ਚਾਰ ਮਹਾਂਨਗਰਾਂ ‘ਚ 14 ਤੋਂ 15 ਪੈਸੇ ਘਟਿਆ ਪੈਟਰੋਲ
ਨਵੀਂ ਦਿੱਲੀ, ਏਜੰਸੀ। ਪੈਟਰੋਲ, ਡੀਜ਼ਲ ਦੀਆਂ ਕੀਮਤਾਂ ‘ਚ ਸ਼ਨਿੱਚਰਵਾਰ ਨੂੰ ਲਗਾਤਾਰ ਦੂਜੇ ਦਿਨ ਗਿਰਾਵਟ ਦਰਜ ਕੀਤੀ ਗਈ। ਪੈਟਰੋਲ ਦੀਆਂ ਕੀਮਤਾਂ ਚਾਰ ਵੰਡੇ ਮਹਾਂ ਨਗਰਾਂ ‘ਚ 14 ਤੋਂ 15 ਪੈਸੇ ਅਤੇ ਡੀਜ਼ਲ ਦੀਆਂ 18 ਤੋਂ 20 ਪੈਸੇ ਪ੍ਰਤੀ ਲੀਟਰ ਘਟ ਗਈਆਂ। ਦਿੱਲੀ ‘ਚ ਪੈਟਰੋਲ 15 ਪੈਸੇ ਸਸਤਾ ਹੋਇਆ। ਇਸ ਦੀਆਂ ਕੀਮਤਾਂ ਇੱਕ ਸਾਲ ਤੋਂ ਜ਼ਿਆਦਾ ਦੇ ਹੇਠਲ ਪੱਧਰ 68.29 ਰੁਪਏ ਪ੍ਰਤੀ ਲੀਟਰ ਰਹੀਆਂ। ਡੀਜ਼ਲ 18 ਪੈਸੇ ਘਟਕੇ 62.26 ਰੁਪਏ ਪ੍ਰਤੀ ਲੀਟਰ ਰਿਹਾ। ਡੀਜ਼ਲ ਦੀ ਇਹ ਕੀਮਤ ਇੱਕ ਮਾਰਚ 2018 ਤੋਂ ਬਾਅਦ ਹੇਠਲੇ ਪੱਧਰ ‘ਤੇ ਹੈ। ਕਰਨਾਟਕ ਨੂੰ ਛੱਡ ਕੇ ਦੇਸ਼ ‘ਚ ਕਰੀਬ ਸਾਰੇ ਸਥਾਨਾਂ ‘ਤੇ ਦੋਵੇਂ ਈਂਧਣ ਸਸਤੇ ਹੋਏ। ਕਰਨਾਟਕ ਦੀ ਐਚ ਡੀ ਕੁਮਾਰਸੁਵਾਮੀ ਸਰਕਾਰ ਨੇ ਸ਼ੁੱਕਰਵਾਰ ਨੂੰ ਪੈਟਰੋਲ ‘ਤੇ ਸ਼ੁਲਕ 28.75 ਫੀਸਦੀ ਤੋਂ ਵਧਾ ਕੇ 32 ਫੀਸਦੀ ਅਤੇ ਡੀਜ਼ਲ ‘ਤੇ 17.73 ਤੋਂ 21 ਫੀਸਦੀ ਕਰ ਦਿੱਤਾ। ਇਸ ਦੇ ਨਤੀਜੇ ਵਜੋਂ ਬੈਂਗਲੂਰੂ ‘ਚ ਪੈਟਰੋਲ ਦੀ ਕੀਮਤ 1.52 ਰੁਪਏ ਵਧ ਕੇ 70.53 ਰੁਪਏ ਅਤੇ ਡੀਜ਼ਲ ‘ਚ ਡੇਢ ਰੁਪਏ ਦੇ ਵਾਧੇ ਨਾਲ 64.30 ਰੁਪਏ ਪ੍ਰਤੀ ਲੀਟਰ ਹੋ ਗਈ।
ਕਿੱਥੇ ਕਿੰਨੀ ਕੀਮਤ
ਪੈਟਰੋਲ ਡੀਜ਼ਲ
ਮੁੰਬਈ 73.95 65.1
ਕੋਲਕਾਤਾ 70.43 64.03
ਚੇਨੱਈ 70.85 65.72
ਨੋਇਡਾ 68.73 62.08
ਗੁਰੂਗ੍ਰਾਮ 69.65 62.56
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ