ਪੈਟਰੋਲ ਦਿੱਲੀ ‘ਚ 78 ਰੁਪਏ, ਮੁੰਬਈ ‘ਚ 85 ਰੁਪਏ ਤੋਂ ਪਾਰ

Increase, Oil prices, Unrealistic

ਪੈਟਰੋਲ ਦਿੱਲੀ ‘ਚ 78 ਰੁਪਏ, ਮੁੰਬਈ ‘ਚ 85 ਰੁਪਏ ਤੋਂ ਪਾਰ

ਨਵੀਂ ਦਿੱਲੀ।  ਕੌਮੀ ਰਾਜਧਾਨੀ ਦਿੱਲੀ ‘ਚ ਪੈਟਰੋਲ ਦੀਆਂ ਕੀਮਤਾਂ ‘ਚ ਲਗਾਤਾਰ 13ਵੇਂ ਦਿਨ ਵੀ ਵਾਧਾ ਜਾਰੀ ਰਿਹਾ। ਸ਼ੁੱਕਰਵਾਰ ਨੂੰ 78 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 77 ਰੁਪਏ ਲੀਟਰ ਪਾਰ ਕਰ ਗਿਆ। ਦੇਸ਼ ‘ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਸੱਤ ਜੂਨ ਤੋਂ ਲਗਾਤਾਰ ਵਧ ਰਹੀਆਂ ਹਨ। ਇਨ੍ਹਾਂ 13 ਦਿਨਾਂ ਦੌਰਾਨ ਪੈਟਰੋਲ 7.11 ਰੁਪਏ ਭਾਵ 9.98 ਫੀਸਦੀ ਤੇ ਡੀਜ਼ਲ 7.67 ਰੁਪਏ ਭਾਵ 11.05 ਫੀਸਦੀ ਮਹਿੰਗਾ ਹੋ ਚੁੱਕਿਆ ਹੈ।

ਦੇਸ਼ ਦੀ ਸਭ ਤੋਂ ਵੱਡੀ ਤੇਲ ਸਪਲਾਈ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ, ਦਿੱਲੀ ‘ਚ ਪੈਟਰੋਲ ਦੀ ਕੀਮਤ ਸ਼ੁੱਕਰਵਾਰ ਨੂੰ 56 ਪੈਸੇ ਵਧੇ 78.37 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 63 ਪੈਸੇ ਦੇ ਵਾਧੇ ਨਾਲ 77.06 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਪੈਟਰੋਲ ਦੀ ਕੀਮਤ ਕੋਲਕਾਤਾ ‘ਚ 54 ਪੈਸੇ ਵਧ ਕੇ 80.13 ਰੁਪਏ, ਮੁੰਬਈ ‘ਚ 55 ਪੈਸੇ ਵਧ ਕੇ 85.21 ਰੁਪਏ ਤੇ ਚੇਨਈ 50 ਪੈਸੇ ਵਧ ਕੇ 81.82 ਰੁਪਏ ਪ੍ਰਤੀ ਲੀਟਰ ਰਹੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।