ਪ੍ਰਧਾਨ ਮੰਤਰੀ ਨੇ ਐਲਪੀਯੂ ਦੀ ਸਾਬਕਾ ਵਿਦਿਆਰਥਣ ਨੂੰ ਪ੍ਰਧਾਨ ਮੰਤਰੀ ਰਿਹਾਇਸ਼ ’ਤੇ ਦਿੱਤਾ ਸੱਦਾ
ਸੱਚ ਕਹੂੰ ਨਿਊਜ਼
ਜਲੰਧਰ, ਮਈ| ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ਦੀ ਐਮਬੀਏ ਦੀ ਸਾਬਕਾ ਵਿਦਿਆਰਥਣ ਮਨਦੀਪ ਕੌਰ ਉਸ ਸਿੱਖ ਵਫ਼ਦ ਦਾ ਮੁੱਖ ਹਿੱਸਾ ਸੀ, ਜਿਸ ਦੀ ਮੇਜ਼ਬਾਨੀ ਹਾਲ ਹੀ ’ਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਦਿੱਲੀ ਰਿਹਾਇਸ਼ ’ਤੇ ਕੀਤੀ ਸੀ| ਮਨਦੀਪ ਕੌਰ ਦਾ ਨਾਂਅ ਅਨੋਖੇ ਪ੍ਰੋਜੈਕਟ ਲਈ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੀ ਮਾਨਤਾ ਸੰਬੰਧੀ ਪ੍ਰਧਾਨ ਮੰਤਰੀ ਦੀ ਮਹਿਮਾਨ ਸੂਚੀ ’ਚ ਦਰਜ ਸੀ|
ਇਸ ਯੋਜਨਾ ਤਹਿਤ ਵੱਡੇ ਸ਼ਹਿਰਾਂ ਦੇ ਨੌਜਵਾਨਾਂ ਨੂੰ ਭਾਰਤ ’ਚ ਹੀ ਆਪਣੇ ਪਿੰਡ ’ਚ ਕੌਮਾਂਤਰੀ ਪੱਧਰ ’ਤੇ ਨੌਕਰੀ ਦੇ ਮੌਕੇ ਮਿਲ ਰਹੇ ਹਨ ਪੁੱਛਣ ’ਤੇ ਮਨਦੀਪ ਨੇ ਪੀਐਮ ਮੋਦੀ ਨਾਲ ਆਪਣੀ ਉੱਦਮਸ਼ੀਲਤਾ ਦੀ ਯਾਤਰਾ ਬਾਰੇ ਸਭ ਕੁਝ ਦੱਸਿਆ, ਅਤੇ ਉਨ੍ਹਾਂ ਨੂੰ ਆਪਣੇ ਅਭਿਨਵ ‘ਗ੍ਰਾਮੀਣ ਆਈਟੀ ਮਾਡਲ’ ਕੋਸ਼ਿਸ਼ ਬਾਰੇ ਵਿਸਥਾਰ ਨਾਲ ਦੱਸਿਆ|
ਇਸ ਮੀਟਿੰਗ ਤੋਂ ਉਤਸ਼ਾਹਿਤ ਐਲਪੀਯੂ ਦੀ ਵਿਦਿਆਰਥਣ ਮਨਦੀਪ ਕੌਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪੀਐਮ ਮੋਦੀ ਦੀ ਦਿੱਲੀ ਰਿਹਾਇਸ਼ ’ਤੇ ‘ਸਿੱਖ ਵਫ਼ਦ’ ਦਾ ਹਿੱਸਾ ਬਣਨ ਦਾ ਸੱਦਾ ਮਿਲਿਆ ਤਾਂ ਉਹ ਬਹੁਤ ਹੈਰਾਨ ਸੀ ਉਸ ਨੇ ਦੱਸਿਆ ਕਿ ਮੈਨੂੰ ਤਿੰਨ ਮਿੰਟ ਲਈ ਪੀਐਮ ਮੋਦੀ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਦੁਨੀਆ ਭਰ ਦੇ ਵਫ਼ਦ ਦਾ ਹਿੱਸਾ ਬਣਨਾ ਅਤੇ ਉਹ ਵੀ ਪ੍ਰਧਾਨ ਮੰਤਰੀ ਨਾਲ ਗੱਲ ਕਰਨਾ ਇੱਕ ਅਨੋਖੇ ਸਨਮਾਨ ਦੀ ਗੱਲ ਹੈ|
- ਐਲਪੀਯੂ ਦੀ ਸਾਬਕਾ ਵਿਦਿਆਰਥਣ ਮਨਦੀਪ ਕੌਰ ਦੇ ਰੁਜ਼ਗਾਰ ਪ੍ਰਦਾਨ ਕਰਨ ਵਾਲੇ ਗ੍ਰਾਮੀਣ ਆਈਟੀ ਮਾਡਲ ਦੀ ਸ਼ਲਾਘਾ ਲਈ ਦਿੱਤਾ ਸੀ ਸੱਦਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ