ਪੌਦਿਆਂ ਦੀ ਸਾਂਭ—ਸੰਭਾਲ ਵੀ ਬਹੁਤ ਜ਼ਰੂਰੀ (World Environment Day)
(ਰਜਨੀਸ਼ ਰਵੀ) ਫਾਜ਼ਿਲਕਾ। ਵਿਸ਼ਵ ਵਾਤਾਵਰਣ ਦਿਵਸ ਮੌਕੇ ਨਗਰ ਕੋਂਸਲ ਫਾਜਿਲਕਾ ਵੱਲੋਂ ਰੇਲਵੇ ਰੋਡ ਅਤੇ ਥਾਣਾ ਸਦਰ ਰੋਡ ਤੇ ਪੌਦੇ ਲਗਾਏ ਗਏ।ਨਗਰ ਕੌਂਸਲ ਦੇ ਸੁਪਰਡੰਟ ਸ਼੍ਰੀ ਨਰੇਸ਼ ਖੇੜਾ ਵੱਲੋਂ ਪੌਦਾ ਲਗਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਸ੍ਰੀ. ਨਰੇਸ਼ ਖੇੜਾ ਨੇ ਦੱਸਿਆ ਕਿ ਕਾਰਜ ਸਾਧਕ ਅਫਸਰ ਨਗਰ ਕੌਂਸਲ ਸ੍ਰੀ. ਮੰਗਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਾਤਾਵਰਣ ਦਿਵਸ ਤੇ ਨਗਰ ਕੋਂਸਲ ਵੱਲੋਂ ਸ਼ਹਿਰ ਵਿੱਚ ਲਗਭਗ 200 ਬੂਟੇ ਲਗਾਉਣ ਦਾ ਟੀਚਾ ਮਿਥੀਆ ਗਿਆ ਜਿਸ ਵਿੱਚ ਯੂਥ ਹੈਲਪਰ,ਐੱਨ.ਜੀ.ਓ ਦਾ ਵੀ ਸਹਿਯੋਗ ਲਿਆ ਜਾਵੇਗਾ। (World Environment Day)
ਇਹ ਵੀ ਪੜ੍ਹੋ : ਵਿਸ਼ਵ ਵਾਤਾਵਰਨ ਦਿਵਸ : ਡੇਰਾ ਸੱਚਾ ਸੌਦਾ ਨੇ ਵਾਤਾਵਰਨ ਸੰਭਾਲ ਦਾ ਚੁੱਕਿਆ ਬੀੜਾ, ‘ਆਓ! ਬਣਾਈਏ ਸਵੱਛ ਵਾਤਾਵਰਨ’
ਸਾਫ਼—ਸੁਥਰਾ ਵਾਤਾਵਰਨ ਬਰਕਰਾਰ ਰੱਖਣ ਲਈ ਰੁੱਖਾਂ ਦਾ ਬਹੁਤ ਮਹੱਤਵਪੂਰਨ ਰੋਲ
ਉਨ੍ਹਾਂ ਨੇ ਦੱਸਿਆ ਕਿ ਸਾਫ਼—ਸੁਥਰਾ ਵਾਤਾਵਰਨ ਬਰਕਰਾਰ ਰੱਖਣ ਲਈ ਰੁੱਖਾਂ ਦਾ ਬਹੁਤ ਮਹੱਤਵਪੂਰਨ ਰੋਲ ਹੁੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਡਾ ਕੰਮ ਪੌਦੇ ਲਗਾਉਣ ਤੱਕ ਹੀ ਖਤਮ ਨਹੀਂ ਹੁੰਦਾ ਇਸ ਦੀ ਸਾਂਭ—ਸੰਭਾਲ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੌਦੇ ਸਾਨੂੰ ਹਰਿਆ ਭਰਿਆ ਵਾਤਾਵਰਨ ਪ੍ਰਦਾਨ ਕਰਨ ਦੇ ਨਾਲ ਨਾਲ ਠੰਡੀ ਛਾਂ ਵੀ ਪ੍ਰਦਾਨ ਕਰਦੇ ਹਨ।
ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਵਾਤਾਵਰਣ ਨੂੰ ਹਰਾ ਭਰਾ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਵੱਧ ਤੋ ਵੱਧ ਪੋਦੇ ਲਗਾਉਣ। ਇਸ ਮੌਕੇ ਪਵਨ ਕੁਮਾਰ, ਨਿਤਿਨ ਸ਼ਰਮਾ, ਮੋਟੀਵੇਟਰ ਰਾਜ ਕੁਮਾਰੀ, ਬੇਬੀ, ਕਨੋਜ਼, ਸਾਹਿਲ, ਸੰਨੀ, ਦਵਿੰਦਰ ਪ੍ਰਕਾਸ਼, ਜੰਨਤ ਕੰਬੋਜ਼ ਅਤੇ ਈਸ਼ੂ ਸਮੇਤ ਦਫਤਰੀ ਸਟਾਫ ਵੀ ਹਾਜ਼ਰ ਸੀ। (World Environment Day)