ਪੈਟਰੋਲ ਦਿੱਲੀ ’ਚ 99.86 ਰੁਪਏ ਪ੍ਰਤੀ ਲੀਟਰ ’ਤੇ
ਏਜੰਸੀ ਨਵੀਂ ਦਿੱਲੀ। ਤੇਲ ਕੰਪਨੀਆਂ ਨੇ ਅੱਜ ਲਗਾਤਾਰ ਦੂਜੇ ਦਿਨ ਪੈਟਰੋਲ ਕੀਮਤਾਂ ਵਧਾਈਆਂ ਜਿਸ ਨਾਲ ਦਿੱਲੀ ਅਤੇ ਕੋਲਕਾਤਾ ’ਚ ਇਸ ਦੀਆਂ ਕੀਮਤਾਂ ਸੌ ਰੁਪਏ ਪ੍ਰਤੀ ਲੀਟਰ ਦੇ ਬੇਹੱਦ ਨੇੜੇ ਪਹੁੰਚ ਗਈਆਂ ਮੁੰਬਈ ਅਤੇ ਚੇਨੱਈ ’ਚ ਪੈਟਰੋਲ ਪਹਿਲਾਂ ਹੀ ਇਸ ਪੱਧਰ ਦੇ ਪਾਰ ਨਿਕਲ ਚੁੱਕਾ ਹੈ ਉੱਥੇ ਡੀਜਲ ਦੀ ਕੀਮਤ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਦੇਸ਼ ਦੇ ਚਾਰ ਵੱਡੇ ਮਹਾਨਗਰਾਂ ’ਚ ਅੱਜ ਪੈਟਰੋਲ 39 ਪੈਸੇ ਤੱਕ ਮਹਿੰਗਾ ਹੋਇਆ ।
ਮੋਹਰੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਦਿੱਲੀ ’ਚ ਪੈਟਰੋਲ ਦੀ ਕੀਮਤ 35 ਪੈਸੇ ਵਧ ਕੇ 99.86 ਰੁਪਏ ਪ੍ਰਤੀ ਲੀਟਰ ਦੇ ਹੁਣ ਤੱਕ ਦੇ ਉੱਚ ਪੱਧਰ ’ਤੇ ਪਹੁੰਚ ਗਈ ਡੀਜਲ 89.36 ਰੁਪਏ ਪ੍ਰਤੀ ਲੀਟਰ ’ਤੇ ਸਥਿਰ ਰਿਹਾ ਪੈਟਰੋਲ-ਡੀਜਲ ਦੀ ਕੀਮਤ ਵਧਣ ਦਾ ਮੌਜ਼ੂਦਾ ਸਿਲਸਿਲਾ 4 ਮਈ ਨੂੰ ਸ਼ੁਰੂ ਹੋਇਆ ਸੀ ਦਿੱਲੀ ’ਚ ਮਈ ਅਤੇ ਜੂਨ ’ਚ ਪੈਟਰੋਲ 8.41 ਰੁਪਏ ਅਤੇ ਡੀਜਲ 8.45 ਰੁਪਏ ਮਹਿੰਗਾ ਹੋਇਆ ਸੀ ਜੁਲਾਈ ’ਚ ਪੈਟਰੋਲ ਦੀ ਕੀਮਤ 1.05 ਰੁਪਏ ਅਤੇ ਡੀਜਲ ਦੀ 18 ਪੈਸੇ ਪ੍ਰਤੀ ਲੀਟਰ ਵਧ ਚੁੱਕੀ ਹੈ ਮੁੰਬਈ ’ਚ ਪੈਟਰੋਲ 34 ਪੈਸੇ ਮਹਿੰਗਾ ਹੋ ਕੇ 105.92 ਰੁਪਏ ਪ੍ਰਤੀ ਲੀਟਰ ’ਤੇ ਪਹੁੰਚ ਗਿਆ ਡੀਜਲ 96.91 ਰੁਪਏ ਪ੍ਰਤੀ ਲੀਟਰ ’ਤੇ ਸਥਿਰ ਰਿਹਾ।
ਕੱਲਕੱਤਾ ’ਚ ਪੈਟਰੋਲ 9 ਪੈਸੇ ਮਹਿੰਗਾ
ਚੇਨੱਈ ’ਚ ਪੈਟਰੋਲ 31 ਪੈਸੇ ਮਹਿੰਗਾ ਹੋ ਕੇ 100.75 ਰੁਪਏ ਪ੍ਰਤੀ ਲੀਟਰ ਵਿਕਿਆ ਡੀਜਲ ਬਿਨਾ ਕਿਸੇ ਬਦਲਾਅ ਦੇ 93.91 ਰੁਪਏ ਪ੍ਰਤੀ ਲੀਟਰ ’ਤੇ ਰਿਹਾ ਕੱਲਕੱਤਾ ’ਚ ਪੈਟਰੋਲ 39 ਪੈਸੇ ਮਹਿੰਗਾ ਹੋ ਕੇ 99.84 ਰੁਪਏ ਪ੍ਰਤੀ ਲੀਟਰ ’ਤੇ ਪਹੁੰਚ ਗਿਆ ਉੱਥੇ ਇੱਕ ਲੀਟਰ ਡੀਜਲ ਦੀ ਕੀਮਤ 92.27 ਰੁਪਏ ਪ੍ਰਤੀ ਲੀਟਰ ’ਤੇ ਟਿਕੀ ਰਹੀ।
ਜ਼ਿਆਦਾ ਟੈਕਸ ਕਾਰਨ ਵਧੀਆਂ ਤੇਲ ਕੀਮਤਾਂ
ਤੇਲ ਕੰਪਨੀਆਂ ਦੇ ਅਧਿਕਾਰੀ ਕੌਮਾਂਤਰੀ ਤੇਲ ਬਜ਼ਾਰਾਂ ’ਚ ਵਿਕਾਸ ਲਈ ੲੀਂਧਣ ਦੀਆਂ ਕੀਮਤਾਂ ’ਚ ਲਗਾਤਾਰ ਵਾਧੇ ਦਾ ਸਿਹਰਾ ਦਿੰਦੇ ਹਨ, ਜਿੱਥੇ ਪਿਛਲੇ ਕੁਝ ਮਹੀਨਿਆਂ ਤੋਂ ਉਤਪਾਦ ਅਤੇ ਕੱਚੇ ਤੇਲ ਦੀਆਂ ਕੀਮਤਾਂ ਮਹਾਂਮਾਰੀ ਦੀ ਮੱਧਮ ਰਫ਼ਤਾਰ ਦਰਮਿਆਨ ਮੰਗ ’ਚ ਵਾਧੇ ਦੇ ਨਾਲ ਮਜ਼ਬੂਤੀ ਨਾਲ ਉੱਪਰ ਚੜ੍ਹ ਰਹੀਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।