ਜਿਹੜੇ ਵਿਧਾਇਕਾਂ ਤੋਂ ਮੰਗ ਰਿਹਾ ਸੀ ਫੁਲਕਾ ਅਸਤੀਫ਼ਾ, ਹੁਣ ਉਨਾਂ ਨਾਲ ਹੀ ਮਿਲ ਗਿਆ ਐ : ਮਜੀਠੀਆ
ਚੰਡੀਗੜ (ਅਸ਼ਵਨੀ ਚਾਵਲਾ) । ਸੱਜਨ ਕੁਮਾਰ ਨੂੰ ਸਜਾ ਦਿਵਾਉਣ ਲਈ ਆਪਣੀ ਪਿੱਠ ਥਾਪੜਨ ਵਾਲਾ ਐਚ.ਐਸ. ਫੁਲਕਾ ਹੁਣ ਉਨਾਂ ਹੀ ਕਾਂਗਰਸੀਆਂ ਨਾਲ ਮਿਲ ਗਿਆ ਹੈ। ਅੱਜ ਕੱਲ ਫੂਲਕਾ ਕਿਸੇ ਹੋਰ ਨਹੀਂ ਸਗੋਂ ਗਾਂਧੀ ਪਰਿਵਾਰ ਦੇ ਹੱਥਾਂ ਵਿੱਚ ਖੇਡ ਰਿਹਾ ਹੈ ਅਤੇ ਉਸ ਦੀ ਗੁਪਤ ਗੂ ਕਾਂਗਰਸ ਨਾਲ ਕੁਝ ਜਿਆਦਾ ਹੀ ਚਲ ਰਹੀਂ ਹੈ। ਜਿਸ ਕਾਰਨ ਕਾਂਗਰਸੀ ਮੰਤਰੀਆਂ ਦੇ ਕਹਿਣ ‘ਤੇ ਐਚ.ਐਸ. ਫੂਲਕਾ ਨੇ ਵਿਧਾਨ ਸਭਾ ਦੇ ਅੰਦਰ ਐਸ.ਜੀ.ਪੀ.ਸੀ. ਦੀਆਂ ਚੋਣਾਂ ਕਰਵਾਉਣ ਬਾਰੇ ਪ੍ਰਸਤਾਵ ਪੇਸ਼ ਕੀਤਾ ਹੈ।
ਇਹ ਦੋਸ਼ ਅਕਾਲੀ ਵਿਧਾਇਕ ਬਿਕਰਮ ਮਜੀਠੀਆ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲਗਾਏ ਗਏ ਹਨ। ਬਿਕਰਮ ਮਜੀਠੀਆ ਨੇ ਕਿਹਾ ਕਿ ਉਹ ਤਾਂ ਪਹਿਲਾਂ ਤੋਂ ਹੀ ਕਹਿੰਦੇ ਆ ਰਹੇ ਹਨ ਕਿ ਆਮ ਆਦਮੀ ਪਾਰਟੀ ਇਸ ਸਮੇਂ ਕਾਂਗਰਸ ਦੀ ਬੀ ਟੀਮ ਵਜੋਂ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਕੰਮ ਕਰ ਰਹੀ ਹੈ, ਜਿਸ ਦਾ ਸਬੂਤ ਅੱਜ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਮੁੜ ਤੋਂ ਮਿਲ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਅੱਜ ਐਚ.ਐਸ. ਫੂਲਕਾ ਜਿਹੜੇ ਮੰਤਰੀ ਸੁਖਜਿੰਦਰ ਰੰਧਾਵਾ ਦਾ ਅਸਤੀਫ਼ਾ ਮੰਗ ਰਹੇ ਹਨ, ਉਸ ਰੰਧਾਵਾ ਦੇ ਨਾਲ ਸਦਨ ਤੋਂ ਬਾਹਰ ਮੀਟਿੰਗ ਕਰਕੇ ਫੈਸਲਾ ਕਰਕੇ ਆਏ ਸਨ ਕਿ ਉਹ ਪ੍ਰਸਤਾਵ ਪੇਸ਼ ਕਰਨਗੇ। ਮਰੀਠੀਆ ਨੇ ਕਿਹਾ ਕਿ ਸੁਖਜਿੰਦਰ ਰੰਧਾਵਾ ਦੇ ਕਹਿਣ ‘ਤੇ ਹੀ ਫੁਲਕਾ ਨੇ ਪ੍ਰਸਤਾਵ ਪੇਸ਼ ਕੀਤਾ ਹੈ, ਜਿਸ ਦੀ ਤਿਆਰੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੀ ਕੀਤੀ ਹੋਈ ਸੀ, ਜਿਸ ਕਾਰਨ ਪ੍ਰਸਤਾਵ ਪੇਸ਼ ਹੁੰਦੇ ਸਾਰ ਹੀ ਅਮਰਿੰਦਰ ਸਿੰਘ ਨੇ ਖ਼ੁਦ ਸੀਟ ਤੋ ਖੜੇ ਹੁੰਦੇ ਹੋਏ ਖ਼ੁਦ ਦੀ ਡਿਊਟੀ ਲਗਵਾ ਲਈ।
ਮਜੀਠੀਆ ਨੇ ਕਿਹਾ ਕਿ ਉਹ ਕਾਨੂੰਨ ਐਸ.ਜੀ.ਪੀ.ਸੀ. ਦੀਆਂ ਚੋਣਾਂ ਤੋਂ ਪਿੱਛੇ ਨਹੀਂ ਹਟ ਰਹੇ ਹਨ ਪਰ ਚੋਣਾਂ ਹੋਣਗੀਆਂ ਜਾਂ ਫਿਰ ਨਹੀਂ ਹੋਣਗੀਆਂ ਇਹ ਮਾਮਲਾ ਕੇਂਦਰ ਸਰਕਾਰ ਜਾਂ ਫਿਰ ਸੁਪਰੀਮ ਕੋਰਟ ਨੇ ਦੇਖਣਾ ਹੈ। ਉਹ ਤਾਂ ਪਹਿਲਾਂ ਵੀ ਤਿਆਰ ਬਰ ਤਿਆਰ ਸਨ ਅਤੇ ਹੁਣ ਵੀ ਤਿਆਰ ਹਨ, ਕਿਉਂਕਿ ਸੰਵਿਧਾਨਿਕ ਤਰੀਕੇ ਨਾਲ ਹੋਣ ਵਾਲੇ ਹਰ ਕੰਮ ਦੇ ਨਾਲ ਉਹ ਖੜੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Phoolka, Playing, Hands, Gandhi