ਧਰਤੀ ਲਈ ਬੋਝ ਹਨ ਪਲਾਸਟਿਕ ਦੀਆਂ ਥੈਲੀਆਂ
ਪਾਰਦਰਸ਼ੀ ਗੁਣ, ਕਿਸੇ ਵੀ ਪ੍ਰਕਾਰ ਦੇ ਸਾਂਚੇ ’ਚ ਢਾਲੇ ਜਾਣ ਦੀ ਸਮਰੱਥਾ, ਨਮੀ ਅਤੇ ਹਵਾ ਦੇ ਪ੍ਰਵੇਸ਼ ਨੂੰ ਰੋਕਣ ਵਰਗੇ ਗੁਣਾਂ ਕਾਰਨ ਹੀ ਦੁਨੀਆਭਰ ’ਚ ਖਾਸ ਕਰਕੇ ਪੈਕਿੰਗ ਦੀ ਦ੍ਰਿਸ਼ਟੀ ਨਾਲ ਪਲਾਸਟਿਕ ਦੀ ਹਰਮਨਪਿਆਰਤਾ ਵਰਤੋ ਵੀ ਕਾਫ਼ੀ ਵਧੀ ਹੈ ਕਾਗਜ਼, ਗੱਤਾ, ਟੀਨ ਆਦਿ ਪ੍ਰੰਪਰਾਗਤ ਪੈਕਿੰਗ ਪਦਾਰਥਾਂ ਦਾ ਅਕਾਰ ਅਤੇ ਭਾਰ ਕਾਫ਼ੀ ਜਿਆਦਾ ਹੋਣ ਕਾਰਨ ਭਰਪੂਰ ਹਲਕੀ ਅਤੇ ਪਤਲੀ ਪਲਾਸਟਿਕ ਨੇ ਇਸ ਦੀ ਥਾਂ ਲੈ ਲਈ ਹੈ
ਮੌਜੂਦਾ ਸੁਵਿਧਾ ਦੇ ਲੋਭ ਅਤੇ ਦੂਰਗਾਮੀ ਨਤੀਜਿਆਂ ਨੂੰ ਅਣਦੇਖਿਆ ਕਰਨ ਦੀ ਆਦਤ ਕਾਰਨ ਪਲਾਸਟਿਕ ’ਤੇ ਨਿਰਭਰਤਾ ਵਧਦੀ ਜਾ ਰਹੀ ਹੈ ਨਾਲੀਆਂ ਜਰੀਏ ਪਲਾਸਟਿਕ ਪਦਾਰਥ ਨਦੀ, ਤਾਲਾਬ ਅਤੇ ਸਮੁੰਦਰਾਂ ’ਚ ਪਹੁੰਚਣ ’ਤੇ ਇਹ ਜਲ ਜੀਵ ਨਿਗਲ ਜਾਂਦੇ ਹਨ, ਜੋ ਉਨ੍ਹਾਂ ਲਈ ਖ਼ਤਰਨਾਕ ਸਾਬਤ ਹੁੰਦੇ ਹਨ ਪੌਲੀਥੀਨ ਦੀਆਂ ਥੈਲੀਆਂ ਉਡ ਕੇ ਨਾਲਿਆਂ ਅਤੇ ਸੀਵਰੇਜਾਂ ਨੂੰ ਜਾਮ ਕਰ ਰਹੀਆਂ ਹਨ ਅਤੇ ਇਸ ਤਰ੍ਹਾਂ ਇਹ ਸਫ਼ਾਈ ਵਿਵਸਥਾ ਅਤੇ ਸੀਵਰੇਜ ਵਿਵਸਥਾ ਦੇ ਬਿਗੜਨ ਦਾ ਅਹਿਮ ਕਾਰਨ ਬਣਦੀਆਂ ਹਨ
ਪੌਲੀਥੀਨ ਦੀਆਂ ਥੈਲੀਆਂ ਜਿੱਥੇ ਸਾਡੀ ਮਿੱਟੀ ਦੀ ਉਪਜਾਊ ਸਮਰੱਥਾ ਨੂੰ ਨਸ਼ਟ ਕਰਕੇ ਇਸ ਨੂੰ ਜ਼ਹਿਰੀਲਾ ਬਣਾ ਰਹੀਆਂ ਹਨ, ਉਥੇ ਮਿੱਟੀ ’ਚ ਇਨ੍ਹਾਂ ਦੇ ਦਬੇ ਰਹਿਣ ਕਾਰਨ ਮਿੱਟੀ ਦੀ ਕਮੀ ਸੋਖਣ ਦੀ ਸਮਰੱਥਾ ਵੀ ਘੱਟ ਹੋ ਰਹੀ ਹੈ, ਜਿਸ ਨਾਲ ਭੂ-ਜਲ ਦੇ ਪੱਧਰ ’ਤੇ ਅਸਰ ਪਿਆ ਹੈ ਇਹੀ ਕਾਰਨ ਹੈ ਕਿ ਪਲਾਸਟਿਕ ਦੀਆਂ ਥੈਲੀਆਂ ਨੂੰ ਧਰਤੀ ਲਈ ਬੋਝ ਮੰਨਿਆ ਜਾਣ ਲੱਗਿਆ ਹੈ ਪਲਾਸਟਿਕ ਦੀਆਂ ਥੈਲੀਆਂ ਜਲ ਅਤੇ ਜ਼ਮੀਨ ’ਤੇ ਰਹਿਣ ਵਾਲੇ ਜੀਵ ਜੰਤੂਆਂ ਦੇ ਜੀਵਨ ਦੇ ਨਾਲ ਵੀ ਵੱਡਾ ਖਿਲਵਾੜ ਕਰ ਰਹੀਆਂ ਹਨ ਦਰਅਸਲ ਕਚਰੇ ’ਚ ਪਈ ਖਾਦ ਸਮੱਗਰੀ ਦੇ ਨਾਲ ਇਨ੍ਹਾਂ ਪਲਾਸਟਿਕ ਦੀਆਂ ਥੈਲੀਆਂ ਨੂੰ ਵੀ ਗਾਂਵਾਂ, ਮੱਝਾਂ ਆਦਿ ਪਸ਼ੂ ਖਾ ਜਾਂਦੇ ਹਨ, ਜੋ ਉਨ੍ਹਾਂ ਲਈ ਦਰਦਨਾਕ ਸਿੱਧ ਹੁੰਦੀਆਂ ਹਨ
ਵਿਚਾਰੇ ਪਸ਼ੂ ਨਹੀਂ ਜਾਣਦੇ ਕਿ ਖਾਦ ਸਮੱਗਰੀ ਨਾਲ ਉਹ ਕੀ ਖਾ ਰਹੇ ਹਨ ਪਰ ਇਹ ਪਲਾਸਟਿਕ ਭੋਜਨ ਦੇ ਨਾਲ ਨਿਗਲ ਜਾਣ ’ਤੇ ਉਨ੍ਹਾਂ ਦੇ ਪੇਟ ’ਚ ਜਮਾਂ ਹੋ ਕੇ ਉਨ੍ਹਾਂ ਦੀ ਜਾਨ ਦੇ ਲਈ ਖ਼ਤਰਾ ਬਣ ਜਾਂਦੀ ਹੈ ਹਰ ਸਾਲ ਹਜਾਰਾਂ ਦੀ ਗਿਣਤੀ ’ਚ ਖਾਦ ਪਦਾਰਥਾਂ ਨਾਲ ਪੌਲੀਥੀਨ ’ਚ ਖਾਣ ਕਾਰਨ ਹਜਾਰਾਂ ਪਸ਼ੂਆਂ ਦੀ ਮੌਤ ਹੋ ਜਾਂਦੀ ਹੈ ਇੱਕ ਰਿਪੋਰਟ ਮੁਤਾਬਿਕ ਹਰ ਹਫ਼ਤੇ ਸੈਂਕੜੇ ਗਾਵਾਂ ਪੌਲੀਥੀਨ ਦੀਆਂ ਥੈਲੀਆਂ ਖਾ ਕੇ ਬਿਮਾਰੀ ਦੀਆਂ ਸ਼ਿਕਾਰ ਹੋ ਰਹੀਆਂ ਹਨ ਪੈਕਿੰਗ ’ਚ ਵਰਤੋ ਕੀਤਾ ਜਾਣ ਵਾਲੇ ਪਲਾਸਟਿਕ ਦੀ ਮਾਤਰਾ ਦਾ ਤਾਂ ਕਰੀਬ ਅੱਧਾ ਹਿੱਸਾ ਪੌਲੀਥੀਨ ਫਿਲਮਾਂ, ਬੋਤਲਾਂ, ਕੱਪ, ਡੱਬਿਆਂ, ਟਰੇਅ ਆਦਿ ਦੇ ਰੂਪ ’ਚ ਖਾਦ ਸਮਰੱਗਰੀ ਰੱਖਣ ’ਚ ਪ੍ਰਯੋਗ ਹੁੰਦਾ ਹੈ
ਚਾਹ, ਚਿਪਸ, ਸਬਜੀਆਂ ਭੋਜਨ ਆਦਿ ਬਹੁਤ ਸਾਰੀਆਂ ਖਾਦ ਵਸਤੂਆਂ ਨੂੰ ਪੌਲੀਥੀਨ ’ਚ ਪੈਕ ਕੀਤਾ ਜਾਂਦਾ ਹੈ, ਜੋ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਜਨਮ ਦੇ ਸਕਦਾ ਹੈ ਦਰਅਸਲ ਪੌਲੀਥੀਨ ਕਈ ਪ੍ਰਕਾਰ ਦੇ ਰੂਪ ਰੰਗਾਂ ’ਚ ਆਉਂਦਾ ਹੈ, ਜਿਨ੍ਹਾਂ ਨੇ ਇਨ੍ਹਾਂ ਰੂਪਾਂ ’ਚ ਢਾਲਣ ਲਈ ਕਈ ਤਰ੍ਹਾਂ ਦੇ ਹਾਨੀਕਾਰਕ ਰਸਾਇਣਾਂ ਦਾ ਇਸਤੇਮਾਲ ਹੁੰਦਾ ਹੈ ਇਹੀ ਕਾਰਨ ਹੈ ਕਿ ਦੁਨੀਆਭਰ ’ਚ ਵਿਗਿਆਨੀਆਂ ਵੱਲੋਂ ਸੁਰੱਖਿਅਤ ਵਾਤਾਵਰਨ ਦੀ ਦ੍ਰਿਸ਼ਟੀ ਨਾਲ ਪੈਕਿੰਗ ਲਈ ਪਲਾਸਟਿਕ ਦੇ ਵਾਤਾਵਰਨ ਅਨੁਕੂਲ ਬਿਹਤਰ ਬਦਲ ਦੀ ਖੋਜ਼ ਜਾਰੀ ਹੈ
ਦੇਸ਼ ਦੀ ਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਨ ’ਚ ਜੀ-ਜਾਨ ਨਾਲ ਲੱਗੇ ਰੱਖਿਆ ਸਾਧਨ ਅਤੇ ਵਿਕਾਸ ਸੰਸਥਾਨ (ਡੀਆਰਡੀਓ) ਵੱਲੋਂ 16 ਜੁਲਾਈ ਨੂੰ ਸਿੰਗਲ ਯੂਜ ਪਲਾਸਟਿਕ ਦੇ ਮਕਸਦ ਨਾਲ ਬਾਇਓਗ੍ਰੇਡੇਬਲ ਪੈਕਿੰਗ ਪ੍ਰੋਡਕਟਸ ਲਾਂਚ ਕੀਤਾ ਗਿਆ ਹੈ ਇਹ ਪੈਕਿੰਗ ਬੈਗ ਡੀਆਰਡੀਚ ਵੱਲੋਂ ਆਚਾਰਿਆ ਨਾਗਾਅਰਜੁਨ ਯੂਨੀਵਰਸਿਟੀ ਅਤੇ ਇਲੋਲਾਸਿਟਕ ਪ੍ਰਾਈਵੇਟ ਲਿਮਟਿਡ ਦੇ ਨਾਲ ਸਾਂਝੇਦਾਰੀ ’ਚ ਵਿਕਸਿਤ ਕੀਤੇ ਗਏ ਹਨ, ਜੋ ਕੁਦਰਤੀ ਅਤੇ ਪੌਦਿਆਂ ’ਤੇ ਆਧਾਰਿਤ ਫੂਡ ਗਰੇਡ ’ਚੋਂ ਵਾਤਾਵਰਨ ਅਨੁਕੂਲ ਹਨ ਦਰਅਸਲ ਪੌਲੀਥੀਨ ਪੈਟ੍ਰੋਕੇਮੀਕਲਸ ਨਾਲ ਬਣਦੀਆਂ ਹਨ,
ਜੋ ਵਾਤਾਵਰਨ ਤੋਂ ਲੈ ਕੇ ਇਨਸਾਨ ਅਤੇ ਜੀਵ-ਜੰਤੂ ਪਸ਼ੂਆਂ ਸਾਰਿਆਂ ਲਈ ਬਹੁਤ ਜਿਆਦਾ ਨੁਕਸਾਨਦਾਇਕ ਹੈ ਜਿਨ੍ਹਾਂ ਨੂੰ ਗਲਣ ’ਚ ਸਦੀਆਂ ਲੱਗ ਜਾਂਦੀਆਂ ਹਨ ਜਦੋਂ ਕਿ ਡੀਆਰਡੀਓ ਵੱਲੋਂ ਸਿੰਗਲ ਯੂਜ ਪਲਾਸਟਿਕ ਦੇ ਬਿਹਤਰੀਨ ਬਦਲ ਦੇ ਰੂਪ ’ਚ ਤਿਆਰ ਕੀਤੇ ਗਏ ਬੈਗ ਨਾ ਕੇਵਲ ਕਾਫ਼ੀ ਟਿਕਾਊ ਅਤੇ ਕਿਫਾਇਤੀ ਹਨ ਸਗੋਂ ਇਨ੍ਹਾਂ ਨਾਲ ਵਾਤਾਵਰਨ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਵੀ ਨਹੀਂ ਹੋਵੇਗਾ ਅਤੇ ਤਿੰਨ ਮਹੀਨਿਆਂ ’ਚ ਹੀ ਇਹ ਕੁਦਰਤੀ ਰੂਪ ਨਾਲ ਗਲ ਸਕਦੇ ਹਨ
ਭਾਰਤ ’ਚ ਪਿਛਲੇ ਕੁਝ ਸਮੇਂ ’ਚ ਕੇਲੇ, ਤਾੜ ਅਤੇ ਅਜਿਹੇ ਹੀ ਵੱਡੇ ਪੱਤਿਆਂ ਦਾ ਇਸਤੇਮਾਲ ਕਰਕੇ ਫੂਡ ਪੈਕਿੰਗ ਤਿਆਰ ਕਰਨ ਦੇ ਸਟਾਟਅੱਪ ਸਾਹਮਣੇ ਆਏ ਅਤੇ ਵਿਦੇਸ਼ਾਂ ’ਚ ਵੀ ਵਿਗਿਆਨੀਆਂ ਵੱਲੋਂ ਚੰਗਾ ਅਤੇ ਸਸਤਾ ਬਦਲ ਲੱਭਣ ਦੇ ਯਤਨ ਜਾਰੀ ਹਨ ਵਿਗਿਆਨੀਆਂ ਦਾ ਕਹਿਣਾ ਹੈ ਕਿ ਪ੍ਰੋਟੀਨ ਉਤਪਾਪਦਨ ਲਈ ਗਰੀਨ ਸੋਧਨ ਪਹਿਲਾਂ ਤੋਂ ਹੀ ਹੁੰਦਾ ਰਿਹਾ ਹੈ
ਘਾਹ ਕੱਟ ਕੇ ਉਸ ਨਾਲ ਪਸੂਆਂ ਦੇ ਚਾਰੇ ਦਾ ਪ੍ਰੋਟੀਨ ਕੱਢਿਆ ਜਾਂਦਾ ਹੈ ਡੇਨਮਾਰਕ ’ਚ ਫੂਡ ਪੈਕਿੰਗ ’ਚ ਪਲਾਸਟਿਕ ਦਾ ਬਹੁਤ ਜਿਆਦਾ ਇਸਤੇਮਾਲ ਹੁੰਦਾ ਹੈ ਉਥੇ ਖਾਣੇ ਅਤੇ ਪਾਣੀ ਦੀ ਪੈਕਿੰਗ ’ਚ 10 ਹਜ਼ਾਰ ਟਨ ਪਲਾਸਟਿਕ ਇਸਤੇਮਾਲ ਹੁੰਦਾ ਹੈ ਅਤੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ ਇਸ ਬਾਇਓਡੀਗ੍ਰੇਡੇਬਲ ਪੈਕਿੰਗ ’ਚ ਬਲਦ ਦਿੱਤਾ ਜਾਵੇ ਤਾਂ ਕਾਰਬਨ ਉਤਸਰਜ਼ਨ ’ਚ ਹਰ ਸਾਲ ਕਰੀਬ 2.1 ਲੱਖ ਟਨ ਕਾਰਬਨ ਡਾਇਅਕਸਾਾਈਡ ਦੀ ਕਮੀ ਆਵੇਗੀ ਦੁਨੀਆਭਰ ’ਚ ਹਰ ਸਾਲ ਕਰੋੜਾਂ ਟਨ ਪਲਾਸਟਿਕ ਕਰਚਾ ਨਿਕਲਦਾ ਹੈ ਅਤੇ ਪਲਾਸਟਿਕ ਦੀ ਵਧਦੀ ਵਰਤੋਂ ਵਾਤਾਵਰਨ ਲਈ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਹੈ
ਇੱਕ ਅੰਦਾਜ਼ੇ ਅਨੁਸਾਰ ਵਿਸ਼ਵਭਰ ’ਚ ਹਰ ਸਾਲ ਕਰੀਬ 50 ਹਜ਼ਾਰ ਕਰੋੜ ਪਲਾਸਟਿਕ ਦੀਆਂ ਥੈਲੀਆਂ ਦਾ ਇਸਤੇਮਾਲ ਹੁੰਦਾ ਹੈ ਅਰਥਾਤ ਪ੍ਰਤੀ ਮਿੰਟ 10 ਲੱਖ ਤੋਂ ਵੀ ਜਿਆਦਾ ਪੌਲੀਥੀਨ ਜਾਂ ਪਲਾਸਟਿਕ ਪੈਕਿੰਗ ਦੀ ਵਰਤੋ ਕੀਤੀ ਜਾਂਦੀ ਹੈ ਫ਼ਿਲਹਾਲ, ਅਸੀਂ ਆਪਣੇ ਜੀਵਨ ਤੋਂ ਪਲਾਸਟਿਕ ਨੂੰ ਪੂਰੀ ਤਰ੍ਹਾਂ ਤਾਂ ਨਹੀਂ ਹਟਾ ਸਕਦੇ ਪਰ ਇਸ ਦੇ ਬਦਲ ਸਾਧਨਾਂ ਨੂੰ ਆਪਣੇ ਜੀਵਨ ’ਚ ਸਥਾਨ ਦੇ ਕੇ ਵਾਤਾਵਰਨ ਸੁਰੱਖਿਆ ’ਚ ਮੱਦਦਗਾਰ ਤਾਂ ਸਾਬਤ ਹੋ ਹੀ ਸਕਦੇ ਹਨ
ਯੋਗੇਸ਼ ਕੁਮਾਰ ਗੋਇਲ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ