ਸੋਮ ਪ੍ਰਕਾਸ਼ ਨੇ ਲਿਖਿਆ ਮੁੱਖ ਮੰਤਰੀ ਨੂੰ ਪੱਤਰ, ਫਗਵਾੜਾ ਨਾਲ ਹੋ ਰਿਹਾ ਐ ਧੱਕਾ
ਕਪੂਰਥਲਾ ਜਿਲਾ ਹੈੱਡਕੁਆਟਰ ਹੋਣ ਕਰਕੇ ਆ ਰਹੀਆਂ ਹਨ ਪਰੇਸ਼ਾਨੀ, ਆਮ ਲੋਕ ਕਾਫ਼ੀ ਦੁਖੀ : ਸੋਮ ਪ੍ਰਕਾਸ਼
ਅਸ਼ਵਨੀ ਚਾਵਲਾ, ਚੰਡੀਗੜ । ਬਟਾਲਾ ਨੂੰ ਜਿਲਾ ਬਣਾਉਣ ਦੀ ਮੰਗ ਵਿਚਕਾਰ ਹੁਣ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵਲੋਂ ਆਪਣੇ ਜੱਦੀ ਸ਼ਹਿਰ ਫਗਵਾੜਾ ਨੂੰ ਜਿਲਾ ਬਣਾਉਣ ਦੀ ਮੰਗ ਕਰ ਦਿੱਤੀ ਗਈ ਹੈ। ਸੋਮ ਪ੍ਰਕਾਸ਼ ਵਲੋਂ ਇਸ ਸਬੰਧੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਬਕਾਇਦਾ ਪੱਤਰ ਵੀ ਲਿਖਿਆ ਗਿਆ ਹੈ ਕਿ ਫਗਵਾੜਾ ਨੂੰ ਜਲਦ ਤੋਂ ਜਲਦ ਜਿਲਾ ਬਣਾਇਆ ਜਾਵੇ।
ਸੋਮ ਪ੍ਰਕਾਸ਼ ਵਲੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਭੇਜੇ ਗਏ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਉਨਾਂ ਨੂੰ ਮੀਡੀਆ ਰਾਹੀਂ ਜਾਣਕਾਰੀ ਮਿਲੀ ਹੈ ਕਿ ਉਨਾਂ ਵਲੋਂ ਬਟਾਲਾ ਨੂੰ ਜਿਲਾ ਬਣਾਉਣ ਦੀ ਤਜਵੀਜ਼ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਥੇ ਹੀ ਉਹ ਦੱਸਣਾ ਚਾਹੁੰਦੇ ਹਨ ਕਿ ਫਗਵਾੜਾ ਕਾਫ਼ੀ ਜਿਆਦਾ ਪੁਰਾਣਾ ਇੰਡਸਟਰੀ ਇਲਾਕਾ ਹੈ ਅਤੇ ਲੁਧਿਆਣਾ ਤੇ ਜਲੰਧਰ ਹਾਈਵੇ ਦੇ ਵਿਚਕਾਰ ਵੱਡਾ ਟਾਉਣ ਹੈ। ਫਗਵਾੜਾ ਦੇ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਕਪੂਰਥਲਾ ਜਾਣਾ ਪੈਂਦਾ ਹੈ। ਜਿਸ ਕਾਰਨ ਉਨਾਂ ਨੂੰ ਕਾਫ਼ੀ ਜਿਆਦਾ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਸੋਮਵਾਰ ਪ੍ਰਕਾਸ਼ ਨੇ ਫਗਵਾੜਾ ਨੂੰ ਜਿਲਾ ਬਣਾਉਣ ਦੀ ਮੰਗ ਦੇ ਨਾਲ ਹੀ ਫਿਲੌਰ, ਗੋਰਾਇਆ ਅਤੇ ਬੇਹਰਾਮਪੁਰ ਨੂੰ ਸ਼ਾਮਲ ਕਰਨ ਦੀ ਬੇਨਤੀ ਕੀਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ