ਚਿੰਤਾਜਨਕ: ਲਗਾਤਾਰ ਦੂਜੇ ਦਿਨ ਵਧੀਆਂ ਪੈਟਰੋਲ-ਡੀਜਲ ਦੀਆਂ ਕੀਮਤਾਂ

ਮਹਿੰਗਾਈ ਦੇ ਵਿਰੋਧ ’ਚ ਕਿਸਾਨਾਂ ਦਾ ਹੱਲਾ ਬੋਲ

  • ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ

ਸੱਚ ਕਹੂੰ ਨਿਊਜ਼ ਚੰਡੀਗੜ੍ਹ। ਦੇਸ਼ ’ਚ ਪੈਟਰੋਲ-ਡੀਜਲ ਆਏ ਦਿਨ ਵਧਦੇ ਜਾ ਰਹੇ ਹਨ ਜਿਸ ਨਾਲ ਮਹਿੰਗਾਈ ਬੇਕਾਬੂ ਹੁੰਦੀ ਜਾ ਰਹੀ ਹੈ ਸਰਕਾਰ ਚੁੱਪ ਹੈ ਅਤੇ ਲੋਕ ਸੜਕਾਂ ’ਤੇ ਆ ਗਏ ਹਨ ਇਸ ਦਰਮਿਆਨ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਪੈਟਰੋਲ-ਡੀਜਲ ਅਤੇ ਰਸੋਈ ਗੈਸ ਦੀਆਂ ਕੀਮਤਾਂ ’ਚ ਵਾਧੇ ਖਿਲਾਫ ਦੋਵਾਂ ਸੂਬਿਆਂ ’ਚ ਕਈ ਥਾਵਾਂ ’ਤੇ ਅੱਜ ਪ੍ਰਦਰਸ਼ਨ ਕੀਤੇ ਪ੍ਰਦਰਸ਼ਨਕਾਰੀਆਂ ਨੇ ਆਪਣੇ ਟਰੈਕਟਰ ਅਤੇ ਹੋਰ ਵਾਹਨ ਸੜਕ ਕੰਢੇ ਖੜੇ ਕਰ ਦਿੱਤੇ ਅਤੇ ਪੈਟਰੋਲ-ਡੀਜਲ ਅਤੇ ਰਸੋਈ ਗੈਸ ਦੀ ਵਧਦੀਆਂ ਕੀਮਤਾਂ ਸਬੰਧੀ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।

ਉਨ੍ਹਾਂ ’ਚ ਕੁਝ ਵਿਰੋਧ ਵਜੋਂ ਪ੍ਰਦਰਸ਼ਨ ਸਥਾਨਾਂ ’ਤੇ ਐਲਪੀਜੀ ਦੇ ਖਾਲੀ ਸਿਲੰਡਰ ਵੀ ਲੈ ਕੇ ਆਏ ਸਨ ਅੰਦੋਲਨਕਾਰੀ ਕਿਸਾਨਾਂ ਨੇ ਕੁਝ ਮਿੰਟਾਂ ਲਈ ਆਪਣੀਆਂ ਗੱਡੀਆਂ ਦੇ ਹਾਰਨ ਵਜਾਏ ਅਤੇ ਕਿਹਾ ਕਿ ਇਹ ਸਰਕਾ ਨੂੰ ‘ਨੀਂਦ ਤੋਂ ਜਗਾਉਣ’ ਲਈ ਕੀਤਾ ਗਿਆ ਹੈ ਕਿਸਾਨਾਂ ਨੇ ਜ਼ਰੂਰੀ ਵਸਤੂਆਂ ਦੀ ਕੀਮਤਾਂ ਨੂੰ ਕੰਟਰੋਲ ਕਰਨ ’ਚ ਨਾਕਾਮ ਰਹਿਣ ’ਤੇ ਸਰਕਾਰ ਨੂੰ ਆੜੇ ਹੱਥੀਂ ਲਿਆ ਅਧਿਕਾਰੀਆਂ ਨੇ ਦੱਸਿਆ ਕਿ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਧਰਨਾ ਸਥਾਨਾਂ ਨੇੜੇ ਭਾਰੀ ਗਿਣਤੀ ’ਚ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਸੀ ਉੱਥੇ ਤੇਲ ਕੰਪਨੀਆਂ ਨੇ ਪੈਟਰੋਲ-ਡੀਜਲ ਦੀਆਂ ਕੀਮਤਾਂ ’ਚ ਅੱਜ ਲਗਾਤਾਰ ਦੂਜੇ ਦਿਨ ਵਾਧਾ ਕੀਤਾ ਦਿੱਲੀ ’ਚ ਪੈਟਰੋਲ ਦੀ ਕੀਮਤ 35 ਪੈਸੇ ਵਧ ਕੇ 10056 ਰੁਪਏ ਪ੍ਰਤੀ ਲੀਟਰ ’ਤੇ ਪਹੁੰਚ ਗਿਆ ਡੀਜਲ ਦੀ ਕੀਮਤ ਵੀ 9 ਪੈਸੇ ਵਧ ਕੇ 8962 ਰੁਪਏ ਪ੍ਰਤੀ ਲੀਟਰ ਹੋ ਗਈ।

ਕਈ ਥਾਵਾਂ ’ਤੇ ਹੋਏ ਪ੍ਰਦਰਸ਼ਨ

ਪ੍ਰਦਰਸ਼ਨ ਪੰਜਾਬ ਦੇ ਮੋਹਾਲੀ, ਅੰਮ੍ਰਿਤਸਰ, ਲੁਧਿਆਣਾ, ਮੋਗਾ ਅਤੇ ਰੂਪਨਗਰ ਅਤੇ ਹਰਿਆਣਾ ਦੇ ਸੋਨੀਪਤ, ਸਰਸਾ ਅਤੇ ਗੋਹਾਣਾ ’ਚ ਕਈ ਥਾਵਾਂ ’ਤੇ ਕੀਤੇ ਗਏ ਲੁਧਿਆਣਾ ’ਚ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲੇ ਕਿਸਾਨ ਆਗੂ ਹਰਮੀਤ ਸਿੰਘ ਕਾਦਿਆਨ ਨੇ ਪੈਟਰੋਲ-ਡੀਜਲ ਅਤੇ ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ ਸਬੰਧਂ ਕੇਂਦਰ ਦੀ ਭਾਜਪਾ ਨੀਤ ਸਰਕਾਰ ਦੀ ਆਲੋਚਨਾ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।