ਪੈਟਰੋਲ-ਡੀਜ਼ਲ ਵਿੱਚ ਉਛਾਲ ਜਾਰੀ
ਨਵੀਂ ਦਿੱਲੀ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ਹਰ ਦਿਨ ਨਵੀਂ ਉਚਾਈ ਨੂੰ ਛੂਹ ਰਹੀਆਂ ਹਨ। ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ ਵਿਚ ਪੈਟਰੋਲ 27 ਪੈਸੇ ਅਤੇ ਡੀਜ਼ਲ 31 ਪੈਸੇ ਮਹਿੰਗਾ ਹੋ ਗਿਆ। ਤੇਲ ਦੀ ਮਾਰਕੀਟਿੰਗ ਕਰਨ ਵਾਲੀ ਮੋਹਰੀ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ, ਰਾਸ਼ਟਰੀ ਰਾਜਧਾਨੀ ਵਿੱਚ ਪੈਟਰੋਲ ਅੱਜ 27 ਪੈਸੇ ਮਹਿੰਗਾ ਹੋ ਗਿਆ ਅਤੇ ਇਸ ਦੀ ਕੀਮਤ 91.80 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ। ਡੀਜ਼ਲ ਦੀ ਕੀਮਤ 30 ਪੈਸੇ ਵੱਧ ਕੇ 82.36 ਰੁਪਏ ਪ੍ਰਤੀ ਲੀਟਰ ਹੋ ਗਈ। 04 ਮਈ ਤੋਂ ਦਿੱਲੀ ਵਿਚ ਪੈਟਰੋਲ 1.40 ਰੁਪਏ ਅਤੇ ਡੀਜ਼ਲ 1.63 ਰੁਪਏ ਮਹਿੰਗਾ ਹੋ ਗਿਆ ਹੈ। ਇਨ੍ਹਾਂ ਅੱਠ ਦਿਨਾਂ ਵਿੱਚ, ਕੀਮਤਾਂ ਵਿੱਚ ਛੇ ਦਿਨਾਂ ਦਾ ਵਾਧਾ ਹੋਇਆ ਹੈ।
ਮੁੰਬਈ ਅਤੇ ਕੋਲਕਾਤਾ ਵਿਚ ਪੈਟਰੋਲ ਦੀ ਕੀਮਤ ਵਿਚ 26.26 ਪੈਸੇ ਅਤੇ ਚੇਨਈ ਵਿਚ 24 ਪੈਸੇ ਦਾ ਵਾਧਾ ਹੋਇਆ ਹੈ। ਇੱਕ ਲੀਟਰ ਪੈਟਰੋਲ ਮੁੰਬਈ ਵਿੱਚ 98.12 ਰੁਪਏ, ਚੇਨਈ ਵਿੱਚ 93.62 Wਪਏ ਅਤੇ ਕੋਲਕਾਤਾ ਵਿੱਚ 91.92 ਰੁਪਏ ’ਤੇ ਚਲਾ ਗਿਆ।
ਮੁੰਬਈ ਵਿਚ ਡੀਜ਼ਲ ਦੀ ਕੀਮਤ 31 ਪੈਸੇ ਚੜ੍ਹ ਕੇ 89.48 ਰੁਪਏ, ਚੇਨਈ ਵਿਚ 29 ਪੈਸੇ 87.25 ਰੁਪਏ ਅਤੇ ਕੋਲਕਾਤਾ ਵਿਚ 30 ਪੈਸੇ ਵਧ ਕੇ 85.20 ਰੁਪਏ ਪ੍ਰਤੀ ਲੀਟਰ ਹੋ ਗਈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਰੋਜ਼ਾਨਾ ਸਮੀਖਿਆ ਕੀਤੀ ਜਾਂਦੀ ਹੈ ਅਤੇ ਇਸਦੇ ਅਧਾਰ ‘ਤੇ, ਹਰ ਰੋਜ਼ ਸਵੇਰੇ ਛੇ ਵਜੇ ਤੋਂ ਨਵੀਆਂ ਕੀਮਤਾਂ ਲਾਗੂ ਕੀਤੀਆਂ ਜਾਂਦੀਆਂ ਹਨ।
ਦੱਸਣਯੋਗ ਹੈ ਕਿ ਸੋਮਵਾਰ ਨੂੰ ਦੋ ਦਿਨਾਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਇਕ ਵਾਰ ਫਿਰ ਨਵੇਂ ਰਿਕਾਰਡ ਪੱਧਰ ‘ਤੇ ਪਹੁੰਚ ਗਈਆਂ ਸੀ। ਤੇਲ ਦੀ ਮਾਰਕੀਟਿੰਗ ਕਰਨ ਵਾਲੀ ਮੋਹਰੀ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਅਨੁਸਾਰ, ਰਾਸ਼ਟਰੀ ਰਾਜਧਾਨੀ ਵਿੱਚ ਪੈਟਰੋਲ ਅੱਜ 26 ਪੈਸੇ ਮਹਿੰਗਾ ਹੋ ਗਿਆ ਸੀ ਅਤੇ ਇਸਦੀ ਕੀਮਤ 91.53 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ ਸੀ। ਇਥੇ ਡੀਜ਼ਲ ਦੀ ਕੀਮਤ ਪਹਿਲੀ ਵਾਰ 33 ਪੈਸੇ ਚੜ੍ਹ ਕੇ 82 ਰੁਪਏ ਨੂੰ ਪਾਰ ਕਰ ਗਈ ਸੀ। ਲੀਟਰ ਡੀਜ਼ਲ ਦੀ ਕੀਮਤ 82.06 ਰੁਪਏ ਸੀ।
04 ਮਈ ਤੋਂ ਦਿੱਲੀ ਵਿਚ ਪੈਟਰੋਲ 1.13 ਰੁਪਏ ਅਤੇ ਡੀਜ਼ਲ 1.33 ਰੁਪਏ ਮਹਿੰਗਾ ਹੋ ਗਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।