ਤੇਲ ਕੀਮਤਾਂ ‘ਚ ਡੀਜ਼ਲ 21 ਤੋਂ 24 ਪੈਸੇ ਤੇ ਪੈਟਰੋਲ 17 ਤੋਂ 20 ਪੈਸੇ ਹੋਇਆ ਮਹਿੰਗਾ
ਨਵੀਂ ਦਿੱਲੀ। ਚੀਨ ਦੀ ਮੰਗ ‘ਚ ਵਾਧੇ ਨਾਲ ਕੌਮਾਂਤਰੀ ਬਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਵਾਧੇ ਤੋਂ ਬਾਅਦ ਸਰਕਾਰੀ ਤੇਲ ਸਪਲਾਈ ਕੰਪਨੀਆਂ ਨੇ ਸ਼ੁੱਕਰਵਾਰ ਨੂੰ ਲਗਾਤਾਰ ਤੀਜੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਕੀਤਾ ਹੈ।
ਅੱਜ ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ ‘ਚ ਡੀਜ਼ਲ 21 ਤੋਂ 24 ਪੈਸੇ ਤੇ ਪੈਟਰੋਲ 17 ਤੋਂ 20 ਪੈਸੇ ਪ੍ਰਤੀ ਲੀਟਰ ਵਾਧਾ ਕੀਤਾ ਹੈ। ਦਿੱਲੀ ‘ਚ ਡੀਜ਼ਲ 23 ਪੈਸੇ ਵਧੇ ਕੇ 73 ਰੁਪਏ ਤੋਂ ਟੱਪ ਗਿਆ ਹੈ। ਪੈਟਰੋਲ ‘ਚ 20 ਪੈਸੇ ਵਾਧਾ ਕੀਤਾ ਹੈ। ਇਸ ਤਰ੍ਹਾਂ ਦੇ ਈਧਣਾਂ ਦੀਆਂ ਕੀਮਤਾ 82.86 ਰੁਪਏ ਤੇ ਡੀਜ਼ਲ 73.07 ਰੁਪਏ ਲੀਟਰ ‘ਤੇ ਪਹੁੰਚ ਗÂੈ ਹਨ। ਮੁੰਬਈ ‘ਚ ਪੈਟਰੋਲ 19 ਪੈਸੇ ਵਧ ਕੇ 89.52 ਰੁਪਏ ਤੇ ਡੀਜ਼ਲ 24 ਪੈਸੇ ਵਧ ਕੇ 79.66 ਰੁਪਏ, ਕੋਲਕਾਤਾ ‘ਚ 19 ਪੈਸੇ ਵਧ ਕੇ 84.37 ਰੁਪਏ ਤੇ ਡੀਜ਼ਲ 23 ਪੈਸੇ ਵਧ ਕੇ 76.64 ਰੁਪਏ, ਚੇਨਈ ‘ਚ ਪੈਟਰੋਲ 17 ਪੈਸੇ ਵਧ ਕੇ 85.76 ਰੁਪਏ ਤੇ ਡੀਜ਼ਲ 21 ਪੈਸੇ ਵਧ ਕੇ 78.45 ਰੁਪਏ ‘ਤੇ ਪਹੁੰਚ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.