ਅਮਰੀਕਾ ’ਚ ਜਹਾਜ਼ ਹਾਦਸਾ, ਦੋ ਮੌਤਾਂ

America News
ਅਮਰੀਕਾ ’ਚ ਜਹਾਜ਼ ਹਾਦਸਾ, ਦੋ ਮੌਤਾਂ

(ਏਜੰਸੀ) ਸੈਨ ਫ੍ਰਾਸਿਸਕੋ। ਅਮਰੀਕਾ ਦੇ ਅਲਾਸਕਾ ਪ੍ਰਾਂਤ ’ਚ ਕੈਨਾਈ ਪ੍ਰਈਦੀਪ ਦੇ ਕ੍ਰਿਸੇਟ ਝੀਲ ’ਚ ਇੱਕ ਜਹਾਜ਼ ਦੇ ਹਾਦਸਾਗ੍ਰਸ਼ਤ ਹੋਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਹ ਹਾਦਸਾ ਮੰਗਲਵਾਰ ਨੂੰ ਅਪਰਾਹ ’ਚ ਵਾਪਰਿਆ। ਇਹ ਜਾਣਕਾਰੀ ਸੂਬੇ ਦੇ ਸੈਨਿਕਾਂ ਨੇ ਬੁੱਧਵਾਰ ਨੂੰ ਦਿੱਤੀ। America News

ਇਹ ਵੀ ਪੜ੍ਹੋ: Suicide: ਵਿਆਹੁਤਾ ਨੇ ਮੌਤ ਨੂੰ ਲਾਇਆ ਗਲੇ, ਪਤੀ ਤੇ ਸੱਸ ਖਿਲਾਫ ਮਾਮਲਾ ਦਰਜ

ਜਾਣਕਾਰੀ ਅਨੁਸਾਰ ਦੋ ਪੈਦਲ ਯਾਤਰੀਆਂ ਨੇ ਹਾਦਸਾ ਵੇਖਿਆ। ਬਚਾਅ ਦਲ ਇੱਕ ਹੈਲੀਕਾਪਟਰ ਅਤੇ ਇੱਕ ਫਲੋਟ ਪਲੇ ਲੈ ਕੇ ਇਲਾਕੇ ’ਚ ਗਿਆ ਅਤੇ ਝੀਲ ’ਚ ਉਸ ਦਾ ਮਲਬਾ ਪਾਇਆ ਗਿਆ। ਪਰ ਪਾਣੀ ’ਚ ਜਾ ਕੰਡੇ ’ਤੇ ਕਿਸੇ ਦੇ ਜਿਉਂਦੇ ਹੋਣ ਦੇ ਸੰਕੇਤ ਨਹੀਂ ਮਿਲੇ। ਫੌਜੀਆਂ ਨੇ ਦੱਸਿਆ ਉਨ੍ਹਾਂ ਦੀਆਂ ਲਾਸ਼ਾਂ ਦੀ ਭਾਲ ਜਾਰੀ ਹੈ। America News ਇਲਾਕੇ ’ਚ ਦੋ ਵਿਅਕਤੀਆਂ ਦੇ ਨਾਲ ਪਾਈਪਰ ਪੀਏ-18 ਸੁਪਰ ਕਿਊਬ ਜਹਾਜ਼ ਦੇ ਦੇਰੀ ਨਾਲ ਆਉਣ ਦੀ ਸੂਚਨਾ ਮਿਲੀ ਸੀ। ਫੌਜ ਅਧਿਕਾਰੀ ਆਸਟੀਨ ਮੈਕਡੈਨੀਅਲ ਨੇ ਦੱਸਿਆ ਕਿ ਜਹਾਜ਼ ਮੂਸ ਕੋਲੋਂ ਰਵਾਨਾ ਹੋਇਆ ਸੀ ਅਤੇ ਉਸੇ ਖੇਤਰ ’ਚ ਵਾਪਸ ਆਉਣ ਦੀ ਉਮੀਸ ਸੀ। ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਹਾਦਸੇ ਦੀ ਜਾਂਚ ਕਰ ਰਿਹਾ ਹੈ।

LEAVE A REPLY

Please enter your comment!
Please enter your name here