PM Kisan Yojana : ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਕਿਸਾਨਾਂ ਨੂੰ ਵੱਡਾ ਤੋਹਫ਼ਾ ਦੇ ਸਕਦੀ ਹੈ, ਦਰਅਸਲ ਕੇਂਦਰ ਸਰਕਾਰ ਪੀਐੱਮ ਕਿਸਾਨ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਮਿਲਣ ਵਾਲੇ ਪੈਸਿਆਂ ਨੂੰ ਵਧਾਉਣ ’ਤੇ ਵਿਚਾਰ ਕਰ ਰਹੀ ਹੈ, ਵਰਤਮਾਨ ’ਚ ਕਿਸਾਨਾਂ ਨੂੰ ਪੀਐੱਮ ਕਿਸਾਨ ਯੋਜਨਾ ਦੇ ਤਹਿਤ ਹਰ ਸਾਲ 6 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ, ਜੋ ਜਲਦ ਹੀ 8 ਹਜ਼ਾਰ ਰੁਪਏ ਕੀਤੇ ਜਾ ਸਕਦੇ ਹਨ। ਮਿਲੀ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਪੀਐੱਮ ਕਿਸਾਨ ਨਿਧੀ ਦੀ ਰਾਸ਼ੀ ਨੂੰ ਵਧਾਉਣ ਅਤੇ ਗਰੀਬ ਕਲਿਆਣ ਅੰਨ ਯੋਜਨਾ ਨੂੰ ਵਧਾਉਣ ’ਤੇ ਵਿਚਾਰ ਕਰ ਰਹੀ ਹੈ, ਹਲਾਂਕਿ ਹੁਣ ਤੱਕ ਇਸ ਬਾਰੇ ਕੋਈ ਅਧਿਕਾਰਿਕ ਸੂਚਨਾ ਸਾਹਮਣੇ ਨਹੀਂ ਆਈ ਹੈ।
ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ | PM Kisan Yojana
ਕੇਂਦਰ ਸਰਕਾਰ ਦੁਆਰਾ ਕਿਸਾਨਾਂ ਨੂੰ ਆਰਥਿਕ ਸਹਾਇਤਾ ਦੇਣ ਦੇ ਉਦੇਸ਼ ਨਾਲ ਸਾਲ 2019 ’ਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਸ਼ੁਰੂ ਕੀਤੀ ਗਈ ਸੀ, ਇਸ ਯੋਜਨਾ ਦੇ ਜ਼ਰੀਏ ਕਿਸਾਨਾਂ ਨੂੰ ਸਾਲ ਭਰ ’ਚ 5 ਹਜ਼ਾਰ ਰੁਪਏ ਟਰਾਂਸਫਰ ਕੀਤੇ ਜਾਂਦੇ ਹਨ, ਅਤੇ ਹੁਣ ਤੱਕ ਇਸ ਯੋਜਨਾ ਦੀਆਂ 15 ਕਿਸ਼ਤਾਂ ਦੇ ਪੈਸੇ ਕਿਸਾਨਾਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੇ ਜਾ ਚੁੱਕੇ ਹਨ, 15 ਨਵੰਬਰ 2023 ਨੂੰ ਪੀਐੱਮ ਮੋਦੀ ਨੇ ਕਿਸਾਨ ਸਨਮਾਨ ਨਿਧੀ ਦੀ 15ਵੀਂ ਕਿਸ਼ਤ ਕਿਸਾਨਾਂ ਦੇ ਖਾਤਿਆਂ ’ਚ ਟਰਾਂਸਫਰ ਕੀਤੀਆਂ ਸਨ, ਹੁਣ ਫਰਵਰੀ ਮਹੀਨੇ ਤੱਕ ਕਿਸਾਨਾਂ ਦੇ ਖਾਤਿਆਂ ’ਚ 16ਵੀਂ ਕਿਸ਼ਤ ਦੇ ਪੈਸੇ ਟਰਾਂਸਫਰ ਕੀਤੇ ਜਾ ਸਕਦੇ ਹਨ।
ਅੰਤਰਿਮ ਬਜ਼ਟ ’ਚ ਮਿਲ ਸਕਦਾ ਹੈ ਤੋਹਫ਼ਾ
ਲੋਕ ਸਭਾ ਚੋਣਾਂ ਤੋਂ ਪਹਿਲਾਂ ਫਰਵਰੀ 2024 ’ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੰਤਰਿਮ ਬਜ਼ਟ ਪੇਸ਼ ਕਰਨਗੇ, ਜਿਸ ’ਚ ਕਈ ਵੱਡੇ ਐਲਾਨ ਕੀਤੇ ਜਾ ਸਕਦੇ ਹਨ, ਅਜਿਹਾ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਪੀਐੱਮ ਕਿਸਾਨ ਯੋਜਨਾ ਦੀ ਕਿਸ਼ਤ ਵਧਾਉਣ ਦਾ ਐਲਾਨ ਅੰਤਰਿਮ ਬਜ਼ਟ ’ਚ ਕੀਤਾ ਜਾ ਸਕਦਾ ਹੈ।
ਕੀ ਹੈ ਅੰਤਰਿਮ ਬਜ਼ਟ? | India Budget
ਅੰਤਰਿਮ ਬਜ਼ਟ ਨੂੰ ਅਸਥਾਈ ਬਜ਼ਟ ਕਿਹਾ ਜਾਦਾ ਹੈ, ਜਿਸ ਸਾਲ ਲੋਕ ਸਭਾ ਚੋਣਾਂ ਹੁੰਦੀਆਂ ਹਨ, ਉਦੋਂ ਸਰਕਾਰ ਦੇ ਕੋਲ ਪੂਰਾ ਬਜ਼ਟ ਪੇਸ਼ ਕਰਨ ਲਈ ਸਮਾਂ ਨਹੀਂ ਹੁੰਦਾ, ਤਾਂ ਅਜਿਹੇ ’ਚ ਸਰਕਾਰ ਅੰਤਰਿਮ ਬਜ਼ਟ ਪੇਸ਼ ਕਰਦੀ ਹੈ, ਇਸ ਸਾਲ ਅਪਰੈਲ ਤੇ ਮਈ ਮਹੀਨੇ ’ਚ ਚੋਣਾਂ ਹੋਣੀਆਂ ਹਨ, ਜਿਸ ਤੋਂ ਪਹਿਲਾਂ ਫਰਵਰੀ ਮਹੀਨੇ ’ਚ ਅੰਤਰਿਮ ਬਜ਼ਟ ਪੇਸ਼ ਕੀਤਾ ਜਾਵੇਗਾ।
ਅੰਤਰਿਮ ਬਜ਼ਟ ’ਚ ਹੋਇਆ ਪੀਮਐੱਮ ਕਿਸਾਨ ਯੋਜਨਾ ਦਾ ਐਲਾਨ | India Budget
ਦਰਅਸਲ ਪੀਯੂਸ਼ ਗੋਇਲ ਨੇ 1 ਫਰਵਰੀ 2019 ਨੂੰ ਭਾਰਤ ਦੇ ਅੰਤਰਿਮ ਕੇਂਦਰੀ ਬਜ਼ਟ ਦੌਰਾਨ ਪੀਐੱਮ ਕਿਸਾਨ ਯੋਜਨਾ ਦਾ ਐਲਾਨ ਕੀਤਾ ਸੀ, 5 ਸਾਲ ਤੋਂ ਇਸ ਯੋਜਨਾ ਦੀ ਰਾਸ਼ੀ ’ਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ ਹੈ, ਪਰ ਹਾਲ ਹੀ ’ਚ ਰਾਜਸਥਾਨ ਵਿਧਾਨ ਸਭਾ ਚੋਣਾਂ ਦੌਰਾਨ ਪੀਐੱਮ ਮੋਦੀ ਨੇ ਕਿਸਾਨ ਯੋਜਨਾ ਦੀ ਰਾਸ਼ੀ ਨੂੰ ਵਧਾਉਣ ਦਾ ਐਲਾਨ ਕੀਤਾ ਸੀ, ਅਜਿਹੇ ’ਚ ਕਿਆਸਅਰਾਈਆਂ ਚੱਲ ਰਹੀਆਂ ਹਨ ਕਿ ਸਰਕਾਰ ਇੱਕ ਵਾਰ ਫਿਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਨੂੰ ਵੱਡਾ ਤੋਹਫ਼ਾ ਦਿੰਦੇ ਹੋਏ ਪੀਐੱਮ ਕਿਸਾਨ ਯੋਜਨਾ ਦੀ ਰਾਸ਼ੀ ’ਚ ਵਾਧਾ ਕਰ ਸਕਦੀ ਹੈ।
Also Read : ਡਾਕਟਰਾਂ ਦਾ ਭਰਤੀ ਘੁਟਾਲਾ : ਪੀਪੀਐਸਸੀ ਦੇ ਸਾਬਕਾ ਮੈਂਬਰ ਡਾ. ਮੋਹੀ ਨੂੰ ਮਿਲੀ ਜ਼ਮਾਨਤ