ਨਵੀਂ ਦਿੱਲੀ। ਭਾਰਤ ਸਰਕਾਰ ਵੱਲੋਂ ਕਿਸਾਨਾਂ ਨੂੰ ਸਹਾਇਤਾ ਰਾਸ਼ੀ ਦਿੱਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ (PM Kisan Yojana) ਦੇ ਤਹਿਤ ਕਿਸਾਨਾਂ ਨੂੰ ਹਰ ਸਾਲ 6000 ਰੁਪਏ ਦਿੱਤੇ ਜਾਂਦੇ ਹਨ। ਇਹ ਰੁਪਏ ਤਿੰਨ ਕਿਸ਼ਤਾਂ ਵਿੱਚ 2000-2000 ਕਰਕੇ ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਭੇਜੇ ਜਾ ਰਹੇ ਹਨ। ਇਸ ਰਾਸ਼ੀ ਨੂੰ ਮੱਧ ਪ੍ਰਦੇਸ਼ ਸੂਬਾ ਸਰਕਾਰ ਵਧਾ ਕੇ ਦੇਣ ਜਾ ਰਹੀ ਹੈ।
ਕਿਸਾਨਾਂ ਨੂੰ ਹੁਣ 12000 ਰੁਪਏ ਸਾਲਾਨਾ ਦਿੱਤੇ ਜਾਇਆ ਕਰਨਗੇ। ਇਹ ਯੋਜਨਾ ਸਿਰਫ਼ ਮੱਧ ਪ੍ਰਦੇਸ਼ ਦੇ ਕਿਸਾਨਾਂ ਲਈ ਹੀ ਲਾਗੂ ਕੀਤੀ ਗਈ ਹੈ। ਹੁਣ ਮੱਧ ਪ੍ਰਦੇਸ਼ ਦੇ ਕਿਸਾਨਾਂ ਦੇ ਖਾਤਿਆਂ ਵਿੱਚ 12 ਹਜ਼ਾਰ ਰੁਪਏ ਦੀ ਰਾਸ਼ੀ ਟਰਾਂਸਫਰ ਕੀਤੀ ਜਾਇਆ ਕਰੇਗੀ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਰਾਜਗੜ੍ਹ ਜ਼ਿਲ੍ਹੇ ’ਚ ਕਿਸਾਨ ਕਲਿਆਣ ਮਹਾਂਕੁੰਭ ਨੂੰ ਸੰਬੋਧਨ ਕਰਦੇ ਹੋਏ ਇਹ ਐਲਾਨ ਕੀਤਾ ਹੈ।
PM Kisan Yojana
ਉਨ੍ਹਾਂ ਕਿਹਾ ਕਿ ਹੁਣ ਸੂਬੇ ਦੇ ਕਿਸਾਨਾਂ ਨੂੰ ਮੁੱਖ ਮੰਤਰੀ ਕਿਸਾਨ ਕਲਿਆਣ ਯੋਜਨਾ ਦੇ ਤਹਿਤ ਸੂਬਾ ਸਰਕਾਰ ਸਾਲਾਨਾ 6 ਹਜ਼ਾਰ ਰੁਪਏ ਦੀ ਰਾਸ਼ੀ ਦੇਵੇਗੀ। ਹੁਣ ਸ਼ਿਵਰਾਜ ਸਕਰਾਰ ਦੇ ਇਸ ਫੈਸਲੇ ਤੋਂ ਬਾਅਦ ਕਿਸਾਨਾਂ ਨੂੰ ਹਰ ਸਾਲ 12 ਹਜ਼ਾਰ ਰੁਪਏ ਦੀ ਆਰਥਿਕ ਮੱਦਦ ਮਿਲਣੀ ਸ਼ੁਰੂ ਹੋ ਜਾਵੇਗੀ, ਜਿਸ ’ਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਤਹਿਤ ਕਿਸਾਨਾ ਨੂੰ ਮਿਲਣ ਵਾਲੀ ਸਾਲਾਨਾ 6 ਹਜ਼ਾਰ ਰੁਪਏ ਦੀ ਰਾਸ਼ੀ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ : ਇਸ ਵਿਭਾਗ ਵੱਲੋਂ ਡਿਜ਼ੀਟਲ ਰਸੀਦਾਂ ਦੀ ਮੱਦਦ ਨਾਲ ਕੀਤੀ ਕਰੋੜਾਂ ਕਾਗਜ਼ਾਂ ਦੀ ਬੱਚਤ
ਮੁੱਖ ਮੰਤਰੀ ਕਿਸਾਨ ਕਲਿਆਣ ਯੋਜਨਾ ਦੇ ਤਹਿਤ ਹੁਣ ਕਿਸਾਨ ਭਰਾਵਾਂ ਨੂੰ 4 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਜਾ ਰਹੀ ਹੈ। ਸੀਐੱਮ ਦੀ ਇਸ ਯੋਜਨਾ ਤੋਂ ਬਾਅਦ ਉਨ੍ਹਾਂ ਨੂੰ ਸਾਲਾਨਾ 6 ਹਜ਼ਾਰ ਰੁਪਏ ਦਿੱਤੇ ਜਾਣਗੇ। ਇਸ ਤਰ੍ਹਾਂ ਪੀਅੱੈਮ ਕਿਸਾਨ ਸਨਮਾਨ ਨਿਧੀ ਦੀ ਸਾਲਾਨਾ ਰਾਸ਼ੀ 6 ਹਜ਼ਾਰ ਰੁਪਏ ਅਤੇ ਹੁਣ ਮੁੱਖ ਮੰਤਰੀ ਕਿਸਾਨ ਕਲਿਆਣ ਯੋਜਨਾ ਦੀ ਰਾਸ਼ੀ 6 ਹਜ਼ਾਰ ਰੁਪਏ ਮਿਲਾ ਕੇ ਕਿਸਾਨਾਂ ਨੂੰ ਕੁੱਲ 12000 ਰੁਪਏ ਦੀ ਮੱਦਦ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਦਿੱਤੀ ਜਾਇਆ ਕਰੇਗੀ।