ਸਾਡੇ ਨਾਲ ਸ਼ਾਮਲ

Follow us

12.3 C
Chandigarh
Wednesday, February 4, 2026
More
    Home Breaking News ਪਵਿੱਤਰ ਅਵਤਾਰ ...

    ਪਵਿੱਤਰ ਅਵਤਾਰ ਦਿਹਾੜੇ ਦੀ ਖੁਸ਼ੀ ਵਿੱਚ ਬਲਾਕ ਘੱਗਾ ਦੀ ਸਾਧ-ਸੰਗਤ ਨੇ ਲਗਾਏ ਪੌਦੇ

    (ਨਰਿੰਦਰ ਸਿੰਘ ਬਠੋਈ) ਪਟਿਆਲਾ। ਆਜ਼ਾਦੀ ਦੇ 75 ਵੇਂ ਅੰਮ੍ਰਿਤ ਮਹਾਂਉਤਸ਼ਵ ਦੇ ਸ਼ੁੱਭ ਮੌਕੇ ਅਤੇ ਆਪਣੇ ਸੱਚੇ ਰਹਿਬਰ ਮੁਰਿਸ਼ਦੇ ਕਾਮਲ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਵਸ ਨੂੰ ਮਨਾਉਣ ਅਤੇ ਆਪਣੇ ਸਤਿਗੁਰੂ ਨੂੰ ਸਜਦਾ ਕਰਦਿਆਂ ’ਤੇ ਉਨ੍ਹਾਂ ਵੱਲੋਂ ਫ਼ਰਮਾਏ ਇਲਾਹੀ ਬਚਨਾਂ ’ਤੇ ਅਮਲ ਕਰਦਿਆਂ ਅੱਜ ਬਲਾਕ ਘੱਗਾ ਦੀ ਸਾਧ-ਸੰਗਤ ਵੱਲੋਂ ਬੂਟੇ ਲਗਾਏ ਗਏ ਅਤੇ ਤਿਰੰਗਾ ਝੰਡਾ ਲਹਿਰਾ ਕੇ ਸਲੂਟ ਕੀਤਾ। ਇਸ ਮੁਹਿੰਮ ’ਚ ਬਲਾਕ ਘੱਗਾ ਦੇ ਵੱਖ-ਵੱਖ ਪਿੰਡਾਂ ਨੇ ਹਿੱਸਾ ਲਿਆ। ਬਲਾਕ ਘੱਗਾ ਦੀ ਸਾਧ-ਸੰਗਤ ਵੱਲੋਂ ਅੱਜ 8 ਵਜੇ ਨਾਅਰਾ ਲਗਾ ਕੇ ਬੂਟੇ ਲਾਉਣ ਦੀ ਸ਼ੁਰੂਆਤ ਮੁੱਖ ਮਹਿਮਾਨ ਵਜੋਂ ਪਹੁੰਚੇ ਸ਼ਿਵ ਮੰਦਰ ਦੇ ਪ੍ਰਧਾਨ ਰਾਮ ਤੇਜ ਸ਼ਰਮਾ, ਰਾਜ ਕੁਮਾਰ ਨੇ ਪੌਦਾ ਲਾ ਕਾ ਕੀਤੀ।

    ਸਾਧ-ਸੰਗਤ ਨੇ ਲਹਿਰਾਇਆ ਝੰਡਾ ਤੇ ਕੀਤਾ ਸਲੂਟ

    ਜ਼ਿਕਰਯੋਗ ਹੈ ਕਿ ਰੱਖੜੀਆਂ ਦੇ ਪਵਿੱਤਰ ਤਿਉਹਾਰ ’ਤੇ ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ 11ਵੀ ਰੂਹਾਨੀ ਚਿੱਠੀ ਭੇਜ ਕੇ ਆਜ਼ਾਦੀ ਦੇ ਅੰਮ੍ਰਿਤ ਮਹਾਂਉਤਸ਼ਵ ’ਚ ਸ਼ਾਮਲ ਹੋਣ ਦੀ ਪ੍ਰੇਰਨਾ ਦਿੱਤੀ। ਚਿੱਠੀ ਰਾਹੀਂ ਪੂਜਨੀਕ ਗੁਰੂ ਜੀ ਨੇ ਲਿਖਿਆ ਕਿ ਦੇਸ਼ ਜੋ ਆਜ਼ਾਦੀ ਦਾ 75ਵਾਂ ਅੰਮ੍ਰਿਤ ਮਹਾਂਉਤਸ਼ਵ ਮਨਾ ਰਿਹਾ ਹੈ। ਸਾਧ-ਸੰਗਤ ਨੇ ਉਸ ’ਚ ਸ਼ਾਮਲ ਹੋ ਕੇ ਤਿਰੰਗੇ ਨੂੰ ਘਰਾਂ, ਗੱਡੀਆਂ ’ਤੇ ਲਾਉਣਾ ਅਤੇ ਲਹਿਰਾਉਣਾ ਹੈ ਅਤੇ ਤਿਰੰਗੇ ਨੂੰ ਸਲੂਟ ਮਾਰਦਿਆਂ, ਲਹਿਰਾਉਂਦਿਆਂ ਦੀ ਫੋਟੋ, ਵੀਡੀਓ ਸੋਸ਼ਲ ਮੀਡੀਆ ’ਤੇ ਪਾਉਣੀ ਹੈ, ਤਾਂ ਕਿ ਜਿਨ੍ਹਾਂ ਸੁਤੰਤਰਤਾ ਸੈਨਾਨੀਆਂ ਦੀਆਂ ਕੁਰਬਾਨੀਆਂ ਨਾਲ ਸਾਨੂੰ ਆਜ਼ਾਦੀ ਦਾ ਤਿਰੰਗਾ ਨਸੀਬ ਹੋਇਆ ਹੈ,ਉਨ੍ਹਾਂ ਦਾ ਬਹੁਤ-ਬਹੁਤ ਸਤਿਕਾਰ ਅਤੇ ਧੰਨਵਾਦ ਕਰ ਸਕੀਏ।

    ਇਸ ਮੌਕੇ ਜੋਗਿੰਦਰ ਸਿੰਘ ਕਲਵਾਨੂੰ 25 ਮੈਂਬਰ, ਸੋਮਨਾਥ 15 ਮੈਂਬਰ, ਜਰਨੈਲ ਸਿੰਘ 15 ਮੈਂਬਰ, 15 ਮੈਂਬਰ ਰਮੇਸ਼ ਕੁਮਾਰ, ਮੇਵਾ ਸਿੰਘ 15 ਮੈਂਬਰ, ਬਲਵੰਤ ਸਿੰਘ 15 ਮੈਂਬਰ, ਭੀਮ ਸਿੰਘ 15 ਮੈਂਬਰ, ਗੁਰਜੀਤ ਬਲਾਕ ਭੰਗੀਦਾਸ, ਜਰਨੈਲ ਭੰਗੀਦਾਸ, ਕ੍ਰਿਸ਼ਨ, ਸਤਪਾਲ, ਕੁਲਵੰਤ ਸਿੰਘ, ਹੰਸਰਾਜ, ਜੀਤ ਮੈਂਬਰ, ਸਤਜੀਤ ਸੇਵਾ ਸੰਮਤੀ, ਦਰਸ਼ਨ ਮਾਸਟਰ, ਭਰਪੂਰ ਸੇਵਾ ਸਮੰਤੀ, ਨਰੇਸ਼ ਕੁਮਾਰ ਸੇਵਾ ਸੰਮਤੀ, ਸੁਜਾਨ ਭੈਣਾਂ,ਵੱਖ-ਵੱਖ ਸੰਮਤੀਆਂ ਦੇ ਸੇਵਾਦਾਰ, ਸਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭਾਈ-ਭੈਣਾਂ ਅਤੇ ਵੱਡੀ ਗਿਣਤੀ ਵਿੱਚ ਸਾਧ ਸੰਗਤ ਹਾਜ਼ਰ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here