ਦੁਨੀਆ ਭਰ ’ਚ ਪੌਦੇ ਲਗਾਓ ਅਭਿਆਨ 14 ਅਗਸਤ ਨੂੰ

pita ji

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਹਾੜੇ ਨੂੰ ਲੈ ਕੇ ਸਾਧ-ਸੰਗਤ ’ਚ ਭਾਰੀ ਉਤਸ਼ਾਹ

  • ਧਰਤੀ ਨੂੰ ਹਰਿਆਲੀ ਦਾ ਤੋਹਫ਼ਾ ਦੇਵੇਗੀ ਸਾਧ-ਸੰਗਤ
  • ਪੌਦੇ ਲਾਉਣ ’ਚ ਤਿੰਨ ਵਾਰ ਵਿਸ਼ਵ ਰਿਕਾਰਡ ਬਣਾ ਚੁੱਕਿਆ ਹੈ ਡੇਰਾ ਸੱਚਾ ਸੌਦਾ

(ਸੱਚ ਕਹੂੰ ਨਿਊਜ਼) ਸਰਸਾ। ਸੱਚੇ ਦਾਤਾ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਸਾਧ-ਸੰਗਤ 14 ਅਗਸਤ ਨੂੰ ਵਿਸ਼ਵ ਭਰ ’ਚ ਪੌਦੇ ਲਗਾਓ ਅਭਿਆਨ ਚਲਾਇਆ ਜਾਵੇਗਾ। ਇਸ ਮੌਕੇ ’ਤੇ ਵੱਡੀ ਗਿਣਤੀ ’ਚ ਪੌਦੇ ਲਾਏ ਜਾਣਗੇ। ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾ ਨਾਲ ਸਾਲ 2007 ਤੋਂ ਪੌਦਾ ਲਗਾਓ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਹੁਣ ਤੱਕ ਵਿਸ਼ਵ ਭਰ ’ਚ ਕਰੋੜਾਂ ਪੌਦੇ ਲਾਏ ਜਾ ਚੁੱਕੇ ਹਨ।

ਡੇਰਾ ਸ਼ਰਧਾਲ਼ੂ ਸਿਰਫ਼ ਪੌਦੇ ਲਾਉਂਦੇ ਹੀ ਨਹੀਂ ਸਗੋਂ ਉਨ੍ਹਾਂ ਪੌਦਿਆਂ ਦੀ ਸੰਭਾਲ ਵੀ ਕਰਦੇ ਹਨ। ਨਿਸ਼ਚਿਤ ਸਮੇਂ ’ਤੇ ਪੌਦਿਆਂ ਨੂੰ ਪਾਣੀ ਦੇਣਾ, ਉਨ੍ਹਾਂ ਦੀ ਕਟਾਈ-ਛਗਾਂਈ ਕਰਨ ਦੀ ਹੀ ਨਤੀਜਾ ਹੈ ਕਿ ਡੇਰਾ ਸੱਚਾ ਸੌਦਾ ਵੱਲੋਂ ਲਾਏ ਗਏ ਕਰੀਬ 80 ਫੀਸਦੀ ਤੋਂ ਵੱਧ ਪੌਦੇ ਖੂਬ ਫਲ ਫੂਲ ਰਹੇ ਹਨ ਤੇ ਦਰੱਖ਼ਤ ਬਣ ਕੇ ਫ਼ਲ, ਫੂਲ ਤੇ ਛਾਂ ਪ੍ਰਦਾਨ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ 15 ਅਗਸਤ 1967 ਨੂੰ ਸ੍ਰੀ ਗੁਰੂਸਰ ਮੋਡੀਆ, ਜ਼ਿਲ੍ਹਾ ਸ੍ਰੀ ਗੰਗਾਨਗਰ (ਰਾਜਸਥਾਨ) ਦੀ ਪਵਿੱਤਰ ਧਰਤ ’ਤੇ ਅਵਤਾਰ ਧਾਰਨ ਕੀਤਾ ਸੀ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪੂਜਨੀਕ ਗੁਰੂ ਜੀ ਦੇ ਮਾਰਗਦਰਸ਼ਨ ’ਚ ਹੁਣ ਤੱਕ ਕਰੋੜਾਂ ਬੂਟੇ ਲਾ ਚੁੱਕੀ ਹੈ ਬੂਟੇ ਲਾਉਣ ਲਈ ਡੇਰਾ ਸੱਚਾ ਸੌਦਾ ਦਾ ਨਾਂਅ ਚਾਰ ਵਾਰ ਗਿੰਨੀਜ਼ ਬੁੱਕ ਆਫ ਰਿਕਾਰਡ ’ਚ ਦਰਜ ਹੋ ਚੁੱਕਾ ਹੈ।

ਜਿਨ੍ਹਾਂ ’ਚ ਇੱਕ ਦਿਨ ’ਚ ਸਭ ਤੋਂ ਜ਼ਿਆਦਾ 15 ਅਗਸਤ 2009 ਨੂੰ ਸਿਰਫ ਇੱਕ ਘੰਟੇ ’ਚ 9 ਲੱਖ 38 ਹਜ਼ਾਰ 7 ਬੂਟੇ ਲਾਉਣੇ, ਦੂਜੇ ਰਿਕਾਰਡ ’ਚ 15 ਅਗਸਤ 2009 ਨੂੰ 8 ਘੰਟਿਆਂ ’ਚ 68 ਲੱਖ 73 ਹਜ਼ਾਰ 451 ਬੂਟੇ ਲਾਉਣੇ, ਤੀਜਾ ਰਿਕਾਰਡ 15 ਅਗਸਤ 2011 ਨੂੰ ਸਿਰਫ ਇੱਕ ਘੰਟੇ ’ਚ ਸਾਧ-ਸੰਗਤ ਵੱਲੋਂ 19,45,535 ਬੂਟੇ ਲਾ ਕੇ ਬਣਾਇਆ ਅਤੇ ਚੌਥਾ ਰਿਕਾਰਡ 15 ਅਗਸਤ 2012 ਨੂੰ ਸਿਰਫ 1 ਘੰਟੇ ’ਚ ਸਾਧ-ਸੰਗਤ ਨੇ 20 ਲੱਖ 39 ਹਜ਼ਾਰ 747 ਬੂਟੇ ਲਾ ਕੇ ਬਣਾਇਆ

ਵਾਤਾਵਰਨ ਅਤੇ ਕੁਦਰਤ ਬਚਾਉਣ ਲਈ ਛੇੜੀ ਗਈ ਪੌਦਾ ਅਭਿਆਨ ਦੀ ਅਨੋਖੀ ਮੁਹਿੰਮ ਨੇ ਲਿਆ ਜਨ ਅੰਦੋਲਨ ਦਾ ਰੂਪ

ਵਾਤਾਵਰਨ ਅਤੇ ਕੁਦਰਤ ਨੂੰ ਬਚਾਉਣ ਲਈ ਪੂਜਨੀਕ ਗੁਰੂ ਜੀ ਵੱਲੋਂ 2007 ’ਚ ਚਲਾਈ ਗਈ ਪੌਦਾ ਰੋਪਣ ਦੀ ਅਨੋਖੀ ਮੁਹਿੰਮ ਹੁਣ ਜਨ ਅੰਦੋਲਨ ਦਾ ਰੂਪ ਲੈ ਚੁੱਕੀ ਹੈ। ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ਦਾ ਹੀ ਕਮਾਲ ਹੈ ਕਿ ਲੋਕਾਂ ’ਚ ਵਾਤਾਵਰਨ ਪ੍ਰਤੀ ਜਾਗਰੂਕਤਾ ਆਈ ਹੈ, ਜਿਸ ਨਾਲ ਬੂਟੇ ਲਾਉਣ ਦਾ ਰੁਝਾਨ ਵਧ ਗਿਆ ਹੈ। ਹੁਣ ਡੇਰਾ ਸ਼ਰਧਾਲੂਆਂ ਦੇ ਨਾਲ-ਨਾਲ ਆਮ ਨਾਗਰਿਕ ਤੋਂ ਲੈ ਕੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਰਾਜਨੇਤਾ ਵੀ ਬੂਟੇ ਲਾ ਕੇ ਆਪਣਾ ਅਤੇ ਆਪਣੇ ਬੱਚਿਆਂ ਦਾ ਜਨਮ ਦਿਨ ਮਨਾ ਰਹੇ ਹਨ ਏਨਾ ਹੀ ਨਹੀਂ ਬੂਟੇ ਲਾਉਣ ਤੋਂ ਬਾਅਦ ਇਨ੍ਹਾਂ ਦੀ ਸੰਭਾਲ ਵੀ ਆਪਣੇ ਬੱਚਿਆਂ ਵਾਂਗ ਕਰਦੇ ਹਨ ਜਿਸ ਨਾਲ ਲਾਏ ਜਾ ਰਹੇ ਬੂਟੇ ਦਰੱਖਤ ਬਣ ਰਹੇ ਹਨ।

ਬੂਟਾ ਇੱਕ ਦੋਸਤ ਵਾਂਗ ਹੁੰਦਾ ਹੈ, ਇਸ ਦੀ ਪੂਰੀ ਸੰਭਾਲ ਕਰਨੀ ਚਾਹੀਦੀ ਹੈ। ਬੂਟੇ ਪ੍ਰਦੂਸ਼ਣ ਅਤੇ ਬਿਮਾਰੀਆਂ ਤੋਂ ਰਾਹਤ ਪ੍ਰਦਾਨ ਕਰਦੇ ਹਨ ਜਿਸ ਨਾਲ ਸ੍ਰਿਸ਼ਟੀ ਸਮਾਜ ਦਾ ਭਲਾ ਹੁੰਦਾ ਹੈ। ਇਸ ਲਈ ਜ਼ਿਆਦਾ ਤੋਂ ਜ਼ਿਆਦਾ ਬੂਟੇ ਲਗਾਓ ਅਤੇ ਉਨ੍ਹਾਂ ਦੀ ਸੰਭਾਲ ਵੀ ਆਪਣੇ ਬੱਚਿਆਂ ਵਾਂਗ ਕਰੋ।
-ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ

Devotees of Dera Sacha Sauda will plant trees on holy Avatar Day

15 ਨੂੰ ਲੱਗੇਗਾ ਜਨ ਕਲਿਆਣ ਪਰਮਾਰਥੀ ਕੈਂਪ

ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਹਾੜੇ ਮੌਕੇ ਜਨ ਕਲਿਆਣ ਪਰਮਾਰਥੀ ਕੈਂਪ ਲਾਇਆ ਜਾਵੇਗਾ ਜਿਸ ’ਚ ਪੂਜਨੀਕ ਮਾਤਾ ਆਸ ਕੌਰ ਜੀ ਆਯੁਰਵੈਦਿਕ ਹਸਪਤਾਲ ਦੇ ਮਾਹਿਰ ਡਾਕਟਰ ਵੱਖ-ਵੱਖ ਬਿਮਾਰੀਆਂ ਦੀ ਮੁਫਤ ਜਾਂਚ ਕਰਨਗੇ। ਕੈਂਪ ਦਾ ਸ਼ੁੱਭ ਆਰੰਭ 15 ਅਗਸਤ, ਦਿਨ ਸੋਮਵਾਰ ਨੂੰ ਸਵੇਰੇ 9 ਵਜੇ ਹੋਵੇਗਾ।

ਕੈਂਪ ’ਚ ਮਰੀਜ਼ਾਂ ਦੀ ਜਾਂਚ ਸ਼ਾਮ 4 ਵਜੇ ਤੱਕ ਕੀਤੀ ਜਾਵੇਗੀ ਇਸ ਦੇ ਨਾਲ ਹੀ ਪਵਿੱਤਰ ਅਵਤਾਰ ਦਿਹਾੜੇ ’ਤੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਹਰ ਤਰ੍ਹਾਂ ਦੀ ਜਨਰਲ ਓਪੀਡੀ (ਐਲੋਪੈਥੀ ਅਤੇ ਆਯੁਰਵੈਦਿਕ) ਪਰਚੀਆਂ ਮੁਫ਼ਤ ਰਹਿਣਗੀਆਂ। ਕੈਂਪ ’ਚ ਸਾਰੇ ਟੈਸਟਾਂ ’ਤੇ 20 ਫੀਸਦੀ ਦੀ ਛੋਟ ਵੀ ਰਹੇਗੀ ਕੈਂਪ ’ਚ ਆਉਣ ਵਾਲੇ ਸਾਰੇ ਮਰੀਜ਼ ਆਪਣੀ ਪੁਰਾਣੀ ਰਿਪੋਰਟ ਜ਼ਰੂਰ ਲੈ ਕੇ ਆਉਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ