ਸਟੱਡੀ ’ਚ ਦਾਅਵਾ
ਨਵੀਂ ਦਿੱਲੀ। ਭਾਰਤ ’ਚ ਛੇਤੀ ਹੀ ਫਾਈਜਰ ਦੀ ਵੈਕਸੀਨ ਵੀ ਉਪਲੱਬਧ ਹੋਣ ਵਾਲੀ ਹੈ ਪਰ ਉਸ ਤੋਂ ਪਹਿਲਾਂ ਇੱਕ ਸਟੱਡੀ ’ਚ ਇਸ ਦੀ ਸਮਰੱਥਾ ਸਬੰਧੀ ਵੱਡਾ ਦਾਅਵਾ ਕੀਤਾ ਗਿਆ ਹੈ ਫਾਈਜਰ ਦੀ ਵੈਕਸੀਨ ਕੋਰੋਨਾ ਖਿਲਾਫ਼ ਜੰਗ ’ਚ ਥੋੜੀ ਘੱਟ ਅਸਰਦਾਰ ਹੈ ਪਰ ਇਹ ਹੁਣ ਵੀ ਭਾਰਤ ’ਚ ਮਿਲਣ ਵਾਲੇ ਜ਼ਿਆਦਾ ਸੰਕ੍ਰਾਮਕ ਵੈਰੀਏਂਟ ਤੋਂ ਬਚਾਉਣ ’ਚ ਸਮਰੱਥ ਹੈ ਫਰਾਂਸ ਦੇ ਪਾਸਚਰ ਇੰਸਟੀਟਿਊਟ ਦੀ ਇੱਕ ਸਟੱਡੀ ’ਚ ਇਹ ਦਾਅਵਾ ਕੀਤਾ ਗਿਆ ।
ਇੰਸਟੀਟਿਊਟ ਦੇ ਡਾਇਰੈਕਟਰ ਤੇ ਇਸ ਸਟੱਡੀ ਦੇ ਕੋ-ਆਥਰ ਓਲੀਵੀਰ ਸਵਾਟਰਜ ਨੇ ਕਿਹਾ ਕਿ ਪ੍ਰਯੋਗਸ਼ਾਲਾ ’ਚ ਪ੍ਰੀਖਣ ਦੇ ਨਤੀਜਿਆਂ ਅਨੁਸਾਰ ਥੋੜੀ ਘੱਟ ਅਸਰਦਾਰ ਹੋਣ ਦੇ ਬਾਵਜ਼ੂਦ ਫਾਈਜਰ ਵੈਕਸੀਨ ਸ਼ਾਇਦ ਭਾਰਤ ’ਚ ਮਿਲੇ ਕੋਰੋਲਾ ਵਾਇਰਸ ਦੇ ਨਵੇਂ ਵੈਰੀਏਂਟ ਤੋਂ ਬਚਾਅ ਕਰਦਾ ਹੈ ਇਸ ਸਟੰਡੀ ’ਚ ਓਰÇਲੰਸ ਸ਼ਹਿਰ ਦੇ 28 ਹੈਲਥ ਵਰਕਰਾਂ ਦਾ ਸੈਂਪਲ ਲਿਆ ਗਿਆ ਉਨ੍ਹਾਂ ’ਚੋਂ 16 ਵਿਅਕਤੀਆਂ ਨੂੰ ਫਾਈਜਰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਦਿੱਤੀਆਂ ਗਈਆਂ, ਜਦੋਂਕਿ 12 ਵਿਅਕਤੀਆਂ ਨੂੰ ਏਸਟ੍ਰਾਜੇਨੇਕਾ ਵੈਕਸੀਨ ਦੀ ਇੱਕ ਡੋਜ ਦਿੱਤੀ ਗਈ ਜਿਨ੍ਹਾਂ ਲੋਕਾਂ ਨੂੰ ਫਾਈਜਰ ਦੀ ਡੋਜ ਦਿੱਤੀ ਗਈ ਉਨ੍ਹਾਂ ’ਚ ਬੀ.1.617 ਵੈਰੀਏਂਟ ਖਿਲਾਫ਼ ਐਂਟੀਬਾਡੀ ’ ਤਿੰਨ ਗੁਣਾ ਕਮੀ ਦੇਖੀ ਗਈ ਪਰ ਬਾਵਜ਼ੂਦ ਇਸ ਦੇ ਉਹ ਸੁਰੱਖਿਅਤ ਸਨ ਹਾਲਾਂਕਿ ਏਸਟ੍ਰਾਜੇਨੇਕਾ ਵੈਕਸੀਨ ਦੀ ਇਹ ਸਥਿਤੀ ਵੱਖ ਸੀ।
ਬੀ. 1.617 ਵੈਰੀਏਂਟ ਤੋਂ ਬਚਾਅ ਲਈ ਵਧੇਰੇ ਸਮਰੱਥ
ਡਾਇਰੈਕਟਰ ਸਵਾਟਰਜ਼ ਨੇ ਕਿਹਾ ਕਿ ਜੋ ਕਵਿਡ-19 ਮਰੀਜ਼ ਪਿਛਲੇ ਇੱਕ ਸਾਲ ’ਚ ਕੋਰੋਨਾ ਵਾਇਰਸ ਤੋਂ ਪੀੜਤ ਹੋਏ ਸਨ ਤੇ ਉਨ੍ਹਾਂ ਫਾਈਜਰ ਵੈਕਸੀਨ ਦੀਆਂ ਦੋ ਖੁਰਾਕਾਂ ਦਿੱਤੀਆਂ ਗਈਆਂ ਸਨ ਉਨ੍ਹਾਂ ’ਚ ਭਾਰਤ ’ਚ ਪਾਏ ਗਏ ਬੀ.1.617 ਵੈਰੀਏਂਟ ਤੋਂ ਬਚਾਅ ਲਈ ਲੋੜੀਂਦੀ ਐਂਟੀਬਾੱਡੀ ਬਣੀ ਰਹੀ ਹਾਲਾਂਕਿ ਇਹ ਬ੍ਰਿਟੇਨ ਦੇ ਵੈਰੀਏਂਟ ਖਿਲਾਫ਼ ਬਣੀ ਏਂਟੀਬਾਡੀ ਦੇ ਮੁਕਾਬਲੇ ’ਚ 3 ਤੋਂ 6 ਗੁਣਾ ਘੱਟ ਸੀ ਉਨ੍ਹਾਂ ਅੱਗੇ ਕਿਹਾ ਕਿ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਇਸ ਵੈਰੀਏਂਟ ਨੇ ਐਂਟੀਬਾਡੀ ਦੇ ਲਈ ਵਧੇਰੇ ਸਮਰੱਥਾ ਹਾਸਲ ਕਰ ਲਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।