ਨਵੀਂ ਦਿੱਲੀ। ਕੌਮਾਂਤਰੀ ਬਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ’ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਐਤਵਾਰ ਸਵੇਰੇ ਕਰੀਬ 7 ਵਜੇ ਡਬਲਿਊ ਟੀ ਆਈ ਕਰੂਡ ਡਿੱਗ ਕੇ 72.28 ਡਾਲਰ ਪ੍ਰਤੀ ਬੈਰਲ ’ਤੇ ਵਿਕ ਰਿਹਾ ਹੈ। ਇਸ ਦੇ ਨਾਲ ਹੀ ਬ੍ਰੈਂਟ ਕਰੂਡ 77.33 ਪ੍ਰਤੀ ਬੈਰਲ (Petrol Diesel Today Price) ’ਤੇ ਕਰੋਬਾਰ ਕਰ ਰਿਹਾ ਹੈ। ਦੇਸ਼ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਤਾਜ਼ਾ ਕੀਮਤਾਂ ਜਾਰੀ ਕਰ ਦਿੱਤੀਆਂ ਹਨ। ਭਾਤਰ ਵਿੱਚ ਹਰ ਰੋਜ਼ ਸਵੇਰੇ 6 ਵਜੇ ਈਂਧਨ ਦੀਆਂ ਕੀਮਤਾਂ ’ਚ ਸੋਧ ਕੀਤੀ ਜਾਂਦੀ ਹੈ।
ਅੱਜ ਸੋਮਵਾਰ ਨੂੰ ਸਵੇਰੇ ਦਿੱਲੀ ’ਚ ਪੈਟਰੋਲ 96.72 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 89.62 ਰੁਪਏ ਪ੍ਰਤੀ ਲੀਟਰ ’ਤੇ ਪਏ ਰਹੇ। ਤੇਲ ਵੰਡ ਕਰਨ ਵਾਲੀ ਮੁੱਖ ਕੰਪਨੀ ਹਿੰਦੂਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਦੀ ਵੈੱਬਸਾਈਟ ’ਤੇ ਜਾਰੀ ਦਰਾਂ ਅਨੁਸਾਰ ਦੇਸ਼ ’ਚ ਅੱਜ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ’ਚ ਕੋਈ ਬਦਲਾਅ ਨਹੀਂ ਹੋਇਆ ਹੈ।
ਦਿੱਲੀ ’ਚ ਇਨ੍ਹਾਂ ਦੀਆਂ ਕੀਮਤਾਂ ਦੇ ਟਿਕੇ ਰਹਿਣ ਦੇ ਨਾਲ ਹੀ ਮੁੰਬਈ ’ਚ ਪੈਟਰੋਲ 106.31 ਰੁਪਏ ਪ੍ਰਤੀ ਲੀਟਰ ਤੇ ਡੀਜਲ 94.27 ਰੁਪਏ ਪ੍ਰਤੀ ਲੀਟਰ ’ਤੇ ਰਿਹਾ। ਵਿਸ਼ਵ ਪੱਧਰ ’ਤੇ ਹਫ਼ਤੇ ਦੇ ਅੰਤ ’ਚ ਅਮਰੀਕੀ ਕਰੂਡ 0.25 ਪ੍ਰਤੀਸ਼ਤ ਡਿੱਗ ਕੇ 72.10 ਡਾਲਰ ਪ੍ਰਤੀ ਬੈਰਲ ’ਤੇ ਅੰਤ ਲੰਦਰ ਬ੍ਰੰਟ ਕਰੂਡ ਵੀ 0.16 ਪ੍ਰਤੀਸ਼ਤ ਉੱਤਰ ਕੇ 77.21 ਡਾਲਰ ਪ੍ਰਤੀ ਬੈਰਲ ’ਤੇ ਰਿਹਾ। ਉੱਥੇ ਹੀ ਅੱਜ ਵੀ ਸਭ ਤੋਂ ਸਸਤਾ ਪੈਟਰੋਲ ਪੋਰਟਬਲੇਅਰ ’ਚ 84.10 ਰੁਪਏ ਅਤੇ ਡੀਜਲ 79.74 ਰੁਪਏ ਲੀਟਰ ਵਿਕ ਰਿਹਾ ਹੈ ਤਾਂ ਸਭ ਤੋਂ ਮਹਿੰਗਾ ਰਾਜਸਥਾਨ ਦੇ ਸ੍ਰੀ ਗੰਗਾਨਗਰ ’ਚ।
ਦੇਸ਼ ਦੇ ਚਾਰ ਮਹਾਂਨਗਰਾਂ ’ਚ ਪੈਟਰੋਲ ਤੇ ਡੀਜਲ ਦੀ ਕੀਮਤ ਇਸ ਤਰ੍ਹਾਂ ਰਹੀ-
ਮਹਾਂਨਗਰ ਪੈਟਰੋਲ ਡੀਜਲ (ਰੁਪਏ ਪ੍ਰਤੀ ਲੀਟਰ) | Petrol Diesel Today Price
ਦਿੱਲੀ………………………….96.72………………….89.62
ਮੁੰਬਈ…………………………106.31…………………94.27
ਚੇਨੱਈ…………………………102.73…………………94.33
ਕਲਕੱਤਾ………………………106.03…………………92.76
ਕੱਚਾ ਤੇਲ 80 ਡਾਲਰ ਪ੍ਰਤੀ ਬੈਰਲ ਦੇ ਵਿਚਕਾਰ
ਕੱਚਾ ਤੇਲ 80 ਡਾਲਰ ਪ੍ਰਤੀ ਬੈਰਲ ਦੇ ਹੇਠਾਂ ਹੈ। ਬਲੂਮਬਰਗ ਐਨਰਜੀ ਦੇ ਮੁਤਾਬਿਕ ਕਰੂਡ ਦਾ ਅਪਰੈਲ ਵਾਇਦਾ 77.67 ਡਾਲਰ ਪ੍ਰਤੀ ਬੈਰਲ ’ਤੇ ਆ ਗਿਆ ਹੈ। ਉੱਥੇ ਹੀ ਡਬਲਿਊਟੀਆਈ ਦਾ ਮਾਰਚ ਵਾਇਦਾ 72.41 ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਗਿਆ ਹੈ। ਦੱਸ ਦਈਏ ਕਿ ਰੂਸ ਯੂਕ੍ਰੇਨ ਯੁੱਧ ਦੇ ਸਮੇਂ ਕਰੂਡ ਦੀਆਂ ਕੀਮਤਾਂ 130 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈਆਂ ਸਨ, ਉਦੋਂ ਵੀ ਭਾਰਤ ’ਚ ਪੈਟਰਲ ਡੀਜਲ ਦੀਆਂ ਕੀਮਤਾਂ ਨਹੀਂ ਵਧੀਆਂ ਸਨ।
Also Read : ਚੰਡੀਗੜ੍ਹ ਮੇਅਰ ਚੋਣ ਸਬੰਧੀ ਸੁਪਰੀਮ ਕੋਰਟ ਤੋਂ ਆਈ ਵੱਡੀ ਖਬਰ