਧੰਨਵਾਦ ਕਰਦਾ ਹਾਂ। ਮੈਂ ਕਾਂਗਰਸ ਨੂੰ ਧੰਨਵਾਦ ਕਰਨਾ ਚਾਹੁੰਦਾ ਹੈ ਕਿ ਅਸੀਂ ਸਾਰਿਆਂ ਨੇ ਕਸ਼ਮੀਰ ਦੇ ਮੁੱਦੇ ਨਾਲ ਨਜਿੱਠਣ ਲਈ ਬਹੁਤ ਸੁਚੱਜੇ ਢੰਗ ਨਾਲ ਵਿਵਹਾਰ ਕੀਤਾ।

ਮੋਦੀ ਨੇ ਕਿਹਾ ਕਿ ਹਰ ਭਾਰਤੀ ਕਸ਼ਮੀਰ ਨਾਲ ਪਿਆਰ ਕਰਦਾ ਹੈ। ਉਨ੍ਹਾ ਕਿਹਾ ਕਿ ਹਰ ਭਾਰਤੀ ਕਸ਼ਮੀਰ ਜਾਣਾ ਚਾਹੁੰਦਾ ਹੈ, ਹਰ ਭਾਰਤੀ ਕਸ਼ਮੀਰ ਨਾਲ ਪਿਆਰ ਕਰਦਾ ਹੈ। ਅਸੀਂ ਉਨ੍ਹਾਂ ਲੋਕਾਂ ‘ਚੋਂ ਹਾਂ ਜੋ ਕਸ਼ਮੀਰ ਦੀ ਗੱਲ ਆਉਣ ‘ਤੇ ਅਟਲ ਬਿਹਾਰੀ ਦੇ ਰਾਹ ‘ਤੇ ਚਲਦੇ ਹਾਂ। ਕਸ਼ਮੀਰ ਜੋ ਕਿ ਸਾਰਿਆਂ ਨੂੰ ਇੰਨਾ ਪਿਆਰ ਦਿੰਾਦ ਹੈ, ਉਸ ਨੂੰ ਕੁਝ ਲੋਕ ਬਹੁਤ ਨੁਕਸਾਨ ਪਹੁੰਚਾ ਰਹੇ ਹਨ।

ਇਹ ਵੀ ਪੜ੍ਹੋ : ਦਿਖਾਉਣ ਨੂੰ ਲਾਗੂ ਹੋਈ ਆਨ ਲਾਈਨ ਤਬਾਦਲਾ ਨੀਤੀ, ਚੁੱਪ-ਚੁਪੀਤੇ ਹੋ ਰਹੇ ਹਨ ਅਧਿਆਪਕਾਂ ਦੇ ਤਬਾਦਲੇ

ਮੋਦੀ ਨੇ ਮੰਚ ਤੋਂ ਕਿਹਾ ਕਿ ਹਰ ਕਸ਼ਮੀਰੀ ਇੱਕ ਭਾਰਤੀ ਵਾਂਗ ਆਜ਼ਾਦੀ ਦਾ ਹੱਕਦਾਰ ਹੈ। ਉਨ੍ਹਾਂ ਕਿਹਾ ਕਿ ਅਸੀ ਕਸ਼ਮੀਰ ਦੇ ਹਰ ਨੌਜਵਾਨਾਂ ਦਾ ਸੁਨਹਿਰਾ ਭਵਿੱਖ ਚਾਹੁੰਦੇ ਹਾਂ। ਦੁੱਖ ਹੈ ਕਿ ਜਿਹੜੇ  ਬੱਚਿਆਂ, ਨੌਜਵਾਨਾਂ ਦੇ ਹੱਥ ‘ਚ ਲੈਪਟਾਪ, ਕਿਤਾਬਾਂ , ਬੈਟ ਹੋਣਾ ਚਾਹੀਦਾ ਹੈ, ਮਨ ‘ਚ ਸੁਫ਼ਨੇ ਹੋਣੇ ਚਾਹੀਦੇ ਹਨ, ਉਨ੍ਹਾਂ ਦੇ ਹੱਥ ‘ਚ ਪੱਥਰ ਹੁੰਦੇ ਹਨ। ਪ੍ਰਧਨ ਮੰਤਰੀ ਲੇ ਕਿਹਾ ਕਿ ਕਸ਼ਮੀਰ ਸਮੱਸਿਆ ਦਾ ਹੱਲ ਵਿਕਾਸ ‘ਚ ਭਾਲਣ ਦੀ ਕੋਸ਼ਿਸ਼ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਚਾਹੇ ਉਹ ਮਹਿਬੂਬਾ ਜੀ ਦੀ ਅਗਵਾਈ ‘ਚ ਜੰਮੂ-ਕਸ਼ਮੀਰ ਦੀ ਸਰਕਾਰ ਹੋਵੇ ਜਾਂ ਕੇਂਦਰ ਸਰਕਾਰ, ਅਸੀਂ ਵਿਕਾਸ ਜ਼ਰੀਏ ਸਾਰੀਆਂ ਸਮੱਸਿਆਵਾਂ ਦਾ ਇਕੱਠਾ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।