ਜੰਮੂ ਕਸ਼ਮੀਰ ’ਤੇ ਪੀਐਮ ਮੋਦੀ ਦੀ ਉੱਚ ਪੱਧਰੀ ਮੀਟਿੰਗ, ਰੱਖਿਆ ਮੰਤਰੀ, ਗ੍ਰਹਿ ਮੰਤਰੀ ਤੇ ਐਨਐਸਏ ਡੋਭਾਲ ਨੇ ਲਿਆ ਹਿੱਸਾ

ਡ੍ਰੋਨ ਹਮਲਾ ਇੱਕ ਨਵੀਂ ਤਕਨੀਕੀ ਧਮਕੀ, ਕੰਟਰੋਲ ਰੇਖਾ ’ਤੇ ਅਲਰਟ ਆਈਜੀਪੀ

ਨਵੀਂ ਦਿੱਲੀ। ਜੰਮੂ ਕਸ਼ਮੀਰ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ’ਤੇ ਇੱਕ ਉੱਚ ਪੱਧਰੀ ਮੀਟਿੰਗ ਹੋਈ ਇਸ ਮੀਟਿੰਗ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਹਿੱਸਾ ਲਿਆ ਇਸ ਬੈਠਕ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਏਅਰਫੋਰਸ ਚੀਫ਼ ਨੇ ਬ੍ਰੀਫ਼ ਕੀਤਾ ਹੈ ।

ਦਰਅਸਲ ਹਾਲ ਹੀ ’ਚ ਜੰਮੂ ਏਅਰਫੋਰਸ ਸਟੇਸ਼ਨ ’ਤੇ ਡਰੋਨ ਹਮਲਾ ਹੋਇਆ ਹੇ ਐਨਐਸਏ ਡੋਭਾਲ ਤੇ ਰੱਖਿਆ ਮੰਤਰੀ ਪੀਐਮ ਨੂੰ ਜੰਮੂ ’ਚ ਸੁਰੱਖਿਆ ਤਿਆਰੀਆਂ ਸਬੰਧੀ ਅਪਡੇਟ ਦਿੱਤਾ ਕਸ਼ਮੀਰ ਰੇਂਜ ਦੇ ਪੁਲਿਸ ਆਈਜੀ ਵਿਜੈ ਕੁਮਾਰ ਨੇ ਮੰਗਲਵਾਰ ਨੂੰ ਕਿਹਾ ਕਿ ਡਰੋਨ ਹਮਲਾ ਇੱਕ ਨਵੀਂ ਤਕਨੀਕੀ ਧਮਕੀ ਹੈ ਜਿਸ ਦਾ ਜਵਾਬ ਤਕਨੀਕ ਨਾਲ ਹੀ ਦਿੱਤਾ ਜਾਵੇਗਾ ਤੇ ਇਸ ਤਰ੍ਹਾਂ ਦੀਆਂ ਵਧਦੀਆਂ ਘਟਨਾਵਾਂ ਨੂੰ ਵੇਖਦਿਆਂ ਮਹੱਤਵਪੂਰਨ ਸਥਾਨਾਂ ਤੇ ਕੰਟਰੋਲ ਰੇਖਾ ’ਤੇ ਸੁਰੱਖਿਆ ਵਧਾ ਦਿੱਤਾ ਗਈ ਹੈ ਜੰਮੂ ’ਚ ਐਤਵਾਰ ਨੂੰ ਭਾਰਤੀ ਹਵਾਹੀ ਫੌਜ ਦੇ ਅੱਡੇ ’ਤੇ ਇੱਕ ਡਰੋਨ ਹਮਲੇ ਤੇ ਕਾਲੂਚਕ ਫੌਜ ਹਵਾਈ ਅੱਡੇ ’ਤੇ ਐਤਵਾਰ ਤੇ ਸੋਮਵਾਰ ਅੱਧੀ ਰਾਤ ਦੋ ਡਰੋਨ ਉਪਕਰਨਾਂ ਨੂੰ ਮਾਰ ਸੁੱਟਣ ਦੀ ਘਟਨਾ ਨਾਲ ਜੁੜੇ ਪੱਤਰਕਾਰਾਂ ਦੇ ਸਵਾਲ ’ਤੇ ਕੁਮਾਰ ਨੇ ਇਹ ਗੱਲ ਕਹੀ ਹੈ ਉਨ੍ਹਾਂ ਕਿਹਾ ਡਲ ਝੀਲ ’ਤੇ ਜੋ ਡਰੋਨ ਦਿਖਾਈ ਦਿੱਤਾ ਸੀ ਉਸ ਨੂੰ ਜ਼ਬਤ ਕਰ ਲਿਆ ਗਿਆ ਹੈ ਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਹੋ ਚੁੱਕੀ ਹੈ।

ਹੁਣ ਸੁੰਜਵਾ ਮਿਲਟਰੀ ਸਟੇਸ਼ਨ ਕੋਲ ਦਿਖੇ ਡਰੋਨ

ਸਰਹੱਦ ਪਾਰ ਬੈਠਾ ਦੁਸ਼ਮਣ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ ਜੰਮੂ ਦੇ ਕਾਲੂਚਕ ਮਿਲਟਰੀ ਸਟੇਸ਼ਨ ਕੋਲ ਹੁਣ ਸੁੰਜਵਾ ਮਿਲਟਰੀ ਸਟੇਸ਼ਨ ਕੋਲ ਡਰੋਨ ਦੇਖੇ ਜਾਣ ਦੀਆਂ ਖਬਰਾਂ ਹਨ ਸੂਤਰਾਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਸੁੰਜਵਾ ਇਲਾਕੇ ’ਚ ਸਵੇਰੇ ਕਰੀਬ ਸਾਢੇ ਤਿੰਨ ਵਜੇ ਇੱਕ ਡਰੋਨ ਦੇਖਿਆ ਜੰਮੂ ’ਚ ਫੌਜੀ ਅਦਾਰਿਆਂ ’ਤੇ ਤਿੰਨ ਦਿਨਾਂ ’ਚ ਤੀਜੀ ਵਾਰ ਡਰੋਨ ਨੂੰ ਮੰਡਰਾਉਂਦਿਆ ਦੇਖਿਆ ਗਿਆ ਹੈ ਹਾਲਾਕਿ ਫੌਜ ਦੇ ਬੁਲਾਰੇ ਨੇ ਅਜਿਹੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ ਖਤਰੇ ਨੂੰ ਵੇਖਦਿਆਂ ਫੌਜੀ ਅਦਾਰਿਆਂ ’ਚ ਐਂਟਰੀ ਡਰੋਨ ਗਨ ਸਮੇਤ ਐਨਅੇਸਜੀ ਕਮਾਂਡੋ ਤਾਇਨਾਤ ਕੀਤੇ ਗਏ ਹਨ ਕਿਸੇ ਵੀ ਜਗ੍ਹਾ ਡਰੋਨ ਉਡਦਾ ਦੇਖ ਜਵਾਬੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।