ਚਾਰ ਮਹਾਂਨਗਰਾਂ ‘ਚ ਡੀਜ਼ਲ ਦੇ ਭਾਅ 12-12 ਪੈਸੇ ਹੋਏ ਘੱਟ
ਨਵੀਂ ਦਿੱਲੀ। ਕੌਮਾਂਤਰੀ ਬਜ਼ਾਰ ‘ਚ ਪਿਛਲੇ ਸਮੇਂ ਕੁਝ ਸਮੇਂ ਤੋਂ ਤੇਲ ਕੀਮਤਾਂ ‘ਚ ਨਰਮੀ ਦੇ ਮੱਦੇਨਜ਼ਰ ਘਰੇਲੂ ਤੇਲ ਸਪਲਾਈ ਕੰਪਨੀਆਂ ਨੇ ਸ਼ਨਿੱਚਰਵਾਰ ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘੱਟ ਕੀਤੀਆਂ ਹਨ।
Petrol-diesel became cheaper
ਦੇਸ਼ ਦੀ ਸਭ ਤੋਂ ਵੱਡੀ ਤੇਲ ਸਪਲਾਈ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਅਨੁਸਾਰ ਕੌਮੀ ਰਾਜਧਾਨੀ ਦਿੱਲੀ ‘ਚ ਪੈਟਰੋਲ ਦਾ ਮੁੱਲ 13 ਪੈਸੇ ਘੱਟ ਕੇ 81.86 ਰੁਪਏ ਪ੍ਰਤੀ ਲੀਟਰ ਰਹਿ ਗਿਆ। ਕੋਲੋਕਾਤਾ ਤੇ ਮੁੰਬਈ ‘ਚ ਵੀ ਇਸ ਦੀ ਕੀਮਤ 13-13 ਪੈਸੇ ਘੱਟ ਹੋ ਕੇ ਤਰਤੀਬਵਾਰ 83.36 ਰੁਪਏ ਤੇ 88.51 ਰੁਪਏ ਪ੍ਰਤੀ ਲੀਟਰ ਰਹੀ। ਚੇੱਨਈ ‘ਚ ਪੈਟਰੋਲ 11 ਪੈਸੇ ਸਸਤਾ ਹੋਇਆ ਤੇ 84.85 ਫੀਸਦੀ ਪ੍ਰਤੀ ਲੀਟਰ ਵਿੱਕਿਆ। ਡੀਜ਼ਲ ਦੀਆਂ ਕੀਮਤਾਂ ਇਨ੍ਹਾਂ ਚਾਰ ਮਹਾਂਨਗਰਾਂ ‘ਚ 12-12 ਪੈਸੇ ਘੱਟ ਹੋਈਆਂ। ਦਿੱਲੀ ‘ਚ ਡੀਜ਼ਲ ਦੀ ਕੀਮਤ 72.93 ਰੁਪਏ, ਕੋਲਕਾਤਾ ‘ਚ 76.43 ਰੁਪਏ, ਮੁੰਬਈ ‘ਚ 79.45 ਰੁਪਏ ਤੇ ਚੇੱਨਈ ‘ਚ 78.26 ਰੁਪਏ ਰਹੀ।
- ਦਿੱਲੀ ‘ਚ ਪੈਟਰੋਲ ਦੇ ਭਾਅ ‘ਚ 13 ਪੈਸਿਆਂ ਦੀ ਕਟੌਤੀ
- ਕੋਲੋਕਾਤਾ ਤੇ ਮੁੰਬਈ ‘ਚ ਪੈਟਰੋਲ 13-13 ਪੈਸਾ ਹੋਇਆ ਸਸਤਾ
- ਚੇੱਨਈ ‘ਚ ਪੈਟਰੋਲ 11 ਪੈਸੇ ਸਸਤਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.